ਸਿਵਲ ਸਰਜਨ ਫਾਜਿਲਕਾ ਵੱਲੋਂ ਟੀਕਾਕਰਣ ਸਬੰਧੀ ਕੀਤੀ ਗਈ ਮੀਟਿੰਗ
ਫਾਜਿਲਕਾ 20 ਜਨਵਰੀ 2025 :
ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਵਿੱਚ ਟੀਕਾਕਰਣ ਪ੍ਰੋਗ੍ਰਾਮ ਵਧੀਆ ਤਰੀਕੇ ਨੇ ਚੱਲ ਰਿਹਾ ਹੈ। ਟੀਕਾਕਰਣ ਪ੍ਰੋਗ੍ਰਾਮ ਵਿੱਚ ਹੋਰ ਸੁਧਾਰ ਕਰਨ ਲਈ ਡਾ ਲਹਿੰਬਰ ਰਾਮ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੀਆਂ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ), ਫੈਸਿਲੀਟੇਟਰ ਅਤੇ ਆਸ਼ਾ ਵਰਕਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਸਮੇਂ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ ਰਿੰਕੂ ਚਾਵਲਾ ਜਿਲ੍ਹਾ ਟੀਕਾਕਰਣ ਅਫ਼ਸਰ, ਡਾ ਪੰਕਜ਼ ਚੌਹਾਨ ਸੀਨੀਅਰ ਮੈਡੀਕਲ ਅਫ਼ਸਰ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ, ਪ੍ਰਕਾਸ਼ ਚੰਦ, ਮੈਡਮ ਸ਼ਵੇਤਾ ਹਾਜ਼ਰ ਸਨ।
ਡਾ ਲਹਿੰਬਰ ਰਾਮ ਜੀ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਂ ਅਤੇ ਬੱਚੇ ਦੀ ਮੌਤ ਦਰ ਕੰਟਰੋਲ ਕਰਨ ਅਤੇ ਬੱਚਿਆਂ ਨੂੰ 11 ਮਾਰੂ ਬਿਮਾਰੀਆਂ ਤੋਂ ਬਚਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ਜਿਸ ਅਧੀਨ ਮਾਂ ਦੇ ਗਰਭਵਤੀ ਹੋਣ ਤੋਂ ਲੈ ਕੇ 5 ਸਾਲ ਤੱਕ ਦੇ ਬੱਚਿਆਂ ਨੂੰ ਵੱਖ ਵੱਖ ਮੁਫ਼ਤ ਸਿਹਤ ਸਹੂਲਤਾਂ ਦੇ ਰਹੀ ਹੈ। ਉਹਨਾਂ ਦੱਸਿਆ ਕਿ ਗਰਭਵਤੀ ਔਰਤ ਨੂੰ ਟੀ.ਡੀ. ਦੇ ਦੋ ਟੀਕੇ ਅਤੇ ਜਨਮ ਤੋਂ ਲੈ ਕੇ 5 ਸਾਲ ਤੱਕ 11 ਮਾਰੂ ਬਿਮਾਰੀਆਂ ਤੋਂ ਨਿਯਮਤ ਟੀਕਾਕਰਣ ਸੂਚੀ ਅਨੁਸਾਰ ਟੀਕਾਕਰਣ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦਾ ਸਟਾਫ਼ ਦੂਰ ਦੁਰਾਡੇ ਏਰੀਏ ਵਿੱਚ ਪਹੁੰਚ ਕਰਕੇ ਟੀਕਾਕਰਣ ਕਰ ਰਿਹਾ ਹੈ।
ਡਾ ਲਹਿੰਬਰ ਰਾਮ ਨੇ ਸਮੂਹ ਹਾਜ਼ਰੀਨ ਸਟਾਫ਼ ਨੂੰ ਟੀਕਾਕਰਣ ਦੇ ਟੀਚੇ ਪੂਰੇ ਕਰਨ ਲਈ ਹਦਾਇਤਾਂ ਦਿੱਤੀਆਂ ਅਤੇ ਯੂ—ਵਿਨ ਪੋਰਟਲ ਤੇ ਟੀਕਾਕਰਣ ਦੇ ਅੰਦਰਾਜ਼ ਕਰਨ ਦੀਆਂ ਹਦਾਇਤਾਂ ਦਿੱਤੀਆਂ।