ਪੰਜਾਬ ਬੰਦ ਦੇ ਸੱਦੇ ਨੂੰ ਦਿੱਤਾ ਜਾਵੇਗਾ ਸਮਰਥਨ : ਗੋਰਾ ਮੱਤਾ
7 ਜਨਵਰੀ ਨੂੰ ਸੀਐਮ ਮਾਨ ਦੀ ਕੋਠੀ ਦਾ ਘਿਰਾਓ ਕਰਨ ਦੀਆਂ ਤਿਆਰੀਆਂ
ਮਨਜੀਤ ਸਿੰਘ ਢੱਲਾ
ਜੈਤੋ,29 ਦਸੰਬਰ 2024- ਪੰਜਾਬ ਪ੍ਰਧਾਨ ਕਿਸਾਨ ਮਜ਼ਦੂਰ ਆਗੂ ਅੰਗਰੇਜ਼ ਸਿੰਘ ਗੋਰਾ ਮੱਤਾ ਨੇ ਦੱਸਿਆ ਕੇ ਕੱਲ ਪੰਜਾਬ ਬੰਦ ਨੂੰ ਲੇਕੇ ਦੱਸਿਆ ਕੇ ਲੰਮੇ ਸਮੇਂ ਤੋਂ ਕਿਸਾਨ ਮਜ਼ਦੂਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਹਨ ਪੰਜਾਬ ਤੇ ਕੇਂਦਰ ਦੀ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ, ਇਹ ਵੀ ਦੱਸਿਆ ਕੇ ਲੱਮੇ ਸਮੇਂ ਤੋਂ ਜਗਜੀਤ ਸਿੰਘ ਜੀ ਡੱਲੇਵਾਲ ਭੁੱਖ ਹੜਤਾਲ ਮਰਨ ਵਰਤ ਤੇ ਬੈਠੇ ਹਨ ਪ੍ਰੰਤੂ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਕੋਈ ਫਿਕਰ ਨਹੀਂ ਨਾਲ ਇਹ ਵੀ ਦੱਸਿਆ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਲੇਵਾਲ ਨੂੰ ਕੁਝ ਹੋ ਜਾਂਦਾ ਤਾਂ ਪੰਜਾਬ ਚ ਮਾਹੋਲ ਤਨਾਅ ਪੂਰਨ ਹੋ ਸਕਦਾ ਇਸ ਕਰਕੇ ਦੋਹੇ ਸਰਕਾਰਾਂ ਜਲਦੀ ਤੋਂ ਜਲਦੀ ਹੱਲ ਕੱਢਣ। ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਪੰਜਾਬ ਬੰਦ ਦੇ ਸੱਦੇ ਚ ਪੂਰੇ ਪੰਜਾਬ ਚ ਵੱਖ-ਵੱਖ ਸਟੇਸ਼ਨਾਂ ਤੇ ਬਣਾਏ ਹੋਏ ਕਿਸਾਨਾਂ ਦੇ ਬੈਠਣ ਦੇ ਪ੍ਰੋਗਰਾਮ ਉਸ ਵਿੱਚ ਹਰ ਇੱਕ ਜਿਲੇ ਹਰ ਇੱਕ ਬਲਾਕ ਸਾਡੀ ਟੀਮ ਸਾਡੇ ਸਾਥੀਆਂ ਵੱਲੋਂ ਭਰਮਾਂ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਆਉਣ ਵਾਲੀ 7 ਜਨਵਰੀ ਨੂੰ ਮੋਹਾਲੀ ਚੰਡੀਗੜ੍ਹ ਕੌਮੀ ਇਨਸਾਫ ਮੋਰਚੇ ਨੂੰ ਪੂਰੇ ਦੋ ਸਾਲ ਹੋ ਜਾਣਾਗੇ ਪਰੰਤੂ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਰਿਹਾ ਨਹੀਂ ਕੀਤੇ ਨਾ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਇਸ ਕਰਕੇ ਆਉਣ ਵਾਲੀ ਸੱਤ ਤਰੀਕ ਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਣਗੇ, ਮੋਰਚੇ ਤੋਂ ਤੁਰਕੇ ਸੀਐਮ ਭਗਵੰਤ ਮਾਨ ਦੀ ਕੋਠੀ ਦਾ ਕਰਾਂਗੇ ਘਿਰਾਓ । ਬੰਦੀ ਸਿੰਘਾਂ ਨੂੰ ਰਿਹਾ ਕਰਾ ਕੇ ਹੀ ਹਟਾਂਗੇ ।ਇਸ ਮੌਕੇ ਜਲੰਧਰ ਸਿੰਘ ਮੱਤਾ ਅਨਮੋਲ ਪ੍ਰੀਤ ਸਿੰਘ ਮੱਤਾ ਅਤੇ ਵੱਖ-ਵੱਖ ਪਿੰਡਾਂ ਚੋਂ ਆਗੂਆਂ ਵੱਲੋਂ ਕੱਲ ਵਾਲੇ ਪੰਜਾਬ ਬੰਦ ਚ ਅਤੇ 7 ਜਨਵਰੀ ਚ ਤਿਆਰੀਆਂ ਕਰਵਾਈਆਂ ਗਈਆਂ