← ਪਿਛੇ ਪਰਤੋ
ਨਵੇਂ ਸਾਲ ਦੀ ਪਹਿਲੀ ਸਵੇਰ LPG ਸਿਲੰਡਰ ਹੋਇਆ ਸਸਤਾ ਨਵੀਂ ਦਿੱਲੀ, 1 ਜਨਵਰੀ 2025 : ਨਵੇਂ ਸਾਲ ਦੀ ਪਹਿਲੀ ਸਵੇਰ LPG ਗਾਹਕਾਂ ਲਈ ਰਾਹਤ ਲੈ ਕੇ ਆਈ ਹੈ। ਅੱਜ ਤੋਂ LPG ਸਿਲੰਡਰ 14.50 ਰੁਪਏ ਸਸਤਾ ਹੋ ਗਿਆ ਹੈ। ਸਿਲੰਡਰ ਦੇ ਰੇਟਾਂ ਵਿੱਚ ਇਹ ਕਟੌਤੀ ਦਿੱਲੀ ਤੋਂ ਪਟਨਾ ਜਾਂ ਪੂਰੇ ਦੇਸ਼ ਵਿੱਚ ਹੋਈ ਹੈ। LPG (ਤਰਲ ਪੈਟਰੋਲੀਅਮ ਗੈਸ) ਸਿਲੰਡਰ ਅੱਜ ਤੋਂ 14 ਰੁਪਏ 50 ਪੈਸੇ ਸਸਤਾ ਹੋ ਗਿਆ ਹੈ। LPG ਗੈਸ ਸਿਲੰਡਰ ਦੇ ਰੇਟ 'ਚ ਇਹ ਰਾਹਤ ਸਿਰਫ 19 ਕਿਲੋ ਦੇ ਕਮਰਸ਼ੀਅਲ LPG ਸਿਲੰਡਰ 'ਚ ਹੀ ਮਿਲਦੀ ਹੈ। ਘਰੇਲੂ ਗੈਸ ਸਿਲੰਡਰ ਯਾਨੀ 14 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
Total Responses : 186