ਚਰਚਿਤ ਸਖਸ਼ ਮਾਲਵਿੰਦਰ ਮਾਲੀ ਨੇ ਅਪਣੀ ਪਤਨੀ ਬਾਰੇ ਕੀਤਾ ਅਹਿਮ ਖੁਲਾਸਾ
ਚੰਡੀਗੜ੍ਹ, 1 ਜਨਵਰੀ 2025 : ਨਵੇਂ ਸਾਲ 2025 ਦੇ ਪਹਿਲੇ ਦਿਨ ਮਾਲਵਿੰਦਰ ਮਾਲੀ ਨੇ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ਪਾ ਕੇ ਲਿਖਿਆ ਹੈ ਕਿ, ਨਵੇਂ ਸਾਲ ਦੀ ਖ਼ਬਰ , ਮੇਰੇ ਵੱਲੋਂ ਮੇਰੀ ਕਾਨੂੰਨ ਅਨੁਸਾਰ ਪਤਨੀ
ਪਿੰਦਰਪਾਲ ਕੌਰ ਦਿਉਲ ਵਾਸੀ ਬਿਲਾਸਪੁਰ ( ਮੋਗਾ) ਨੂੰ ਮੈਂ
ਰਸਮੀ ਤੌਰ ‘ਤੇ ਤਲਾਕ ਦੇਣ ਦਾ ਫੈਸਲਾ ਕੀਤਾ ਹੈ *
** 15 ਸਾਲ ਤੋਂ ਸਾਡੇ ਪਤੀ ਪਤਨੀ ਵਾਲੇ ਸੰਬੰਧ ਨਹੀਂ ਸਨ ਤੇ ਛੇ ਸਾਲਾਂ ਤੋਂ ਬੋਲ ਚਾਲ ਵੀ ਨਹੀਂ ਸੀ**
**ਉਹ ਕੈਨੇਡਾ ਬੱਚਿਆਂ ਕੋਲ ਰਹਿ ਰਹੀ ਹੈ, ਮੌਜਾਂ ਮਾਣੇ। ਪਰ ਹੁਣ ਉਹ ਇੰਡੀਆ ਆਈ ਹੋਈ ਹੈ ਤੇ ਮੇਰੇ ਸੰਬੰਧੀਆਂ ਨੂੰ ਦੱਸ ਰਹੀ ਹੈ ਕਿ ਮੈਂ ਜੈਪੁਰ ਚੱਲੀ ਹਾਂ। ਪਰ ਮੈਂ ਵੀ ਪਰਿਵਾਰ ਨੂੰ ਸੈਰਾਂ ਕਰਾਉਣ ਦੀ ਕਸਰ ਨਹੀ ਛੱਡੀ ਸੀ ਜਿੰਨੇ ਜੋਗਰਾ ਸੀ **
**ਇਸਨੇ ਮੇਰਾ ਜਿਊਣਾ ਦੁੱਭਰ ਕਰ ਦਿੱਤਾ ਸੀ ਕਿ ਤੂੰ ਉਸ ਨਾਲ ਹੈਂ ਤੂੰ ਉਸ ਨਾਲ ਹੈਂ। ਉਦੋਂ ਤਾਂ ਮੈਂ ਕਿੱਸੇ ਨਾਲ ਨਹੀ ਸੀ ਪਰ?? ਹੁਣ ਮੈਂ ਕਿਸੇ ਨਾਲ ਹੋਣ ਜੋਗਰਾ ਵੀ ਨਹੀ ਰਿਹਾ ਤੇਰੇ ਅਨੁਸਾਰ **
** ਫ਼ੈਸਲੇ ਲੈਣ ਹੀ ਪੈਂਦੇ ਨੇ ਤੇ ਲੈਣੇ ਹੀ ਚਾਹੀਦੇ ਨੇ **