ਮਹਾਂਕੁੰਭ ਮੇਲੇ 'ਚ ਸ਼ਰਧਾਲੂਆਂ ਨੂੰ 'ਇਕ ਥੈਲਾ ਇਕ ਥਾਲੀ' ਮੁਹਿੰਮ ਨਾਲ ਜੁੜਣ ਦਾ ਦਿੱਤਾ ਸੰਦੇਸ਼ : ਡਗਰਕਾਂਤ ਸ਼ਰਮਾ
ਮਹਾਂਕੁੰਭ ਮੇਲੇ ਨੂੰ ਪਲਾਸਟਿਕ ਮੁਕਤ ਰੱਖਿਆ ਜਾਵੇਗਾ : ਡਾਕਟਰ ਰਮਨਦੀਪ ਸਿੰਘ
ਮਨਜੀਤ ਸਿੰਘ ਢੱਲਾ
ਬਾਬੂਸ਼ਾਹੀ ਨੈਟਵਰਕ
ਜੈਤੋ, 31 ਦਸੰਬਰ, 2024: ਆਉਣ ਵਾਲੇ ਮਹਾਂਕੁੰਭ ਮੇਲਾ ਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਚ 13 ਜਨਵਰੀ ਤੋਂ 26 ਫ਼ਰਵਰੀ 2025 ਤੱਕ ਕਰਵਾਇਆ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਪਹੁੰਚ ਰਹੇ ਸ਼ਰਧਾਲੂਆਂ ਲਈ ਸਫ਼ਾਈ ਅਤੇ ਵਾਤਾਵਰਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ, ਜਿਸ ਤਹਿਤ ਵਾਤਾਵਰਣ ਦੀ ਸ਼ੁੱਧਤਾ ਲਈ ਚੱਲ ਰਹੀ ਸੰਸਥਾ 'ਹਰਿਆਲੀ ਪੰਜਾਬ' ਦੇ ਸਹਿਯੋਗ ਨਾਲ 'ਇਕ ਥੈਲਾ ਇਕ ਥਾਲੀ' ਅਭਿਆਨ ਚਲਾਇਆ ਗਿਆ ਹੈ। ਸਮਾਜ ਸੇਵੀ ਡਗਰਕਾਂਤ ਸ਼ਰਮਾ ਨੇ ਦੱਸਿਆ ਕਿ ਹਰਿਤ ਮਹਾਂ ਕੁੰਭ ਮੇਲੇ ਦੀ ਸਫ਼ਾਈ ਨੂੰ ਧਿਆਨ ਰੱਖਦਿਆਂ ਜਿਸ ਮਾਧਿਅਮ ਰਾਹੀਂ ਸ਼ਰਧਾਲੂਆਂ ਨੂੰ ਹਰਿਤ ਮਹਾਂ ਕੁੰਭ ਵਿਚ ਸ਼ਾਮਲ ਹੋਣ ਤੇ ਵਾਤਾਵਰਣ ਦੀ ਸ਼ੁੱਧਤਾ ਦਾ ਸੱਦਾ ਦਿੱਤਾ ਗਿਆ ਹੈ। ਇਸ ਅਭਿਆਨ ਦੇ ਸੰਯੋਜਕ ਡਾ. ਰਮਨਦੀਪ ਸਿੰਘ ਨੇ ਦੱਸਿਆ ਕਿ ਪਲਾਸਟਿਕ ਮੁਕਤ ਕੁੰਭ ਮੇਲਾ ਸਫ਼ਲ ਬਣਾਉਣ ਲਈ ਹਰਿਤ ਮਹਾਂ ਕੁੰਭ ਮਨਾਇਆ ਜਾ ਰਿਹਾ ਹੈ ਤੇ ਉਨ੍ਹਾਂ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਵਿਚ ਆਪਣਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਸ ਕੁੰਭ ਦੇ ਮੇਲੇ ਵਿਚ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵੱਖ ਵੱਖ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ 'ਇਕ ਥੈਲਾ ਇਕ ਥਾਲੀ' ਮੁਹੱਈਆ ਕਰਵਾਈ ਜਾਵੇਗੀ ਤੇ ਪਲਾਸਟਿਕ ਦੀ ਵਰਤੋਂ ਘੱਟ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ਦੀ ਬੁਕਿੰਗ ਆਨ ਲਾਈਨ ਹੋਵੇਗੀ। ਸੰਦੀਪ ਪਾਟਿਲ ਟੋਨੀ ਸ਼ਰਮਾ ਸਹਿ ਸੰਯੋਜਕ ਨੇ ਦੱਸਿਆ ਕਿ ਇਕ ਥੈਲਾ ਇਕ ਥਾਲੀ ਦੀ ਕੀਮਤ 150 ਰੁਪਏ ਰੱਖੀ ਗਈ ਹੈ ਜਿਸ ਦੀ ਮੇਲੇ ਦੌਰਾਨ ਆਨ ਲਾਈਨ ਰਸੀਦ ਮਿਲੇਗੀ । ਇਸ ਮੌਕੇ ਲਲਿਤ ਸ਼ਰਮਾ ਅਤੇ ਹਰੀਸ਼ ਤਾਇਲ ਸਹਿ ਸੰਯੋਜਕ ਵੀ ਹਾਜ਼ਰ ਸਨ ।