ਪੰਜਾਬ ਬੰਦ ਦੇ ਦਿਨ ਚੱਲ ਰਹੀ ਸੀ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ, ਪਹੁੰਚ ਗਏ ਕਿਸਾਨ
ਕਿਸਾਨਾਂ ਨੇ ਲਾਇਆ ਇਲਜ਼ਾਮ ਫੈਕਟਰੀ ਕਰਮਚਾਰੀਆਂ ਨੇ ਕੀਤਾ ਕਿਸਾਨਾਂ ਨਾਲ ਗਲਤ ਵਿਹਾਰ
ਕਿਸਾਨਾਂ ਨੇ ਲੁਧਿਆਣੇ ਜ਼ਿਲ੍ਹੇ ਦੇ ਸਾਰੇ ਕਿਸਾਨਾਂ ਨੂੰ ਮੋਂਟੇ ਕਾਰਲੋ ਕੰਪਨੀ ਫੈਕਟਰੀ ਦੇ ਬਾਹਰ ਪੱਕਾ ਧਰਨਾ ਲਾਉਣ ਦੀ ਕਰ ਦਿੱਤੀ ਅਪੀਲ
ਰਵਿੰਦਰ ਢਿੱਲੋਂ
ਲੁਧਿਆਣਾ , 30 ਦਸੰਬਰ 2024- ਕਿਸਾਨਾਂ ਵੱਲੋਂ ਪੰਜਾਬ ਬੰਦ ਸੱਦੇ ਤੇ ਅੱਜ ਪੂਰੇ ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਮਿਲਿਆ ।ਜਦੋਂ ਅੱਜ ਸਵੇਰੇ 10:30 ਵਜੇ ਕਿਸਾਨਾਂ ਨੂੰ ਪਤਾ ਚੱਲਿਆ ਕਿ ਲੁਧਿਆਣਾ ਨੈਸ਼ਨਲ ਹਾਈਵੇ ਤੇ ਨੀਲੋ ਪੁੱਲ ਕੋਲ ਮੋਂਟੇ ਕਾਰਲੋ ਕੰਪਨੀ ਦੀ ਫੈਕਟਰੀ ਚੱਲ ਰਹੀ ਹੈ ਜਿਸ ਵਿੱਚ ਕਰੀਬ 80 ਕਰਮਚਾਰੀ ਕੰਮ ਕਰ ਰਹੇ ਹਨ ਤਾਂ ਦਰਜਨਾਂ ਕਿਸਾਨ ਇਕੱਠੇ ਹੋ ਕੇ ਜਦੋਂ ਫੈਕਟਰੀ ਵਾਲਿਆਂ ਨਾਲ ਗੱਲ ਕਰਨ ਗਏ ਤਾਂ ਕਿਸਾਨਾਂ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਮੋਂਟੇ ਕਾਰਲੋ ਫੈਕਟਰੀ ਦੇ ਕਰਮਚਾਰੀਆਂ ਦਾ ਸਲੂਕ ਕਿਸਾਨਾਂ ਨਾਲ ਚੰਗਾ ਨਹੀਂ ਸੀ ਅਤੇ ਕਿਸਾਨਾਂ ਵੱਲੋਂ ਫੈਕਟਰੀ ਦੇ ਮੈਨੇਜਰ ਨੂੰ ਅੱਜ ਦੇ ਦਿਨ ਲਈ ਫੈਕਟਰੀ ਬੰਦ ਕਰਨ ਦੀ ਬੇਨਤੀ ਵੀ ਕੀਤੀ ਗਈ ਅਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਫੈਕਟਰੀ ਚੋਂ ਬਾਹਰ ਕਢਣ ਨੂੰ ਕਿਹਾ ਗਿਆ। ਪਰ ਫੈਕਟਰੀ ਵਾਲੀਆਂ ਨੇ ਸਾਡੀ ਕੋਈ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਫੈਕਟਰੀ ਦੇ ਬਾਹਰ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਲੁਧਿਆਣਾ ਜ਼ਿਲ੍ਹਾ ਦੇ ਸਾਰੇ ਕਿਸਾਨਾਂ ਨੂੰ ਫੈਕਟਰੀ ਦੇ ਬਾਹਰ ਧਰਨਾ ਪੱਕਾ ਧਰਨਾ ਲਾਉਣ ਦੀ ਅਪੀਲ ਕਰ ਦਿੱਤੀ ਅਤੇ ਮੋਂਟੇ ਕਾਰਲੋ ਕੰਪਨੀ ਦੇ ਬਣੇ ਸਮਾਨ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ।