ਕੌਣ ਹੋਵੇਗਾ ਲੁਧਿਆਣਾ ਦਾ ਮੇਅਰ ? ਕੀ ਅਜ਼ਾਦ ਕੌਂਸਲਰ ਦਾ ਵੀ ਲੱਗ ਸਕਦੈ ਦਾਅ ?
ਰਵੀ ਜੱਖੂ
ਲੁਧਿਆਣਾ 31 ਦਸੰਬਰ 2024 - ਲੁਧਿਆਣਾ ਨਗਰ ਨਿਗਮ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਕਿਸੇ ਵੀ ਪਾਰਟੀ ਨੂੰ ਮੇਅਰ ਬਣਾਉਣ ਲਈ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਜ਼ਿਕਰਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਵਿੱਚ 95 ਵਾਰਡ ਆਉਂਦੇ ਹਨ ਅਤੇ ਜਿੱਥੇ ਮੇਅਰ ਬਣਾਉਣ ਲਈ 48 ਕੌਂਸਲਰ ਹੋਣੇ ਚਾਹੀਦੇ ਹਨ। ਪਰ ਇਸ ਵਾਰ ਕਾਰਪੋਰੇਸ਼ਨ ਚੋਣਾਂ ਦੇ ਨਤੀਜੇ ਆਉਣ ਤੇ ਆਮ ਆਦਮੀ ਪਾਰਟੀ ਨੂੰ 41 ਸੀਟਾਂ ਤੇ ਜਿੱਤ ਮਿਲੀ, ਕਾਂਗਰਸ ਪਾਰਟੀ ਨੂੰ 30 ਸੀਟਾਂ, ਬੀਜੇਪੀ ਨੂੰ 19 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਅਤੇ 3 ਸੀਟਾਂ ਤੇ ਅਜ਼ਾਦ ਉਮੀਦਵਾਰਾ ਨੂੰ ਜਿੱਤ ਮਿਲੀ।
ਮੇਅਰ ਬਣਾਉਣ ਲਈ ਕਾਂਗਰਸ ਅਤੇ ਬੀਜੇਪੀ ਗਠਜੋੜ ਪਹਿਲਾਂ ਤਾਂ ਨਹੀ ਹੁੰਦਾ ਜਾਪ ਰਿਹਾ ਸੀ। ਜਿਸ ਤੇ ਕੇਂਦਰੀ ਮੰਤਰੀ ਰਵਨੀਤ ਬਿਟੂ ਦੇ ਟਵੀਟ ਨੇ ਕਰਕੇ ਜਾਣਕਾਰੀ ਦਿੱਤੀ,
ਪਰ ਜਾਣਕਾਰੀ ਅਨੁਸਾਰ ਹੁਣ ਮੇਅਰ ਦੀ ਕੁਰਸੀ ਕਿਸੇ ਅਜ਼ਾਦ ਉਮੀਦਵਾਰ ਹਿੱਸੇ ਆ ਸਕਦੀ ਹੈ ਤਿੰਨ ਅਜ਼ਾਦ ਕੌਂਸਲਰਾਂ ਵਿੱਚੋਂ ਇੱਕ ਜੋ ਵਾਰਡ ਨੂੰ 11 ਤੋਂ ਦੀਪਾ ਰਾਣੀ ਉਹ ਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ, ਪਰ ਵਾਰਡ ਨੂੰ 1 ਅਤੇ ਵਾਰਡ ਨੂੰ 83 ਤੋਂ ਆਜ਼ਾਦ ਕੌਂਸਲਰ ਹਾਲੇ ਵੀ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਿਲ
ਨਹੀ ਹੋਏ।
ਇੱਥੇ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਜਿੱਥੇ ਵਾਰਡ ਨੂੰ 20 ਤੋਂ ਅਕਾਲੀ ਦਲ ਦੇ ਉਮੀਦਵਾਰ ਚਤਰਵੀਰ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ ਪਰ ਫਿਰ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸ ਆ ਗਏ, ਪਰ ਵਾਰਡ ਨੂੰ 6 ਤੋਂ ਕਾਂਗਰਸ ਪਾਰਟੀ ਦੇ ਜਗਦੀਸ਼ ਲਾਲ ਦੀਸ਼ਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।
ਅੱਜ ਲੁਧਿਆਣਾ ਤੋ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵੱਲੋਂ ਲੁਧਿਆਣਾ ਵਿੱਚ ਕਾਗਰਸ ਕੌਂਸਲਰਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ।