ਆਪ ਚੰਡੀਗੜ੍ਹ ਦੀ ਪਹਿਲੀ ਮੀਟਿੰਗ ਵਿੱਚ ਪੰਜਾਬ ਕਾਰਜਕਾਰੀ ਪ੍ਰਧਾਨ ਅਤੇ ਕੈਬਿਨਟ ਮੰਤਰੀ ਹੋਏ ਸ਼ਾਮਿਲ
- ਨਵੇਂ ਅਹੁਦੇਦਾਰਾਂ ਨੂੰ ਚੰਡੀਗੜ੍ਹ ਵਾਸੀਆਂ ਦੀ ਭਲਾਈ ਲਈ ਕੰਮ ਕਰਨ ਲਈ ਕੀਤਾ ਪ੍ਰੇਰਿਤ
ਚੰਡੀਗੜ੍ਹ, 30 ਦਸੰਬਰ, 2024: ਆਮ ਆਦਮੀ ਪਾਰਟੀ (ਆਪ), ਚੰਡੀਗੜ੍ਹ ਦੇ ਐਲਾਨੇ ਗਏ ਨਵੇਂ ਸੰਗਠਨ ਦੇ ਅਹੁਦੇਦਾਰਾਂ ਦੀ ਅੱਜ ਪਹਿਲੀ ਮੀਟਿੰਗ ਸੈਕਟਰ 39 ਵਿਖੇ ਹੋਈ। ਇਸ ਦੌਰਾਨ ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਆਪ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਸਮੇਤ ਪ੍ਰਧਾਨ ਡੀਐਸਪੀ ਵਿਜੇਪਾਲ ਅਤੇ ਜਨਰਲ ਸਕੱਤਰ ਓਂਕਾਰ ਸੰਨੀ ਔਲਖ ਸ਼ਾਮਿਲ ਹੋਏ।
ਇਸ ਮੌਕੇ ਉਤੇ ਪ੍ਰਧਾਨ ਡੀਐਸਪੀ ਵਿਜੇਪਾਲ ਨੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਪੰਜਾਬ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ, ਆਪ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਦਾ ਸੁਆਗਤ ਕਰਦੇ ਹੋਏ ਨਵੀਂ ਜਿੰਮੇਵਾਰੀ ਦੇ ਲਈ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।
ਡਾ. ਐਸ.ਐਸ. ਆਹਲੂਵਾਲੀਆ ਨੇ ਇਸ ਮੌਕੇ ਉਤੇ ਕਿਹਾ ਆਮ ਆਦਮੀ ਪਾਰਟੀ ਦਾ ਹਰ ਵਲੰਟੀਅਰ ਦਿਨ-ਰਾਤ ਸ਼ਹਿਰ ਵਾਸੀਆਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ। ਨਵੇਂ ਬਣੇ ਸੰਗਠਨ ਵਿੱਚ 86 ਅਹੁਦੇਦਾਰ ਨਿਯੁਕਤ ਕੀਤੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਪਾਰਟੀ ਵਲੋਂ ਵੱਡੀ ਗਿਣਤੀ ਵਿੱਚ ਹੋਰ ਵਲੰਟੀਅਰਾਂ ਨੂੰ ਵੀ ਵੱਖ-ਵੱਖ ਅਹੁਦੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਬੀਜੇਪੀ ਨੇ ਚੰਡੀਗੜ੍ਹ ਦੇ ਵਿਕਾਸ ਵਿੱਚ ਬਹੁਤ ਜਿਆਦਾ ਰੁਕਾਵਟਾਂ ਪਾਈਆਂ ਹਨ। ਸ਼ਹਿਰ ਵਾਸੀ ਬੀਜੇਪੀ ਦੇ ਇਨ੍ਹਾਂ ਮਾੜੇ ਕੰਮਾਂ ਤੋਂ ਬਹੁਤ ਦੁਖੀ ਹਨ।
ਆਪ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਪੰਜਾਬ ਕੈਬਿਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਮੌਕੇ ਉਤੇ ਸਾਰੇ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਇਕੋ-ਇੱਕ ਪਾਰਟੀ ਹੈ ਜੋ ਛੋਟੇ ਤੋਂ ਛੋਟੇ ਵਲੰਟੀਅਰ ਨੂੰ ਉਨ੍ਹਾਂ ਦੀ ਕਾਰਗੁਜਾਰੀ ਦੇ ਅਧਾਰ ਤੇ ਵੱਡੇ ਅਹੁਦਿਆਂ ਦੇ ਨਾਲ ਨਵਾਜਦੀ ਹੈ। ਉਨ੍ਹਾਂ ਨੇ ਸਾਰੇ ਅਹੁਦੇਦਾਰਾਂ ਨੂੰ ਚੰਡੀਗੜ੍ਹ ਵਾਸੀਆਂ ਦੀ ਭਲਾਈ ਦੇ ਲਈ ਯਤਨਾਂ ਨੂੰ ਹੋਰ ਤੇਜ ਕਰਨ ਦੇ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਉਤੇ ਸਾਰੇ ਅਹੁਦੇਦਾਰਾਂ ਵਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ, ਪਾਰਟੀ ਨੂੰ ਭਰੋਸਾ ਦਵਾਇਆ ਕਿ ਉਹ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਵਾਸੀਆਂ ਦੀ ਭਲਾਈ ਲਈ ਹੋਰ ਮਿਹਨਤ ਕਰਨਗੇ।
ਇਸ ਦੌਰਾਨ ਮੇਅਰ ਕੁਲਦੀਪ ਕੁਮਾਰ, ਉਪ ਪ੍ਰਧਾਨ ਕੌਂਸਲਰ ਹਰਦੀਪ ਸਿੰਘ, ਕੌਂਸਲਰ ਦਮਨਪ੍ਰੀਤ ਸਿੰਘ ਬਾਦਲ, ਆਭਾ ਬੰਸਲ, ਸਕੱਤਰ ਮੀਨਾ ਸ਼ਰਮਾਂ, ਕੌਸ਼ਲ ਸਿੰਘ, ਰਵੀ ਮਨੀ, ਜੁਆਇੰਟ ਸਕੱਤਰ ਮਨਦੀਪ ਕਾਲਰਾ, ਸਿਮਰਨਜੀਤ ਸਿੰਘ ਸਿੰਮੀ, ਸੁਨੀਲ ਸੇਹਰਾ, ਸੰਨੀ ਬੈਰਵਾ, ਰਜੇਸ਼ ਚੌਧਰੀ, ਕਾਂਤਾ ਧਮੀਜਾ, ਹਰਕੇਸ਼ ਲੱਕੀ ਰਾਣਾ, ਨਰਿੰਦਰ ਕੁਮਾਰ ਭਾਟੀਆ, ਸੁਦੇਸ਼ ਖੁਰਚਾ, ਬੁਲਾਰਾ ਅਤੇ ਕੌਂਸਲਰ ਯੌਗੇਸ਼ ਢੀਂਗਰਾ, ਜੇਜੇ ਸਿੰਘ, ਮਨਮੋਹਨ ਪਾਠਕ, ਲਲਿਤ ਮੋਹਨ, ਸਾਹਿਲ ਮੱਕੜ, ਕੰਵਲਪ੍ਰੀਤ ਸਿੰਘ ਜੱਜ, ਪੀਪੀ ਘਈ, ਸ਼ਰਨਜੀਤ ਸਿੰਘ, ਰਾਜਵਿੰਦਰ ਸਿੰਘ, ਰੁਲਦਾ ਸਿੰਘ, ਫੈਰੀ ਸੋਫਤ, ਸ਼ਕੀਲ, ਰਜਿੰਦਰ ਹਿੰਦੂਸਤਾਨੀ, ਡਾ. ਜਗਪਾਲ ਸਿੰਘ, ਦੇਸਰਾਜ ਸਨਾਵਰ, ਦੀਨੇਸ਼ ਪਾਸਵਾਨ, ਸੰਦੀਪ, ਵਿਕਰਾਂਤ ਤੰਵਰ, ਵੂਮਨ ਵਿੰਗ ਦੇ ਪ੍ਰਧਾਨ ਕੌਂਸਲਰ ਪ੍ਰੇਮ ਲਤਾ, ਕੌਂਸਲਰ ਸੁਮਨ, ਮਮਤਾ ਕੈਂਥ, ਯੂਥ ਵਿੰਗ ਦੇ ਪ੍ਰਧਾਨ ਕੌਂਸਲਰ ਰਾਮ ਚੰਦਰ ਯਾਦਵ ਅਤੇ ਮਹਾਂਵੀਰ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜਰ ਸਨ।