← ਪਿਛੇ ਪਰਤੋ
ਤਰਨਤਾਰਨ: ਪਿੰਡ ਜਾਮਾ ਰਾਏ ਦੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਣ ਦੀ ਹੋਈ ਮੌਤ ਬਲਜੀਤ ਸਿੰਘ ਬਾਬੂਸ਼ਾਹੀ ਨੈਟਵਰਕ ਤਰਨਤਾਰਨ, 31 ਦਸੰਬਰ, 2024: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਜਾਮਾ ਰਾਏ ਦੇ ਨੌਜਵਾਨ ਦੀ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਣ ਮੌਤ ਹੋ ਗਈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਮੌਜੂਦਾ ਸਰਪੰਚ ਪਰਮਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਸੰਦੀਪ ਸਿੰਘ ਉਮਰ ਤਕਰੀਬਨ 20 ਸਾਲ ਪੁੱਤਰ ਸੁਖਦੇਵ ਸਿੰਘ ਜੋ ਆਪਣੇ ਘਰੋਂ ਬਾਹਰ ਮੋਟਰ ਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸੌਦਾ ਲੈਣ ਲਈ ਗਿਆ ਸੀ ਤਾਂ ਟਰੈਕਟਰ ਟਰਾਲੀ ਦੇ ਥੱਲੇ ਆ ਗਿਆ, ਜਿਸ ਨੂੰ ਪਰਿਵਾਰ ਮੈਬਰਾਂ ਨੇ ਚੁੱਕ ਕੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਨੌਜਵਾਨ ਮਿਹਨਤ ਕਰਕੇ ਹੀ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰਿਵਾਰਕ ਮੈਬਰਾਂ ਨੇ ਪੁਲਿਸ ਪ੍ਰਸਾਸਨ ਉੱਤੇ ਇਤਰਾਜ਼ ਕਰਦੇ ਹੋਏ ਕਿਹਾ ਕਿ ਰਾਤ ਵੇਲੇ ਦਾ ਐਕਸੀਡੈਂਟ ਹੋਣ ਸਮੇਂ ਹੀ ਦੱਸ ਦਿੱਤਾ ਸੀ ਪਰੰਤੂ ਸਾਰੀ ਰਾਤ ਨਿਕਲਣ ਤੱਕ ਕੋਈ ਵੀ ਪੁਲਿਸ ਮੁਲਾਜ਼ਮ ਮੌਕਾ ਵੇਖਣ ਲਈ ਨਹੀਂ ਆਇਆ। ਪਰਿਵਾਰ ਮੈਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
Total Responses : 185