15 ਫੁੱਟ ਉੱਚੇ ਮੰਚ ਤੋਂ ਡਿੱਗੀ ਲੇਡੀ ਐਮ ਐਲ ਏ, ਹੋਈ ਗੰਭੀਰ ਜ਼ਖ਼ਮੀ, ਹਸਪਤਾਲ ਦਾਖਲ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 31 ਦਸੰਬਰ, 2024: ਕੇਰਲਾ ਵਿਚ ਪਲਾਰੀਵਟਮ ਵਿਚ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਚ ਇਕ ਪ੍ਰੋਗਰਾਮ ਦੌਰਾਨ 15 ਫੁੱਟ ਉੱਚਾ ਮੰਚ ਢਹਿ ਢੇਰੀ ਹੋ ਗਿਆ ਜਿਸ ਦੌਰਾਨ ਇਸ ’ਤੇ ਬਿਰਾਜਮਾਨ ਇਕ ਲੇਡੀ ਐਮ ਐਲ ਏ ਹੇਠਾਂ ਡਿੱਗ ਗਈ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਲੇਡੀ ਐਮ ਐਲ ਏ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜਿਥੇ ਉਸਦੀ ਹਾਲਾਤ ਗੰਭੀਰ ਬਣੀ ਹੋਈ ਹੈ। ਉਸਦੇ ਮੂੰਹ ਅਤੇ ਪਸਲੀਆਂ ’ਤੇ ਫਰੈਕਚਰ ਆਇਆ ਹੈ। ਪੁਲਿਸ ਨੇ ਐਮ ਐਲ ਏ ਨੂੰ 24 ਘੰਟੇ ਦੀ ਨਿਗਰਾਨੀ ਹੇਠ ਰੱਖਿਆ ਹੈ।