ਸਲੂਨ 'ਤੇ ਕੰਮ ਸਿੱਖਣ ਆਈ ਕੁੜੀ ਦੀ ਸਕੂਟੀ ਹੋ ਗਈ ਬਾਹਰੋਂ ਚੋਰੀ
ਰੋਹਿਤ ਗੁਪਤਾ
ਗੁਰਦਾਸਪੁਰ : ਗੁਰਦਾਸਪੁਰ ਵਿੱਚ ਦੋ ਪਹੀਆ ਵਾਹਨ ਚੋਰੀ ਹੋਣ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ ਹਨ।ਹੁਣ ਬੀਤੀ ਦੁਪਹਿਰ ਬਾਅਦ ਲਾਇਬਰੇਰੀ ਰੋਡ ਤੇ ਸਥਿਤ ਇੱਕ ਸਲੂਨ ਤੇ ਕੰਮ ਸਿੱਖਣ ਆਈ ਲੜਕੀ ਦੀ ਦਿਨ ਦਿਹਾੜੇ ਸਕੂਟੀ ਚੋਰੀ ਹੋਣ ਦੀ ਖਬਰ ਸਾਹਮਣੇ ਆਈ ਹੈ ।
ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਲਾਇਬਰੇਰੀ ਰੋਡ ਤੇ ਇੱਕ ਸਲੂਨ ਤੇ ਕੰਮ ਸਿੱਖਦੀ ਹੈ ।ਬੀਤੀ ਦੁਪਹਿਰ ਵੀ ਉਹ ਰੋਜ਼ ਦੀ ਤਰ੍ਹਾਂ ਸਲੂਨ ਤੇ ਕੰਮ ਸਿੱਖਣ ਆਈ ਸੀ ਅਤੇ ਆਪਣੀ ਸਕੂਟੀ ਸਲੂਨ ਦੇ ਬਾਹਰ ਲਗਾ ਕੇ ਲੋਕ ਲਗਾ ਕੇ ਉੱਪਰ ਸਲੂਨ ਵਿੱਚ ਚਲੀ ਗਈ ਪਰ ਸ਼ਾਮ ਨੂੰ ਜਦੋਂ ਉਹ ਕਲਾਸ ਲਗਾ ਕੇ ਵਾਪਸ ਆਈ ਤਾਂ ਉਸਦੀ ਸਕੂਟੀ ਬਾਹਰ ਨਹੀਂ ਸੀ। ਉਸਨੇ ਕਾਫੀ ਦੇਰ ਇਧਰ ਉਧਰ ਖੋਜ ਕੀਤੀ ਪਰ ਸਕੂਟੀ ਨਹੀਂ ਮਿਲੀ ਤਾਂ ਉਸਨੇ ਉਹਨਾਂ ਨੂੰ ਕਾਲ ਕੀਤੀ। ਉਨਾਂ ਨੇ ਲੜਕੀ ਨੂੰ ਥਾਣੇ ਕੰਪਲੇਂਟ ਲਿਖਾਣ ਲਈ ਕਿਹਾ ਜਿਸਦੀ ਕੰਪਲੇਂਟ ਕੱਲ ਦੇਰ ਸ਼ਾਮ ਕਰ ਦਿੱਤੀ ਗਈ ਸੀ । ਉਹਨਾਂ ਮੰਗ ਕੀਤੀ ਕੀ ਪੁਲਿਸ ਉਹਨਾਂ ਦੀ ਸਕੂਟੀ ਲੱਭ ਕੇ ਵਾਪਸ ਦਵਾਏ।