← ਪਿਛੇ ਪਰਤੋ
ਆਪਣੀਆਂ ਥਾਵਾਂ ਤੇ ਕਰਨ ਲੋਕ ਕਬਜ਼ੇ ਤੇ ਲੋਕਾਂ ਦੇ ਪਲਾਟ ਤੇ ਮਾਲਕਾਨਾ ਹੱਕ ਦੀਪਕ ਜੈਨ ਜਗਰਾਉਂ -23 ਦਸੰਬਰ ,2024 ਦੁਨੀਆਂ ਦੇ ਸੱਤ ਅਜੂਬਿਆਂ ਤੋਂ ਤਾਂ ਸਾਰੇ ਜਾਣੂ ਹੀ ਹਨ, ਆਪਣੇ ਕਾਰਨਾਮਿਆਂ ਕਰਕੇ ਬਣਿਆ ਅੱਠਵਾਂ ਅਜੂਬਾ ਨਗਰ ਕੌਂਸਲ ਜਗਰਾਓਂ ਦੇ ਬਾਰੇ ਜਗਰਾਉਂ ਵਾਸੀ ਤਾਂ ਭਲੀਭਾਤੀ ਜਾਣੂ ਹੀ ਹਨ ਤੇ ਜੇਕਰ ਨਗਰ ਕੌਂਸਲ ਜਗਰਾਉਂ ਇਸੇ ਤਰ੍ਹਾਂ ਹੀ ਕੰਮ ਕਰਦੀ ਰਹੀ ਤਾਂ ਜਲਦੀ ਹੀ ਇਸ ਤੋਂ ਪੂਰੀ ਦੁਨੀਆ ਵੀ ਜਾਣੂ ਹੋ ਜਾਵੇਗੀ। ਨਗਰ ਕੌਂਸਲ ਜਗਰਾਉਂ ਦੀਆਂ ਮਾਲਕੀ ਵਾਲੀਆਂ ਥਾਵਾਂ ਤੇ ਪਹਿਲਾਂ ਵੀ ਕਈ ਵਾਰ ਕਬਜ਼ੇ ਕੀਤੇ ਗਏ ਹਨ ਅਤੇ ਕਈ ਥਾਈ ਕੌਂਸਲਰਾਂ ਨੇ ਕੋਲ ਬੈਠ ਕੇ ਵੀ ਕਬਜੇ ਕਰਵਾਏ ਹਨ ਜੋ ਜਗ ਜਾਹਰ ਹੈ। ਹੁਣ ਤਾਂ ਲੋਕਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਨਵੀਂ ਮੰਡੀ ਤੋਂ ਸ਼ੇਰਪੁਰਾ ਰੋਡ ਤੇ ਇੱਕ ਢਾਬੇ ਵਾਲੇ ਨੇ ਸੜਕ ਤੇ ਹੀ ਪੱਕਾ ਥੜਾ ਬਣਾ ਕੇ ਉੱਤੇ ਸ਼ੈਡ ਵੀ ਪਾ ਦਿੱਤਾ ਹੈ ਜਿਸ ਬਾਬਤ ਇਮਾਨਦਾਰੀ ਦੀ ਦੁਹਾਈ ਦੇਣ ਵਾਲੀ ਨਗਰ ਕੌਂਸਲ ਨੂੰ ਕੋਈ ਖਬਰ ਤੱਕ ਨਹੀਂ ਹੈ। ਦੂਜੇ ਪਾਸੇ ਲੋਕਾਂ ਦੀ ਮਾਲਕੀ ਵਾਲੀ ਥਾਂ ਜਿਸ ਤੇ ਮਾਲਕਾਂ ਵੱਲੋਂ ਦੁਕਾਨ ਬਣਾਉਣ ਲਈ ਫੀਸਾਂ ਭਰ ਕੇ ਨਗਰ ਕੌਂਸਲ ਤੋਂ ਨਕਸ਼ਾ ਵੀ ਪਾਸ ਕਰਵਾਇਆ ਕਰਵਾਇਆ ਹੋਇਆ ਹੈ ਤੇ ਫਲੈਕਸੀਆਂ ਚਿਪਕਾ ਦਿੱਤੀਆਂ ਗਈਆਂ ਹਨ ਜਿੰਨਾ ਉੱਤੇ ਲਿਖਿਆ ਹੋਇਆ ਹੈ ਕਿ ਇਸ ਜਗਹਾ ਦੀ ਮਾਲਕੀ ਸਰਕਾਰ ਦੀ ਹੈ। ਇਸ ਲਈ ਇਸ ਜਗਹਾ ਦੀ ਖਰੀਦ ਵੇਚ ਕਰਨਾ ਸਖਤ ਮਨਾ ਹੈ, ਅਜਿਹਾ ਕਰਨ ਵਾਲੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਾ ਹੁਕਮ ਕਾਰਜ ਸਾਦਕ ਅਫਸਰ ਨਗਰ ਕੌਂਸਲ ਜਗਰਾਉਂ। ਜਿਸ ਮਾਰਕੀਟ ਵਿੱਚ ਵਾ ਹੁਕਮ ਕਾਰਜ ਸਾਧਕ ਅਫਸਰ ਨਗਰ ਕੌਂਸਲ ਜਗਰਾਉਂ ਦੇ ਨਾਮ ਵਾਲੀ ਫਲੈਕਸੀ ਚਪਕਾਈ ਹੋਈ ਹੈ ਉਸ ਮਾਰਕੀਟ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮਾਰਕੀਟ ਵਿੱਚ ਉਹਨਾਂ ਨੇ ਦੁਕਾਨਾਂ ਖਰੀਦੀਆਂ ਹਨ ਜਿਨਾਂ ਦੀਆਂ ਰਜਿਸਟਰੀਆਂ ਅਤੇ ਇੰਤਕਾਲ ਦੀ ਉਹਨਾਂ ਨੇ ਕਰਵਾਏ ਹੋਏ ਹਨ ਅਤੇ ਕਈ ਵਿਅਕਤੀਆਂ ਨੇ ਦੱਸਿਆ ਕਿ ਉਨਾਂ ਵੱਲੋਂ ਬਕਾਇਦਾ ਨਗਰ ਕੌਂਸਲ ਤੋਂ ਦੁਕਾਨ ਬਣਾਉਣ ਲਈ ਨਕਸ਼ੇ ਵੀ ਪਾਸ ਕਰਵਾਏ ਹੋਏ ਹਨ। ਢਾਬੇ ਵਾਲੇ ਵੱਲੋਂ ਸੜਕ ਤੇ ਕੀਤੇ ਗਏ ਕਬਜ਼ੇ ਸਬੰਧੀ ਜਦੋਂ ਕਾਰਜ ਸਾਦਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੀ ਨਹੀਂ ਹੈ ਅਤੇ ਜਿਸ ਜਗ੍ਹਾ ਤੇ ਨਗਰ ਕੌਂਸਲ ਵੱਲੋਂ ਫਲੈਕਸੀਆਂ ਚ ਪੱਕਾ ਆਈਆਂ ਗਈਆਂ ਹਨ ਉੱਥੇ ਜਿੰਨਾ ਵਿਅਕਤੀਆਂ ਕੋਲ ਜਗਹਾ ਸਬੰਧੀ ਕੋਈ ਵੀ ਮਾਲਕਾਨਾ ਦਸਤਾ ਵੇਜ਼ ਹੈ ਉਸ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ।
Total Responses : 457