← ਪਿਛੇ ਪਰਤੋ
ਮੋਹਾਲੀ ਬਿਲਡਿੰਗ ਹਾਦਸਾ, ਮਰਨ ਵਾਲਿਆਂ ਦੀ ਗਿਣਤੀ 2 ਹੋਈ ਹਰਸ਼ਬਾਬ ਮੋਹਾਲੀ, 22 ਦਸੰਬਰ 2024 : ਪੰਜਾਬ ਦੇ ਮੋਹਾਲੀ ਵਿੱਚ ਸ਼ਨੀਵਾਰ ਸ਼ਾਮ ਨੂੰ ਢਹਿ ਢੇਰੀ ਹੋਈ ਬਹੁਮੰਜ਼ਿਲਾ ਇਮਾਰਤ ਵਿੱਚੋਂ ਐਤਵਾਰ ਸਵੇਰੇ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਰਾਤ ਨੂੰ ਇੱਕ ਲੜਕੀ ਨੂੰ ਬਚਾਇਆ ਗਿਆ ਸੀ ਜੋ ਜ਼ਿੰਦਾ ਸੀ। ਹਾਲਾਂਕਿ ਹਸਪਤਾਲ 'ਚ ਉਸ ਦੀ ਮੌਤ ਹੋ ਗਈ। NDRF ਅਤੇ ਫੌਜ ਦੀਆਂ ਟੀਮਾਂ ਕਰੀਬ 18 ਘੰਟਿਆਂ ਤੋਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। NDRF ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ ਹਨ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। 3 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ। ਹਾਦਸੇ 'ਚ ਬਚੇ ਜਿਮ ਟ੍ਰੇਨਰ ਨੇ ਦੱਸਿਆ ਕਿ ਇਮਾਰਤ ਦੀਆਂ 3 ਮੰਜ਼ਿਲਾਂ 'ਤੇ ਜਿੰਮ ਸਨ ਅਤੇ ਬਾਕੀ 2 ਮੰਜ਼ਿਲਾਂ 'ਤੇ ਲੋਕ ਕਿਰਾਏ 'ਤੇ ਰਹਿੰਦੇ ਸਨ। ਰਾਤ ਨੂੰ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ 'ਤੇ ਪਹੁੰਚੀ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਇੱਥੇ ਜਿਮ 'ਚ ਕਸਰਤ ਕਰਨ ਆਏ ਸਨ। ਹਾਦਸੇ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੈ। ਸਵੇਰੇ ਬਰਾਮਦ ਹੋਈ ਲਾਸ਼ ਅਭਿਸ਼ੇਕ ਦੀ ਹੈ। ਅਭਿਸ਼ੇਕ ਅੰਬਾਲਾ ਦਾ ਰਹਿਣ ਵਾਲਾ ਸੀ।
Total Responses : 457