← ਪਿਛੇ ਪਰਤੋ
ਜਰਮਨ : ਸੱਤ ਭਾਰਤੀਆਂ ਸਮੇਤ 200 ਲੋਕ ਜ਼ਖਮੀ; ਭਾਰਤ ਨੇ ਹਮਲੇ ਦੀ ਨਿੰਦਾ ਕੀਤੀ ਬਰਲਿਨ : ਬੀਤੇ ਭਲਕ ਇਕ ਸ਼ਖ਼ਸ ਨੇ ਭੀੜ ਵਾਲੇ ਇਲਾਕੇ ਵਿਚ ਆਪਣੀ ਤੇਜ਼ ਰਫਤਾਰ ਕਾਰ ਲੋਕਾਂ ਉਪਰ ਚਾੜ੍ਹ ਦਿੱਤੀ ਸੀ । ਇਸੇ ਸਬੰਧ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨੀ ਵਿੱਚ ਭਾਰਤੀ ਮਿਸ਼ਨ ਜ਼ਖ਼ਮੀ ਭਾਰਤੀਆਂ ਦੇ ਸੰਪਰਕ ਵਿੱਚ ਹੈ। ਬਿਆਨ 'ਚ ਜ਼ਖਮੀਆਂ ਦੀ ਗਿਣਤੀ ਨਹੀਂ ਦੱਸੀ ਗਈ। ਸਮਾਚਾਰ ਏਜੰਸੀ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਪੂਰਬੀ ਜਰਮਨੀ ਦੇ ਸ਼ਹਿਰ ਮੈਗਡੇਬਰਗ ਦੇ ਕ੍ਰਿਸਮਿਸ ਬਾਜ਼ਾਰ ਵਿਚ ਕਾਰ ਦੁਆਰਾ ਕੀਤੇ ਗਏ ਹਮਲੇ ਵਿਚ ਸੱਤ ਭਾਰਤੀ ਜ਼ਖਮੀ ਹੋ ਗਏ ਹਨ। ਜ਼ਖ਼ਮੀ ਭਾਰਤੀਆਂ ਵਿੱਚੋਂ ਤਿੰਨ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਬਰਲਿਨ ਵਿੱਚ ਭਾਰਤੀ ਦੂਤਾਵਾਸ ਜ਼ਖਮੀ ਭਾਰਤੀ ਨਾਗਰਿਕਾਂ ਨੂੰ "ਹਰ ਸੰਭਵ ਸਹਾਇਤਾ" ਪ੍ਰਦਾਨ ਕਰਵਾ ਰਿਹਾ ਹੈ।
Total Responses : 457