ਹਰਿਆਣਾ ਵੱਲੋਂ MSP 'ਤੇ 24 ਫ਼ਸਲਾਂ ਖ਼ਰੀਦਣ ਲਈ ਨੋਟੀਫ਼ਿਕੇਸ਼ਨ ਜਾਰੀ-CM ਸੈਣੀ ਨੇ ਕੀਤਾ ਸੀ ਐਲਾਨ
ਅੰਨਦਾਤਾ ਦੇ ਹਿਤ ਵਿੱਚ ਹਰਿਆਣਾ ਸਰਕਾਰ ਦਾ ਇੱਕ ਹੋਰ ਵੱਡਾ ਕਦਮ*
*ਐਮਐਸਪੀ 'ਤੇ 24 ਫ਼ਸਲਾਂ ਖ਼ਰੀਦਣ ਲਈ ਨੋਟੀਫ਼ਿਕੇਸ਼ਨ ਜਾਰੀ*
*ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਰੀਆਂ 24 ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦਣ ਦਾ ਐਲਾਨ ਕੀਤਾ*
ਚੰਡੀਗੜ੍ਹ, 22 ਦਸੰਬਰ, 2024 - ਕਿਸਾਨਾਂ ਦੇ ਹਿਤ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦੇ ਹੋਏ ਹਰਿਆਣਾ ਸਰਕਾਰ ਨੇ ਰਾਜ ਵਿੱਚ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 'ਤੇ 24 ਫ਼ਸਲਾਂ ਦੀ ਖ਼ਰੀਦ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਨੋਟੀਫ਼ਿਕੇਸ਼ਨ ਦਾ ਮਕਸਦ ਕਿਸਾਨਾਂ ਦੀ ਉਪਜ ਦਾ ਉਚਿਤ ਮੁੱਲ ਯਕੀਨੀ ਬਣਾਉਣਾ ਹੈ।
ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਪ੍ਰਤੀ ਰਾਜ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏ ਘੱਟੋ-ਘੱਟ ਸਮਰਥਨ ਮੁੱਲ ਤਹਿਤ 10 ਵਾਧੂ ਫ਼ਸਲਾਂ ਖ਼ਰੀਦਣ ਦਾ ਐਲਾਨ ਕੀਤਾ ਸੀ। ਇਨ੍ਹਾਂ ਫ਼ਸਲਾਂ ਵਿੱਚ ਰਾਗੀ, ਸੋਇਆਬੀਨ, ਨਾਈ ਗਰ ਸੀਡ, ਕੇਸ ਫਲਾਵਰ, ਜੌਂ, ਮੱਕੀ, ਸਰਘਮ, ਜੂਟ, ਕੋਪਰਾ ਅਤੇ ਗਰਮੀਆਂ ਦੀ ਮੂੰਗੀ ਸ਼ਾਮਲ ਹੈ। ਇਹ ਫ਼ਸਲਾਂ ਹੁਣ 14 ਫ਼ਸਲਾਂ ਦੀ ਸੂਚੀ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ ਜੋ ਪਹਿਲਾਂ ਹੀ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਝੋਨਾ, ਬਾਜਰਾ, ਸਾਉਣੀ ਦੀ ਮੂੰਗੀ, ਉੜਦ, ਅਰਹਰ, ਤਿਲ, ਕਪਾਹ, ਮੂੰਗਫਲੀ, ਕਣਕ, ਸਰ੍ਹੋਂ, ਛੋਲੇ, ਦਾਲ, ਸੂਰਜਮੁਖੀ ਅਤੇ ਗੰਨਾ ਵਰਗੀਆਂ ਮਹੱਤਵਪੂਰਨ ਖੁਰਾਕੀ ਅਤੇ ਨਕਦੀ ਫਸਲਾਂ ਸ਼ਾਮਲ ਹਨ।
ਇਹ ਨੋਟੀਫ਼ਿਕੇਸ਼ਨ ਕੇਂਦਰ ਸਰਕਾਰ ਦੀ ਘੱਟੋ-ਘੱਟ ਸਮਰਥਨ ਮੁੱਲ ਨੀਤੀ ਦੇ ਨਾਲ ਮੇਲ ਖਾਂਦਾ ਹੈ, ਇਸ ਤਰ੍ਹਾਂ ਇਹ ਯਕੀਨੀ ਬਣਾਉਂਦਾ ਹੈ ਕਿ ਸਾਰੀਆਂ ਨੋਟੀਫਾਈਡ ਫ਼ਸਲਾਂ ਸਰਕਾਰ ਦੁਆਰਾ ਐਲਾਨੇ ਗਏ ਘੱਟੋ-ਘੱਟ ਸਮਰਥਨ ਮੁੱਲ 'ਤੇ ਖ਼ਰੀਦੀਆਂ ਜਾਣ। ਇਸ ਤੋਂ ਇਲਾਵਾ, ਗੰਨੇ ਦੀ ਖ਼ਰੀਦ ਘੱਟੋ-ਘੱਟ ਸਮਰਥਨ ਮੁੱਲ ਦੇ ਬਰਾਬਰ ਉਚਿਤ ਅਤੇ ਲਾਹੇਵੰਦ ਮੁੱਲ (FRP) 'ਤੇ ਜਾਰੀ ਰਹੇਗੀ।
ਸਾਰੀਆਂ ਨੋਟੀਫਾਈਡ ਫ਼ਸਲਾਂ ਭਾਰਤ ਸਰਕਾਰ ਦੁਆਰਾ ਘੋਸ਼ਿਤ ਘੱਟੋ-ਘੱਟ ਸਮਰਥਨ ਮੁੱਲ 'ਤੇ ਸਿਰਫ਼ ਮੇਰੀ ਫ਼ਸਲ ਮੇਰਾ ਬਿਉਰਾ ਪੋਰਟਲ 'ਤੇ ਰਜਿਸਟਰਡ ਯੋਗ ਕਿਸਾਨਾਂ ਤੋਂ ਖ਼ਰੀਦੀਆਂ ਜਾਣਗੀਆਂ। ਇਹ ਕਦਮ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦੇ ਗਾਰੰਟੀ ਸ਼ੁਦਾ ਭਾਅ ਪ੍ਰਦਾਨ ਕਰੇਗਾ, ਉਨ੍ਹਾਂ ਨੂੰ ਬਾਜ਼ਾਰ ਦੇ ਉਤਰਾਅ-ਚੜ੍ਹਾਅ ਤੋਂ ਬਚਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਨ੍ਹਾਂ ਦੀ ਮਿਹਨਤ ਦਾ ਫਲ਼ ਮਿਲੇਗਾ।
ਹਰਿਆਣਾ ਸਰਕਾਰ ਕਿਸਾਨ ਭਾਈਚਾਰੇ ਦਾ ਸਮਰਥਨ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਉਨ੍ਹਾਂ ਦੀ ਉਪਜ ਨੂੰ ਉਚਿਤ ਮੁੱਲ 'ਤੇ ਖਰੀਦਿਆ ਜਾਵੇ, ਜਿਸ ਨਾਲ ਕਿਸਾਨਾਂ ਅਤੇ ਖੇਤੀਬਾੜੀ ਅਰਥਚਾਰੇ ਦੋਵਾਂ ਨੂੰ ਫ਼ਾਇਦਾ ਹੋਵੇਗਾ।