ਜੈਤੋ ਦੇ ਆਸਪਾਸ ਇਲਾਕੇ 'ਚ ਹੋਈ ਬਾਰਿਸ਼, ਕਣਕ ਲਈ ਲਾਹੇਵੰਦ ਸਾਬਤ ਹੋਵੇਗੀ
ਠੰਢ ਨੇ ਫੜਿਆ ਜ਼ੋਰ
ਮਨਜੀਤ ਢੱਲਾ
ਜੈਤੋ, 23 ਦਸੰਬਰ 2024- ਅੱਜ ਸਵੇਰ ਵੇਲੇ ਰੁਕ ਰੁਕ ਕੇ ਜੈਤੋ ਇਲਾਕੇ ਵਿਚ ਬਾਰਿਸ਼ ਹੋਈ ਅਤੇ ਹਵਾਵਾਂ ਠੰਢੀਆਂਚੱਲਦੀਆਂ ਰਹੀਆਂ, ਜਿਸ ਕਾਰਨ ਠੰਡ ਨੇ ਜ਼ੋਰ ਫੜਿਆ। ਇਹ ਬਾਰਿਸ਼ ਕਣਕ ਦੀ ਫਸਲ ਲਈ ਲਾਹੇਵੰਦ ਮੰਨੀ ਜਾ ਰਹੀ ਹੈ ਕਿਉਂਕਿ ਬਾਰਿਸ਼ ਕਾਰਨ ਇਹ ਕੋਰੇ ਦੀ ਮਾਰ ਤੋਂ ਬਚੇਗੀ। ਮੌਸਮ ਵਿਭਾਗ ਅਨੁਸਾਰ ਕੁਝ ਦਿਨ ਠੰਡੀਆਂ ਹਵਾਵਾਂ ਤੇ ਅਸਮਾਨ ਚ ਮੀਂਹ ਵਾਲੇ ਦਰਮਿਆਨੇ ਬਾਦਲ ਰਹਿ ਸਕਦੇ ਹਨ।