ਐਲ.ਆਈ.ਸੀ ਕੰਪਨੀ ਦੇ ਨਿਯੋਜਕਾਂ ਵੱਲੋਂ ਪਲੇਸਮੈਂਟ ਕੈਂਪ 24 ਦਸੰਬਰ ਨੂੰ
ਰੂਪਨਗਰ, 23 ਦਸੰਬਰ, 2024: ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ/ਮਾਡਲ ਕਰੀਅਰ ਸੈਂਟਰ (ਐਮ.ਸੀ.ਸੀ.), ਰੂਪਨਗਰ ਵਿਖੇ 24 ਦਸੰਬਰ ਨੂੰ ਸਵੇਰੇ 10.00 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਨੋਡਲ ਅਫ਼ਸਰ (MCC) ਜ਼ਿਲ੍ਹਾ ਰੋਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਐਲ.ਆਈ.ਸੀ ਕੰਪਨੀ ਵੱਲੋਂ ਬੀਮਾ ਸਖੀ ਦੀਆਂ ਪੋਸਟਾਂ ਲਈ 10ਵੀ, 12ਵੀਂ ਅਤੇ ਗ੍ਰੈਜੂਏਟ ਪਾਸ 18 ਤੋਂ 70 ਸਾਲ ਦੀ ਉਮਰ ਤੱਕ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਕਮਿਸ਼ਨ ਤੋ ਇਲਾਵਾ 5000/- ਰੁਪਏ ਤੋ 7000/- ਰੁਪਏ ਪ੍ਰਤੀ ਮਹੀਨਾ ਸਟਾਇਫਨ ਦਿੱਤੀ ਜਾਵੇਗੀ। ਤਿੰਨ ਸਾਲਾ ਬਾਅਦ ਨੋਰਮਲ ਕਮਿਸ਼ਨ ਦਿੱਤੀ ਜਾਵੇਗੀ। ਨੌਕਰੀ ਦਾ ਸਥਾਨ ਜ਼ਿਲ੍ਹਾ ਰੋਪੜ ਹੋਵੇਗਾ।
ਇਸ ਤੋਂ ਇਲਾਵਾ ਏਜਾਇਲ ਕੰਪਨੀ ਵੱਲੋਂ ਵੈਲਨੈਸ ਐਡਵਾਇਜ਼ਰ, ਮੈਨੇਜਰ, ਅਸੀਸਟੈਂਟ ਮੈਨੇਜਰ ਦੀਆਂ 50 ਅਸਾਮੀਆਂ ਲਈ ਦਸਵੀਂ, ਬਾਰਵੀਂ ਅਤੇ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਇਸ ਅਸਾਮੀ ’ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10000 ਤੋ 18000/- ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਸ ਦੀ ਉਮਰ ਸੀਮਾ 18 ਤੋ 26 ਸਾਲ ਰੱਖੀ ਗਈ ਹੈ। ਨੌਕਰੀ ਦਾ ਸਥਾਨ ਜ਼ਿਲ੍ਹਾ ਮੋਹਾਲੀ ਹੋਵੇਗਾ ਅਤੇ ਇਨ੍ਹਾਂ ਅਸਾਮੀਆਂ ਲਈ ਕੇਵਲ ਔਰਤਾਂ ਹੀ ਅਪਲਾਈ ਕਰ ਸਕਦੀਆਂ ਹੈ। ਇਸ ਕੈਂਪ ਵਿੱਚ ਸ਼ਾਮਲ ਹੋਣ ਅਤੇ ਇੰਟਰਵਿਊ ਦੇਣ ਲਈ ਉਮੀਦਵਾਰ ਨੂੰ ਕੋਈ ਟੀ.ਏ ਜਾਂ ਡੀ.ਏ ਮਿਲਣਯੋਗ ਨਹੀਂ ਹੋਵੇਗਾ।
ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਪਲੇਸਮੈਂਟ ਕੈਂਪ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ’ਤੇ ਸੰਪਰਕ ਕੀਤਾ ਜਾ ਸਕਦਾ ਹੈ।