ਬੈਂਗਲੁਰੂ 'ਚ ਸੜਕ ਹਾਦਸਾ, ਪਰਿਵਾਰ ਦੇ 6 ਜੀਆਂ ਦੀ ਮੌਤ
ਬੈਂਗਲੁਰੂ : ਬੈਂਗਲੁਰੂ 'ਚ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ, ਇਕ ਕੰਟੇਨਰ ਟਰੱਕ ਦੀ ਕਾਰ 'ਤੇ ਪਲਟਣ ਕਾਰਨ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਬੈਂਗਲੁਰੂ ਨੇੜੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕ ਕੰਪਨੀ ਦੇ ਸੀਈਓ ਅਤੇ ਉਸਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕੰਟੇਨਰ ਟਰੱਕ ਕਾਰ 'ਤੇ ਪਲਟ ਗਿਆ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਦੇ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਲਾਸ਼ਾਂ ਦੇ ਟੁਕੜੇ-ਟੁਕੜੇ ਹੋ ਗਏ। ਇਸ ਭਿਆਨਕ ਹਾਦਸੇ ਨੇ ਇਸ ਗੱਲ 'ਤੇ ਬਹਿਸ ਛੇੜ ਦਿੱਤੀ ਹੈ ਕਿ ਕੀ ਸੁਰੱਖਿਅਤ ਹੋਣ ਲਈ ਤਿਆਰ ਕੀਤੀਆਂ ਗਈਆਂ ਕਾਰਾਂ ਅਸੁਰੱਖਿਅਤ ਸੜਕਾਂ 'ਤੇ ਅਸਰਦਾਰ ਹਨ ਜਾਂ ਨਹੀਂ। ਪਰਿਵਾਰ ਇੱਕ ਵੋਲਵੋ SUV ਵਿੱਚ ਸਫਰ ਕਰ ਰਿਹਾ ਸੀ।