ਟਰੈਫਿਕ ਪੁਲਿਸ ਨੇ ਬੇ-ਤਰਤੀਬ ਪਾਰਕ ਕੀਤੇ ਗਏ ਵਾਹਨਾਂ ਦੀ ਕੱਢੀ ਹਵਾ , ਦੁਕਾਨਾਂ ਦੇ ਬਾਹਰ ਰੱਖਿਆ ਦੁਕਾਨਦਾਰਾਂ ਦਾ ਸਮਾਨ ਵੀ ਕੀਤਾ ਜ਼ਬਤ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ ,2024 ਬਟਾਲਾ ਸ਼ਹਿਰ ਦੇ ਮੇਨ ਸਿਟੀ ਰੋਡ ਬਾਜ਼ਾਰ ਵਿੱਚ ਹਮੇਸ਼ਾ ਹੀ ਭੀੜ ਭਾੜ ਰਹਿੰਦੀ ਪਰ ਬੇਹਤਰਤੀਬ ਪਾਰਕਿੰਗ ਕਾਰਨ ਬਾਜ਼ਾਰ ਚ ਹਮੇਸ਼ਾ ਹੀ ਟਰੈਫਿਕ ਜਾਮ ਰਹਿੰਦਾ ਹੈ ।ਟਰੈਫਿਕ ਪੁਲਿਸ ਵੱਲੋਂ ਅੱਜ ਇਸ ਬਾਜ਼ਾਰ ਨੂੰ ਟਰੈਫਿਕ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਰਸਤੇ ਵਿੱਚ ਬੇਤਰਤੀਬ ਪਾਰਕ ਕੀਤੇ ਗਏ ਵਾਹਨਾਂ ਦੇ ਟਾਇਰਾਂ ਚੋਂ ਹਵਾ ਕੱਢ ਦਿੱਤੀ ਗਈ ਤੇ ਜੋ ਦੁਕਾਨਦਾਰਾਂ ਵੱਲੋਂ ਜੋ ਸਮਾਨ ਦੁਕਾਨਾਂ ਦੇ ਬਾਹਰ ਸੜਕ ਤੇ ਰੱਖਿਆ ਗਿਆ ਸੀ ਉਸ ਨੂੰ ਵੀ ਪੁਲਿਸ ਨੇ ਜਬਤ ਕਰ ਲਿਆ।
ਟਰੈਫਿਕ ਪੁਲਿਸ ਦੇ ਇਨਚਾਰਜ ਸੁਰਿੰਦਰ ਸਿੰਘ ਨੇ ਕਿਹਾ ਕਿ ਅਫਸਰਾਂ ਦੀਆਂ ਹਦਾਇਤਾਂ ਹਨ ਕਿ ਇਸ ਬਾਜ਼ਾਰ ਨੂੰ ਟ੍ਰੈਫਿਕ ਮੁਕਤ ਬਣਾਉਣਾ ਹੈ ਇਸੇ ਲਈ ਇਹ ਮੁਹਿੰਮ ਚਲਾਈ ਗਈ ਹੈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ।ਜੇਕਰ ਦੁਕਾਨਦਾਰਾਂ ਨੇ ਨਜਾਇਜ਼ ਕਬਜ਼ੇ ਨਾ ਹਟਾਏ ਅਤੇ ਆਪਣੇ ਵਾਹਣ ਠੀਕ ਢੰਗ ਨਾਲ ਪਾਰਕ ਨਾ ਕੀਤੇ ਤਾਂ ਆਉਣ ਵਾਲੇ ਦਿਨਾਂ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਚਲਾਨ ਕੀਤੇ ਜਾਣਗੇ ਤੇ ਮੋਟੇ ਜੁਰਮਾਨੇ ਵੀ ਕੀਤੇ ਜਾਣਗੇ।