'ਪ੍ਰਭੂ ਯਿਸੂ ਮਸੀਹ' ਦੇ ਪ੍ਰਗਟ ਦਿਵਸ ਮੌਕੇ ਲਈਏ ਪ੍ਰੇਮ ਤੇ ਭਾਈਚਾਰੇ ਨਾਲ ਰਹਿਣ ਦਾ ਪ੍ਰਣ : ਪਾਸਟਰ ਜਸਵੰਤ ਮਸੀਹ/ਪਾਸਟਰ ਡਿਮੋਥੀ ਜੱਸ
ਜੈਤੋ ਵਿਖੇ ਕ੍ਰਿਸਮਸ ਦਾ ਤਿਉਹਾਰ ਮਸੀਹ ਭਾਈਚਾਰੇ ਵੱਲੋਂ 25 ਦਸੰਬਰ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ : ਪਾਸਟਰ ਡਿਮੋਥੀ ਜੱਸ
ਮਨਜੀਤ ਸਿੰਘ ਢੱਲਾ
ਜੈਤੋ, 23 ਦਸੰਬਰ 2024- ਆਈ.ਪੀ. ਸੀ.ਅੰਗਾਪੇ ਚਰਚ ਕਮੇਟੀ ਜੈਤੋ ਦੇ ਪਾਸਟਰ ਜਸਵੰਤ ਮਸੀਹ ਅਤੇ ਪਾਸਟਰ ਡਿਮੋਥੀ ਜੱਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 25 ਦਸੰਬਰ 2024 ਨੂੰ ਪ੍ਰਭੂ ਯਿਸੂ ਮਸੀਹ ਦਾ ਜਨਮਦਿਨ ਦਿਹਾੜਾ (ਕ੍ਰਿਸਮਸ) ਧੂਮਧਾਮ ਨਾਲ ਮਨਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਮਾਗਮ 25 ਦਸੰਬਰ ਦਿਨ ਬੁਧਵਾਰ ਨੂੰ 10 : 00 ਵਜੇ 3 ਤੋਂ ਵਜੇ ਤੱਕ ਸਥਾਨ ਬਰਾੜ ਪੈਲੇਸ ਬਾਜਾਖਾਨਾ ਰੋਡ ਜੈਤੋ ਵਿਖੇ ਸਮੂਹ ਸੰਗਤਾਂ ਅਤੇ ਇਸਾਈ ਭਾਈਚਾਰੇ ਵੱਲੋਂ ਸ਼ਰਧਾ ਭਾਵਨਾ ਨਾਲ ਇਹ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਗੇ ਗਲਬਾਤ ਜਾਰੀ ਕਰਦਿਆਂ ਪ੍ਰਭੂ ਯਿਸੂ ਮਸੀਹ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਕਿ੍ਰਸਮਸ ਦੇ ਤਿਉਹਾਰ ਨਾਲ ਹੋਰ ਵੀ ਕਈ ਤਰ੍ਹਾਂ ਦੇ ਰਸਮੋ-ਰਿਵਾਜ ਜੁੜੇ ਹੋਏ ਹਨ ਜਿਵੇਂ ਕਿ ਸੈਂਟਾ ਕਲਾਜ਼ ਵੱਲੋਂ ਤੋਹਫ਼ੇ ਵੰਡਣ ਦੀ ਰਵਾਇਤ ਬਹੁਤ ਜ਼ਿਆਦਾ ਪ੍ਰਚਲਿਤ ਹੈ। ਇਹ ਰਵਾਇਤ ਤੁਰਕੀ ਦੇ ਮਸ਼ਹੂਰ ਸੰਤ ਨਿਕੋਲਸ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕ੍ਰਿਸਮਸ ਦਾ ਵਿਸ਼ੇਸ਼ ਹਿੱਸਾ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਸੀਹੀ ਜਗਤ ਵਿਚ ਘਰਾਂ ਵਿਚ ਕਿ੍ਰਸਮਸ ਦਾ ਦਰਖਤ ਸਜਾਉਣ ਦਾ ਵੀ ਆਮ ਰਿਵਾਜ ਹੈ ਜੋ 16ਵੀਂ ਸਦੀ ਵਿਚ ਆਰੰਭ ਹੋਇਆ ਸੀ ਅਤੇ ਅੱਗੇ ਸੰਦੇਸ਼ ਚ ਕਿਹਾ ਕਿ "ਪ੍ਰਭੂ ਯਿਸੂ ਮਸੀਹ" ਦੇ ਪ੍ਰਗਟ ਦਿਵਸ ਮੌਕੇ ਸਾਨੂੰ ਪ੍ਰੇਮ ਤੇ ਭਾਈਚਾਰੇ ਨਾਲ ਰਹਿਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਚਰਚ ਨੂੰ ਦੀਪ ਮਾਲਾ ਨਾਲ ਸਜਾਇਆ ਗਿਆ।