ਅਧਿਆਪਕਾਂ ਨੇ ਸਿੱਖਿਆ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
ਮਿਡਲ ਸਕੂਲਾਂ ਨੂੰ ਬੰਦ ਕਰਨ ਦੇ ਬਿਆਨ ਦਾ ਕੀਤਾ ਤਿੱਖਾ ਵਿਰੋਧ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ 2024- ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਜਿਲ੍ਹਾ ਗੁਰਦਾਸਪੁਰ ਦੇ ਸੱਦੇ ਤੇ ਸਥਾਨਕ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਅਧਿਆਪਕਾਂ ਨੇ ਇਕੱਤਰ ਹੋ ਕੇ ਸਿੱਖਿਆ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਅਧਿਆਪਕ ਆਗੂਆਂ ਕੁਲਦੀਪ ਪੁਰੋਵਾਲ, ਰਵਿੰਦਰਜੀਤ ਸਿੰਘ ਪੰਨੂ, ਸੋਮ ਸਿੰਘ, ਕਰਨੈਲ ਸਿੰਘ, ਤੇਜਿੰਦਰ ਸਿੰਘ ਸਾਹ, ਦਿਲਬਾਗ ਸਿੰਘ, ਤਰਸੇਮ ਪਾਲ ਸਰਬਜੀਤ ਸਿੰਘ , ਅਮਨਬੀਰ ਗੋਰਆਇਆ ਨੇ ਕਿਹਾ ਕਿ ਮਿਡਲ ਸਕੂਲਾਂ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀਂ ਹੋਣ ਦਿੱਤਾ ਜਾਵੇਗਾ, ਤਰੱਕੀਆਂ ਵਿੱਚ ਖਾਲੀ ਸਟੇਸ਼ਨ ਲੁਕਾਉਣ ਦਾ ਵਿਰੋਧ ਕੀਤਾ, ਸੀ ਐਂਡ ਵੀ ਅਧਿਆਪਕਾਂ ਦੀ ਤਨਖ਼ਾਹ ਕਟੌਤੀ ਵਿਰੁੱਧ, ਗੈਰ ਵਿਗਿਆਨਕ ਪ੍ਰੋਜੈਕਟਾਂ ਨੂੰ ਵਾਪਿਸ ਲੈਣ, ਕੱਚੇ ਅਧਿਆਪਕਾਂ ਅਤੇ ਦਫ਼ਤਰੀ ਕਾਮਿਆਂ ਨੂੰ ਰੈਗੂਲਰ ਕਰਨ,ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕਰਨ,ਗੈਰ ਵਿੱਦਿਅਕ ਕੰਮਾਂ ਵਿਰੁੱਧ ਜੋਰਦਾਰ ਪਰਦਰਸ਼ਨ ਕੀਤਾ।
ਇਸ ਸਮੇਂ ਅਨਿਲ ਕੁਮਾਰ, ਰਜਨੀ ਪਰਕਾਸ਼, ਸਾਹਿਬ ਸਿੰਘ, ਮਨਜੀਤ ਸਿੰਘ, ਕਮਲਦੀਪ ਸਿੰਘ, ਹਰਪ੍ਰੀਤ ਸਿੰਘ, ਪਰਮਜੀਤ , ਜਗਦੇਵ, ਪ੍ਰੇਮ ਕੁਮਾਰ, ਰਮੇਸ਼, ਗੁਰਵਿੰਦਰ ਸਿੰਘ, ਕੰਸ ਰਾਜ, ਪਵਨ ਕੁਮਾਰ,ਬਲਕਾਰ ਸਿੰਘ, ਜੋਤ ਪਰਕਾਸ਼ ਸਿੰਘ,ਗੁਰਪ੍ਰੀਤ ਰੰਗੀਲਪੁਰ, ਨਵਨੀਤ ਸਿੰਘ, ਸੁਭਾਸ਼ ਚੰਦਰ, ਸੁਖਵਿੰਦਰ, ਰਜਨੀਸ਼ ਕੁਮਾਰ,ਮੰਗਲ ਦੀਪ, ਕਪਿਲ ਸ਼ਰਮਾ, ਦਵਿੰਦਰ, ਜਸਬੀਰ ਸਿੰਘ, ਜੋਗਿੰਦਰ ਸਿੰਘ, ਤੇਜਿੰਦਰ ਪਾਲ ਚੀਮਾ, ਪਰਵੀਨ ਕੁਮਾਰ, ਜਤਿੰਦਰ ,ਪਰਵੇਸ,ਪ੍ਰਭਜੀਤ , ਗੁਰਿੰਦਰ ਪਾਲ ਹਾਜ਼ਰ ਸਨ,।