ਸੰਯੁਕਤ ਕਿਸਾਨ ਮੋਰਚੇ ਵੱਲੋਂ ਮਰਨ ਵਰਤ 'ਤੇ ਬੈਠੇ ਡੱਲੇਵਾਲ ਦੀ ਸਿਹਤ ਨੂੰ ਲੈ ਕੇ DC ਦਫਤਰ ਦਾ ਕੀਤਾ ਘਰਾਓ, ਜੰਮ ਕੇ ਕੀਤੀ ਨਾਅਰੇਬਾਜੀ
27 ਦਿਨ ਬਾਅਦ ਸੁਨੀਲ ਜਾਖੜ ਨੂੰ ਆਈ ਡੱਲੇਵਾਲ ਦੀ ਯਾਦ ਅਤੇ ਰਵਨੀਤ ਬਿੱਟੂ ਨੂੰ ਸਿਰਫ ਕੁਰਸੀ ਪਿਆਰੀ ਜੋ ਕਿਸੇ ਦਾ ਸਗਾ ਨਹੀਂ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਡੀਸੀ ਦਫਤਰ ਗੁਰਦਾਸਪੁਰ ਦਾ ਘਰਾਓ ਕੀਤਾ ਗਿਆ ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸ਼ਾਮਿਲ ਹੋ ਕੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਭੁੱਖ ਹੜਤਾਲ ਤੇ ਬੈਠੇ ਕਿਸਾਨ ਆਗੂ ਡਲੇਵਾਲ ਦੀ ਦਿਨੋ ਦਿਨ ਵਿਗੜਦੀ ਸਿਹਤ ਬਾਰੇ ਚਿੰਤਾ ਜਤਾਉਂਦੇ ਕਿਸਾਨਾਂ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਸਮੇਤ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਖਰੀਆ ਖਰੀਆਂ ਸੁਣਾਈਆਂ ।
ਕਿਸਾਨ ਆਗੂਆਂ ਬਲਵਿੰਦਰ ਸਿੰਘ ਰਾਜੂ ਔਲਖ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪੰਜਾਬ ਪ੍ਰਧਾਨ ਅਤੇ ਰਾਜ ਗੁਰਵਿੰਦਰ ਸਿੰਘ ਘੁਮਾਣ ਜ਼ਿਲ੍ਹਾ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਵਿੰਗ ਅਤੇ ਸੂਬਾ ਆਗੂ ਨੇ ਕਿਹਾ ਕਿ ਅੱਜ ਸੁਨੀਲ ਜਾਖੜ ਪ੍ਰੈੱਸ ਕਾਨਫਰੰਸ ਕਰਕੇ ਡਲੇਵਾਲ ਸਾਹਿਬ ਦੀ ਚਿੰਤਾ ਹੋਣ ਲੱਗੀ ਹੈ ਜਦਕਿ 27 ਦਿਨ ਬਾਅਦ ਅੱਜ ਸੁਨੀਲ ਜਾਖੜ ਨੂੰ ਡਲੇਵਾਲ ਸਾਹਿਬ ਦੀ ਯਾਦ ਆਈ ਹੈ। ਉੱਥੇ ਹੀ ਰਵਨੀਤ ਸਿੰਘ ਬਿੱਟੂ ਤੇ ਵਰਦਿਆਂ ਕਿਸਾਨਾਂ ਨੇ ਕਿਹਾ ਕਿ ਜਿਸ ਨੂੰ ਸਿਰਫ ਕੁਰਸੀ ਪਿਆਰੀ ਹੋਵੇ ਉਹ ਕਿਸੇ ਦਾ ਕੀ ਸਗਾ ਹੋ ਸਕਦਾ ਹੈ ?