ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਪਿੱਤੇ ਦੀ ਪੱਥਰੀ ਦੇ ਮਰੀਜ਼ਾਂ ਲਈ ਮੈਡੀਕਲ ਕੈਂਪ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਦਸੰਬਰ ,2024 ਸੰਧੂ ਹਸਪਤਾਲ ਚੰਡੀਗੜ੍ਹ ਰੋਡ, ਨਵਾਂਸ਼ਹਿਰ ਵੱਲੋਂ ਪਿੱਤੇ ਦੀ ਪੱਥਰੀ ਦੇ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਸੰਧੂ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਨ ਡਾ: ਸੰਦੀਪ ਅਗਰਵਾਲ ਮਰੀਜ਼ਾਂ ਦਾ ਮੁਫ਼ਤ ਚੈਕਅੱਪ ਕਰਨਗੇ | ਮਰੀਜ਼ ਦੇ ਲੋੜੀਂਦਾ ਖੂਨ ਟੈਸਟ ਵੀ ਵਿਸ਼ੇਸ਼ ਰਿਆਇਤੀ ਦਰਾਂ 'ਤੇ ਕੀਤਾ ਜਾਣਗੇ । ਜੇਕਰ ਕਿਸੇ ਮਰੀਜ਼ ਨੂੰ ਆਪਰੇਸ਼ਨ ਦੀ ਲੋੜ ਹੋਵੇ ਤਾਂ ਪਿੱਤੇ ਦੀ ਦੂਰਬੀਨ ਰਾਹੀਂ ਆਪਰੇਸ਼ਨ ਕੈਂਪ ਦੇ ਖਾਸ ਰਿਆਇਤੀ ਦਰਾਂ ਤੇ 25,00/- ਰੁਪਏ ਤੋਂ ਸ਼ੁਰੂ ਹੋਣਗੇ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਸੰਧੂ ਹਸਪਤਾਲ ਦੇ ਸੰਚਾਲਕ ਡਾ: ਜੇ. ਐਸ. ਸੰਧੂ ਅਤੇ ਡਾ: ਗੁਰਜੀਤ ਕੌਰ ਸੰਧੂ ਨੇ ਦੱਸਿਆ ਕਿ ਇਹ ਕੈਂਪ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਹੈ | ਉਨ੍ਹਾਂ ਦੱਸਿਆ ਕਿ ਇਹ ਕੈਂਪ ਚਾਰ ਦਿਨ 24, 25, 26 ਅਤੇ 27 ਦਸੰਬਰ 2024 ਨੂੰ ਲਗਾਇਆ ਜਾਵੇਗਾ। ਕੈਂਪ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗਾ।