ਅਧਿਆਪਕ,ਪੈਨਸ਼ਨਰਾਂ ਅਤੇ ਆਰ ਐਮ ਪੀ ਆਈ ਦੇ ਜ਼ਿਲ੍ਹਾ ਆਗੂ ਨਿਰਮਲ ਸਿੰਘ ਬੋਪਾਰਾਏ ਨਹੀਂ ਰਹੇ
ਰੋਹਿਤ ਗੁਪਤਾ
ਗੁਰਦਾਸਪੁਰ 22 ਦਸੰਬਰ - ਲੰਮਾਂ ਸਮਾਂ ਅਧਿਆਪਕ ਜਥੇਬੰਦੀ ਦੇ ਆਗੂ ਰਹੇ ਅਤੇ ਸੇਵਾ ਮੁਕਤੀ ਤੋਂ ਮਗਰੋਂ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਯੂਨਿਟ ਗੁਰਦਾਸਪੁਰ ਦੇ ਪਹਿਲੇ ਪ੍ਰਧਾਨ ਰਹੇ ਇਸ ਤੋਂ ਇਲਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਗੁਰਦਾਸਪੁਰ ਦੇ ਵੀ ਮੁਹਰਲੀ ਕਤਾਰ ਦੇ ਆਗੂ ਵੀ ਰਹਿ ਚੁਕੇ ਸਾਥੀ ਨਿਰਮਲ ਸਿੰਘ ਬੋਪਾਰਾਏ ਤਿੰਨ ਰੋਜ਼ ਪਹਿਲੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਓਹਨਾਂ ਦੇ ਵਿਛੋੜੇ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਸਮਾਜ਼ ਨੂੰ ਵੀ ਉਨ੍ਹਾਂ ਦੀ ਘਾਟ ਹਮੇਸ਼ਾਂ ਰੜਕਦੀ ਰਹੇਗੀ। ਉਹ ਯਾਰਾਂ ਦੇ ਯਾਰ ਸਨ ਅਤੇ ਉਹ ਔਖੀ ਘੜੀ ਵਿੱਚ ਸੱਜਣਾ ਨਾਲ ਹਿੱਕ ਤਾਣ ਕੇ ਖੜੇ ਹੋ ਜਾਣ ਵਾਲੇ ਸਹਿਯੋਗੀ ਸਾਥੀ ਸਨ। ਉਨ੍ਹਾਂ ਵੱਲੋਂ ਸਮਾਜ ਦੀ ਬਿਹਤਰੀ ਹਿਤ ਕੀਤੇ ਗਏ ਸੰਘਰਸ਼ਾਂ ਨੂੰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਅਤੇ ਆਰ ਐਮ ਪੀ ਆਈ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ ਸਲਾਮ ਆਖਿਆ ਗਿਆ ਅਤੇ ਉਨ੍ਹਾਂ ਦੇ ਵਿਛੋੜੇ 'ਤੇ ਪਰਿਵਾਰ ਦੇ ਦੁੱਖ ਵਿੱਚ ਭਾਈਵਾਲ ਹੁੰਦਿਆਂ ਹੋਇਆਂ ਵਿਛੁੱੜੀ ਆਤਮਾ ਦੀ ਸ਼ਾਂਤੀ ਹਿਤ ਅਰਦਾਸ ਵੀ ਕੀਤੀ ਗਈ। ਕੁਝ ਪਾਰਟੀ ਆਗੂ ਉਨ੍ਹਾਂ ਦੇ ਆਖਰੀ ਦਰਸ਼ਨ ਕਰਨ ਹਿਤ ਅਮ੍ਰਿਤਸਰ ਵਿਖੇ ਵੀ ਪਹੁੰਚੇ ਅਤੇ ਉਨ੍ਹਾਂ ਦੀ ਦੇਹ ਉੱਪਲ ਪਾਰਟੀ ਦਾ ਝੰਡਾ ਪਾ ਕੇ ਉਨ੍ਹਾਂ ਨੂੰ ਵਿਧਾਈ ਦਿੱਤੀ ਅਤੇ ਇਨਕਲਾਬੀ ਨਾਹਰੇ ਲਾਉਂਦਿਆਂ ਹੋਇਆਂ ਸਾਥੀ ਦੇ ਕੰਮਾ ਨੂੰ ਯਾਦ ਕੀਤਾ।
ਪਰਿਵਾਰ ਨਾਲ ਦੁੱਖ ਵੰਡਾਉਣ ਲਈ ਵੱਡੀ ਗਿਣਤੀ ਜਵੰਦ ਸਿੰਘ ਜ਼ਿਲ੍ਹਾ ਪ੍ਰਧਾਨ,ਸ ਮੱਖਣ ਕੁਹਾੜ, ਜਗਜੀਤ ਸਿੰਘ, ਰਘਬੀਰ ਸਿੰਘ ਚਾਹਲ, ਪਿ੍.ਰਣਜੀਤ ਸਿੰਘ 'ਗੁਰਮੀਤ ਸਿੰਘ ਥਾਨੇਵਾਲ,ਸਵਿੰਦਰ ਸਿੰਘ ਔਲਖ,ਸੁਰੇਸ਼ ਸ਼ਰਮਾਂ,ਅਵਿਨਾਸ਼ ਸਿੰਘ ਬਲਾਕ ਪ੍ਰਧਾਨ, ਅਮਰਜੀਤ ਸੈਣੀ ਜਨਰਲ ਸਕੱਤਰ, ਅਜੀਤ ਸਿੰਘ ਹੁੰਦਲ, ਪ੍ਰੇਮ ਨਾਥ,ਜਗਦੀਪ ਸਿੰਘ,ਸਰਵਣ ਸਿੰਘ, ਕਪੂਰ ਸਿੰਘ ਘੁੰਮਣ, ਮੰਗਤ ਚੰਚਲ, ਜੋਗਿੰਦਰ ਪਾਲ ਸੈਣੀ, ਵਿਨੋਦ ਸ਼ਰਮਾ, ਜੋਗਿੰਦਰ ਪਾਲ ਕਲੀਜਪੁਰ, ਪ੍ਰਕਾਸ਼ ਚੰਦ, ਪਿਆਰਾ ਸਿੰਘ ਡਡਵਾਂ,ਸਾਧੂ ਰਾਮ, ਨਰਿੰਦਰ ਸਿੰਘ ਆਰਐਮਪੀਆਈ ਦੇ ਆਗੂਆਂ ਰਘਬੀਰ ਸਿੰਘ ਪਕੀਵਾਂ ਨੱਥਾ ਸਿੰਘ ਸ਼ਿਵ ਕੁਮਾਰ ਧਿਆਨ ਸਿੰਘ ਠਾਗਰ ਸ਼ਮਸ਼ੇਰ ਸਿੰਘ ਨਵਾਂ ਪਿੰਡ ਅਜੀਤ ਸਿੰਘ ਠੱਕਰ ਸੰਧੂ ਧਰਮ ਸਿੰਘ ਪੱਟੀ ਪ੍ਰੇਮ ਕੁਮਾਰ ਅੰਮ੍ਰਿਤਸਰ ਆਦਿ ਨੇ ਉਹਨਾਂ ਦੇ ਅੰਤਿਮ ਸੰਸਕਾਰ ਅੰਮ੍ਰਿਤਸਰ ਵਿਖੇ ਲਾਲ ਝੰਡਾ ਪਾ ਕੇ ਸ਼ਰਧਾਂਜਲੀ ਅਰਪਿਤ ਕੀਤੀ। ਉਹਨਾਂ ਦਾ ਭੋਗ ਅਤੇ ਅੰਤਿਮ ਅਰਦਾਸ 27 ਦਸੰਬਰ ਨੂੰ ਅੰਮ੍ਰਿਤਸਰ ਵਿਖੇ ਹੋਵੇਗਾ।