ਸਫਰ- ਏ -ਸ਼ਹਾਦਤ ਕਾਫਲੇ ਦੀ ਇਤਿਹਾਸਿਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਤੋਂ ਹੋਈ ਆਰੰਭਤਾ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 22 ਦਸੰਬਰ 2024: ਸਤਲੁਜ ਦਰਿਆ ਦੇ ਸਥਿਤ ਇਤਿਹਾਸਿਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਪੱਤਣ ਚੱਕਢੇਰਾਂ ਤੋਂ ਸਫਰੇ- ਏ -ਸ਼ਹਾਦਤ ਕਾਫਲੇ ਸਮਾਗਮਾਂ ਦੀ ਆਰੰਭਤਾ ਹੋ ਗਈ । ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਹਰਪਾਲ ਸਿੰਘ ਦੇ ਉੱਦਮ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ ।ਇਹਨਾਂ ਸਮਾਗਮਾਂ ਦੌਰਾਨ ਭਾਈ ਸੁਰਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਤਨਾਮ ਸਿੰਘ ਕੋਹਾੜਕਾ , ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ , ਭਾਈ ਨਛੱਤਰ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ ਕੀਰਤਨੀਆਂ ਨੇ ਸੰਗਤ ਨੂੰ ਵੈਰਾਗਮਈ ਕੀਰਤਨ ਨਾਲ ਜੋੜਿਆ, ਉੱਥੇ ਹੀ ਉਹਨਾਂ ਤੋਂ ਉਪਰੰਤ ਗਿਆਨੀ ਹਰਪਾਲ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਸੰਗਤਾਂ ਨੂੰ ਵੈਰਾਗਮਈ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਅਸੀਂ ਦਸ਼ਮੇਸ਼ ਪਿਤਾ ਤੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਗੁੱਜਰ ਕੌਰ ਵਰਗੇ ਤਾਂ ਨਹੀਂ ਬਣ ਸਕਦੇ ਪ੍ਰੰਤੂ ਉਹਨਾਂ ਦੇ ਦਰਸਾਏ ਸਿਧਾਤਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਹਨਾਂ ਨੇ ਅਜਿਹੇ ਬੈਰਾਗ ਮਈ ਇਤਿਹਾਸ ਅਤੇ ਉਹਨਾਂ ਦੇ ਸਾਥੀ ਵੱਲੋਂ ਵੈਰਾਗਮਈ ਕਵਿਤਾਵਾਂ ਨੂੰ ਸੰਗਤਾਂ ਦੇ ਸਨਮੁੱਖ ਰੱਖਿਆ ਕਿ ਹਰੇਕ ਸੰਗਤਾਂ ਦੀ ਅੱਖ ਵੈਰਾਗ ਵਿੱਚ ਨਮ ਹੋਈ । ਜਦੋਂ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਲਈ ਲਗਾਏ ਗਿਆ ਪੰਡਾਲ ਵੀ ਸੰਗਤਾਂ ਦੇ ਹੜ੍ਹ ਅੱਗੇ ਛੋਟਾ ਪੈ ਗਿਆ ਤੇ ਸੰਗਤਾਂ ਨੇ ਠੰਡ ਦੀ ਪਰਵਾਹ ਕੀਤੇ ਬਿਨਾਂ ਪੰਡਾਲ ਤੇ ਬਾਹਰ ਡੇਰੇ ਲਾ ਲਏ ਤੇ ਇਸ ਸਮਾਗਮ ਦਾ ਲਾਹਾ ਲਿਆ । ਜਿੱਥੇ ਸੰਗਤਾਂ ਦੇ ਲਈ ਵੱਖ-ਵੱਖ ਇਲਾਕੇ ਦੇ ਪਿੰਡਾਂ ਦੀਆਂ ਸੰਗਤਾਂ ਵੱਲੋਂ ਉੱਥੇ ਹੀ ਲੁਧਿਆਣੇ ਦੇ ਸੇਵਾਦਾਰਾਂ ਵੱਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ ਤੇ ਇਤਿਹਾਸਿਕ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਚੱਕ ਢੇਰਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤਾਂ ਦੇ ਲਈ ਤਿੰਨ ਦਿਨ ਲੰਗਰ ਲਗਾਏ ਗਏ । ਅਤੇ ਅੱਜ ਇਸ ਸਥਾਨ ਤੋਂ ਸ਼ਹੀਦੀ ਜੋੜ ਮੇਲ ਸਭਾ ਦੀ ਵੀ ਸਮਾਪਤੀ ਹੋ ਗਈ ।
ਇਸ ਮੌਕੇ ਗਿਆਨੀ ਹਰਪਾਲ ਸਿੰਘ ਨੇ ਦੱਸਿਆ ਕਿ 22 ਦਸੰਬਰ ਨੂੰ ਗੰਗੂ ਦੇ ਪਿੰਡ ਸਹੇੜੀ ਗੁਰਦੁਆਰਾ ਸ੍ਰੀ ਅਟਕ ਸਾਹਿਬ ਵਿੱਖੇ , 23 ਦਸੰਬਰ ਨੂੰ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ, ਅਤੇ 24 ਦਸੰਬਰ ਨੂੰ ਠੰਡਾ ਬੁਰਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਖੇ ਇਹਨਾਂ ਸਫਰੇ ਏ ਸਹਾਦਤ ਕਾਫ਼ਲਾ ਸਮਾਗਮ ਹੋਣਗੇ । ਇਸ ਮੌਕੇ ਗਿਆਨੀ ਹਰਪਾਲ ਸਿੰਘ , ਸੰਤ ਸੁਰਿੰਦਰ ਸਿੰਘ ਖਜੂਰਲੇ ਵਾਲੇ, ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਚੱਕ ਢੇਰਾਂ ਦੇ ਪ੍ਰਬੰਧਕ, ਇਹ ਇਲਾਕੇ ਦੇ ਪਿੰਡਾਂ ਦੇ ਵੱਡੀ ਗਿਣਤੀ ਵਿੱਚ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।