ਸੈਣੀ ਮਹਾਂ ਸਭਾ ਰਜਿ. ਪੰਜਾਬ ਦੀ ਜਰੂਰੀ ਤੇ ਅਹਿਮ ਮੀਟਿੰਗ 25 ਦਸੰਬਰ ਨੂੰ ਗੁਰੂਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਰੋਪੜ ਵਿਖੇ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 22 ਦਸੰਬਰ 2024: ਸੈਣੀ ਮਹਾਂ ਸਭਾ ਰਜਿ. ਪੰਜਾਬ ਦੀ ਜਰੂਰੀ ਤੇ ਅਹਿਮ ਮੀਟਿੰਗ 25 ਦਸੰਬਰ ਨੂੰ ਗੁਰੂਦੁਆਰਾ ਭੱਠਾ ਸਾਹਿਬ ਕੋਟਲਾ ਨਿਹੰਗ ਰੋਪੜ ਵਿਖੇ ਸਮਾ 11.30 ਵਜੇ ਹਰਜੀਤ ਸਿੰਘ ਲੌਂਗੀਆ ਦੀ ਪ੍ਰਧਾਨਗੀ ਵਿੱਚ ਰੱਖੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸੰਗਠਨ ਦੇ ਸਮੂਹ ਸਟੇਟ ਕਮੇਟੀ, ਜਿਲਾ ਕਮੇਟੀ ਅਤੇ ਮਹਿਲਾਂ ਵਿੰਗ ਦੇ ਹਰ ਮੈਬਰ ਸਹਿਬਾਨ, ਅਹੁਦੇਦਾਰਾ ਨੂੰ ਬੇਨਤੀ ਹੈ ਕਿ ਮੀਟਿੰਗ ਵਿੱਚ ਸਮੇ ਪਹੁੰਚਣ ਕਿਰਪਾਲਤਾ ਕਰਨ । ਮੀਟਿੰਗ ਦਾ ਵਿਸਾ ਸੈਣੀ ਸਮਾਜ ਨੂੰ ਇਕਜੁੱਟ ਕਰਨ ਲਈ ਅਤੇ ਰਾਜਨੀਤਕ ਤੌਰ ਤੇ ਮਜਬੂਤ ਕਰਨ ਲਈ ਜਲਦੀ ਹੀ ਸੈਣੀ ਸਮੇਲਨ ਤੇ ਡੈਲੀਗੇਟ ਇਜਲਾਸ ਬੁਲਾਉਣ ਸਬੰਧੀ ਹੈ ,ਹਰ ਮੈਬਰ ਤੇ ਅਹੁੱਦੇਦਾਰ ਆਪਣੀ ਜਿਮੇਵਾਰੀ ਸਮਝਦਾ ਹੋਇਆ ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਾਥੀਆਂ ਸਮੇਤ ਪਹੁੰਚਣ ਕਿਰਪਾਲਤਾ ਕਰਨ।