Live: UK 'ਚ ਵਿਸਾਖੀ ਨਗਰ ਕੀਰਤਨ ਦੌਰਾਨ ਵਾਪਰਿਆ ਵੱਡਾ ਹਾਦਸਾ, 4 ਸੇਵਾਦਾਰ ਹੋਏ ਗੰਭੀਰ ਜ਼ਖ਼ਮੀ (ਵੇਖੋ ਵੀਡੀਓ)
ਯਾਦਵਿੰਦਰ ਸਿੰਘ ਤੂਰ
ਸਾਊਥਹਾਲ (UK), 6 ਅਪ੍ਰੈਲ 2025- ਯੂਕੇ ਦੇ ਸਾਊਥਹਾਲ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਗਰ ਕੀਰਤਨ ਦੇ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ ਅਤੇ ਚਾਰ ਸੇਵਾਦਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਯੂਕੇ ਤੋਂ ਬਾਬੂਸ਼ਾਹੀ ਦੇ ਪੱਤਰਕਾਰ ਯਾਦਵਿੰਦਰ ਸਿੰਘ ਤੂਰ ਦੱਸੀ ਗਈ ਜਾਣਕਾਰੀ ਅਨੁਸਾਰ ਵਿਸਾਖੀ ਨਗਰ ਕੀਰਤਨ ਅੱਜ ਸਾਊਥ ਹਾਲ ਯੂਕੇ ਵਿਖੇ ਆਰੰਭ ਕੀਤਾ ਗਿਆ ਸੀ ਤਾਂ, ਇਸੇ ਦੌਰਾਨ ਹੀ ਰਸਤੇ ਵਿੱਚ ਬਹੁਤ ਸਾਰੇ ਸੇਵਾਦਾਰਾਂ ਦੇ ਵੱਲੋਂ ਵੱਖੋਂ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਸਨ। ਸੰਗਤਾਂ ਲਈ ਬਣਾਏ ਅਤੇ ਲਗਾਏ ਗਏ ਲੰਗਰ ਦੇ ਦੌਰਾਨ ਇੱਕ ਤੋਂ ਬਾਅਦ ਇੱਕ ਚਾਰ ਨੂੰ ਭਿਆਨਕ ਅੱਗ ਲੱਗ ਗਈ, ਜਿਸ ਦੇ ਕਾਰਨ 4 ਸੇਵਾਦਾਰ ਜ਼ਖ਼ਮੀ ਹੋ ਗਏ। ਮੌਕੇ ਤੇ ਮੌਜੂਦ ਪੁਲਿਸ ਅਤੇ ਸਥਾਨਕ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।