DC ਆਸ਼ਿਕਾ ਜੈਨ ਨੇ ਸਪੋਰਟਸ ਕੰਪਲੈਕਸ ਮੋਹਾਲੀ ਵਿਖੇ ਪੀਐਨਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ ਦਾ ਉਦਘਾਟਨ ਕੀਤਾ
ਹਰਜਿੰਦਰ ਸਿੰਘ ਭੱਟੀ
ਮੋਹਾਲੀ, 07 ਫਰਵਰੀ, 2025: ਪੰਜਾਬ ਨੈਸ਼ਨਲ ਬੈਂਕ (ਪੀਐਨਬੀ) ਵੱਲੋਂ ਮੋਹਾਲੀ ਦੇ ਸੈਕਟਰ 78 ਸਥਿਤ ਸਪੋਰਟਸ ਕੰਪਲੈਕਸ ਵਿੱਚ ਦੋ ਦਿਨਾਂ "ਪੀਐਨਬੀ ਹੋਮ ਲੋਨ ਅਤੇ ਸੂਰਿਆ ਹੋਮ ਲੋਨ ਐਕਸਪੋ 2025" ਆਯੋਜਿਤ ਕੀਤਾ ਗਿਆ। ਇਸ ਐਕਸਪੋ ਦਾ ਉਦਘਾਟਨ ਮੋਹਾਲੀ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੇ ਕੀਤਾ।
ਉਨ੍ਹਾਂ ਨੇ ਕਿਹਾ ਕਿ ਇਹ ਐਕਸਪੋ ਉਨ੍ਹਾਂ ਗਾਹਕਾਂ ਨੂੰ ਵਿਸ਼ੇਸ਼ ਤੌਰ 'ਤੇ ਲਾਭ ਪ੍ਰਦਾਨ ਕਰੇਗਾ ਜੋ "ਸੂਰਿਆ ਘਰ ਯੋਜਨਾ" ਤਹਿਤ ਘਰ ਬਣਾਉਣ ਜਾਂ ਛੱਤਾਂ 'ਤੇ ਸੂਰਜੀ ਊਰਜਾ ਪਲਾਂਟ ਲਗਾਉਣ ਲਈ ਕਰਜ਼ਾ ਲੈਣ ਚਾਹੁੰਦੇ ਹਨ। ਪੀਐਨਬੀ ਵੱਲੋਂ 8.40% ਦੀ ਆਕਰਸ਼ਕ ਵਿਆਜ ਦਰ 'ਤੇ ਹਾਊਸਿੰਗ ਲੋਨ ਅਤੇ 7% ਦੀ ਵਿਆਜ ਦਰ 'ਤੇ ਸੂਰਿਆ ਘਰ ਯੋਜਨਾ ਲੋਨ ਉਪਲਬਧ ਕਰਵਾਏ ਜਾ ਰਹੇ ਹਨ।
ਪੀਐਨਬੀ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੌਂਡਲ ਨੇ ਦੱਸਿਆ ਕਿ ਪੀਐਨਬੀ ਵੱਲੋਂ ਇਹ ਐਕਸਪੋ ਲੋਕਾਂ ਲਈ ਵਧੀਆ ਮੌਕਾ ਹੈ, ਜੋ ਆਪਣੇ "ਸਪਨੇ ਦੇ ਘਰ" ਜਾਂ "ਸੂਰਜੀ ਊਰਜਾ ਪ੍ਰੋਜੈਕਟ" ਲਈ ਲੋਨ ਲੈਣਾ ਚਾਹੁੰਦੇ ਹਨ। ਐਕਸਪੋ ਦੌਰਾਨ ਜਲਦੀ ਕਰਜ਼ਾ ਪ੍ਰਵਾਨਗੀ, ਵਿਸ਼ੇਸ਼ ਪੇਸ਼ਕਸ਼ਾਂ ਅਤੇ ਛੋਟਾਂ ਵੀ ਉਪਲਬਧ ਹਨ। ਟ੍ਰਾਈਸਿਟੀ ਦੇ ਰੀਅਲ ਅਸਟੇਟ ਮਾਹਿਰਾਂ ਅਤੇ ਬੈਂਕ ਅਧਿਕਾਰੀਆਂ ਨਾਲ ਗਾਹਕਾਂ ਨੂੰ ਸਿੱਧਾ ਸਲਾਹ-ਮਸ਼ਵਰਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਐਲਡੀਐਮ ਐਮ.ਕੇ. ਭਾਰਦਵਾਜ ਨੇ ਦੱਸਿਆ ਕਿ 8 ਫਰਵਰੀ ਨੂੰ ਪੀਐਨਬੀ ਮੁੱਖ ਦਫ਼ਤਰ, ਦਿੱਲੀ ਤੋਂ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ, ਜੋ ਮੌਕੇ 'ਤੇ ਹੀ ਕਰਜ਼ੇ ਦੀ ਪ੍ਰਕਿਰਿਆ ਪੂਰੀ ਕਰਨ ਵਿੱਚ ਮਦਦ ਕਰਨਗੇ। ਯੋਗ ਗਾਹਕਾਂ ਨੂੰ ਉਸੇ ਸਮੇਂ ਕਰਜ਼ੇ ਦੀ ਪ੍ਰਵਾਨਗੀ ਪੱਤਰ ਵੀ ਦਿੱਤੇ ਜਾ ਰਹੇ ਹਨ।
ਪੀਐਨਬੀ ਐਕਸਪੋ 2025 ਦੀ ਵੱਡੀ ਸਫਲਤਾ – ਪਹਿਲੇ ਦਿਨ ਦੀ ਪ੍ਰਾਪਤੀਆਂ: ਕੁੱਲ 266 ਲੀਡਜ਼, ਜੋ 90 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਦਰਸਾਉਂਦੀਆਂ ਹਨ।13.5 ਕਰੋੜ ਰੁਪਏ ਦੀ ਰਕਮ ਵਾਲੇ 8 ਕੇਸਾਂ ਨੂੰ ਤਤਕਾਲ ਮਨਜ਼ੂਰੀ ਦਿੱਤੀ ਗਈ। ਸੂਰਿਆ ਘਰ ਯੋਜਨਾ ਵਿੱਚ 73 ਲੀਡਜ਼, ਜੋ 2.42 ਕਰੋੜ ਰੁਪਏ ਦੀ ਰਕਮ ਨੂੰ ਦਰਸਾਉਂਦੀਆਂ ਹਨ। ਐੱਸਐੱਸਐੱਸ ਸਕੀਮਾਂ ਅਧੀਨ 100 ਗਾਹਕਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।
ਮੋਹਾਲੀ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੇ ਪੀਐਨਬੀ ਟੀਮ, ਜ਼ਿਲ੍ਹਾ ਪ੍ਰਸ਼ਾਸਨ, ਸਪੋਰਟਸ ਕੰਪਲੈਕਸ ਪ੍ਰਸ਼ਾਸਨ, ਅਤੇ ਸਾਰੇ ਸਟੋਲ ਪਾਰਟਨਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੀਐਨਬੀ ਵੱਲੋਂ ਫਾਈਨੈਂਸ਼ੀਅਲ ਇੰਕਲੂਜ਼ਨ ਅਤੇ ਇੰਸਟੀਟਿਊਸ਼ਨਲ ਫਾਈਨੈਂਸਿੰਗ ਨੂੰ ਪ੍ਰਚਾਰਤ ਕਰਨ ਲਈ ਇਹ ਐਕਸਪੋ ਇੱਕ ਮਹੱਤਵਪੂਰਨ ਪਹਿਲ ਹੈ। ਉਨ੍ਹਾਂ ਨੇ ਆਮ ਲੋਕਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਪੀਐਨਬੀ ਦੀਆਂ ਵਿਸ਼ੇਸ਼ ਲੋਨ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਇਸ ਮੌਕੇ 'ਤੇ ਹਾਜ਼ਰ ਵਿਅਕਤੀਆਂ ਵਿੱਚ ਪੀਐਨਬੀ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੁੰਡੇਲ, ਐਲਡੀਐਮ ਐਮ.ਕੇ. ਭਾਰਦਵਾਜ, ਪੀਐਨਬੀ ਆਰਸੇਟੀ ਮੋਹਾਲੀ ਡਾਇਰੈਕਟਰ ਅਮਨਦੀਪ ਸਿੰਘ, ਮੁੱਖ ਪ੍ਰਬੰਧਕ ਵਿਜੇ ਨਾਗਪਾਲ, ਐਮਸੀਸੀ ਐਜੀਐਮ ਸੰਜੇ ਵਰਮਾ, ਗੁਲਸ਼ਨ ਵਰਮਾ, ਰਮੇਸ਼ ਕੁਮਾਰ, ਸੋਹਨ ਲਾਲ, ਪਵਨਜੀਤ ਗਿੱਲ, ਅਤੇ ਟ੍ਰਾਈਸਿਟੀ ਦੇ ਬੈਂਕ, ਰੀਅਲ ਅਸਟੇਟ ਅਤੇ ਸੂਰਜੀ ਊਰਜਾ ਖੇਤਰ ਦੇ ਹੋਰ ਸੀਨੀਅਰ ਅਧਿਕਾਰੀ।
ਪੀਐਨਬੀ ਵੱਲੋਂ ਮੋਹਾਲੀ ਜ਼ਿਲ੍ਹੇ ਭਰ ਵਿੱਚ ਈ-ਰਿਕਸ਼ਾ ਰਾਹੀਂ ਐਕਸਪੋ ਬਾਰੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਇਸਦਾ ਲਾਭ ਲੈ ਸਕਣ।
ਮੋਹਾਲੀ ਦੇ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੇ ਅਪਣੇ ਭਾਸ਼ਣ ਵਿੱਚ ਕਿਹਾ ਕਿ ਪੀਐਨਬੀ ਡਿਪਟੀ ਸਰਕਲ ਹੈੱਡ ਸੰਜੀਤ ਕੁਮਾਰ ਕੁੰਡੇਲ, ਪੀਐਨਬੀ ਦੇ ਏਜੀਐਮ, ਪੀਐਨਬੀ ਐਲਡੀਐਮ ਸ੍ਰੀ ਐਮਕੇ ਭਾਰਦਵਾਜ ਜੀ, ਡਿਸਟਰਿਕਟ ਐਡਮਿਨਿਸਟ੍ਰੇਸ਼ਨ ਦੀ ਸਾਰੀ ਟੀਮ, ਸਪੋਰਟਸ ਕੰਮਪਲੈਕਸ ਦੇ ਅਫਸਰ ਸਾਹਿਬਾਨ ਜਿਨਾਂ ਨੇ ਕੋਆਪਰੇਸ਼ਨ ਐਕਸਡੈਂਟ ਕੀਤਾ ਅਤੇ ਸਭ ਤੋਂ ਅਹਿਮ ਸਾਡੇ ਸਾਰੇ ਸਟੋਲ ਪਾਰਟਨਰ। ਵਿਜਟਰਸ ਲਈ ਇੱਕ ਬਹੁਤ ਉਮਦਾ ਪਹਿਲ ਪੀਐਨਬੀ ਵੱਲੋਂ ਕੀਤੀ ਗਈ ਹੈ ਕਿ ਅੱਜ ਫਾਈਨੈਂਸ਼ੀਅਲ ਇੰਕਲੂਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇੰਸਟੀਟਿਊਸ਼ਨਲ ਫਾਈਨੈਂਸਿੰਗ ਹੋਮ ਲੋਨ ਬਾਰੇ ਜਾਣਕਾਰੀ ਦੇਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਸ ਮੇਲੇ ਦਾ ਆਯੋਜਨ ਇੱਥੇ ਸਪੋਰਟਸ ਗਰਾਊਂਡ ਦੇ ਵਿੱਚ ਕੀਤਾ ਗਿਆ ਹੈ। ਮੈਂ ਸਮਝਦੀ ਹਾਂ ਕਿ ਇਸ ਦੇ ਨਾਲ ਨਾ ਹੀ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ, ਬੈਂਕਸ ਵੱਲੋਂ ਕੀਤੇ ਜਾ ਰਹੇ ਇਨੀਸ਼ੀਏਟਿਵ ਐਫਰਟਸ ਬਾਰੇ ਪਤਾ ਲੱਗਦਾ ਹੈ ਸਗੋਂ ਸਾਡੇ ਸਾਰੇ ਸਟੇਕ ਹੋਲਡਰਸ ਜਿਵੇਂ ਕਿ ਬਿਲਡਰ, ਕੰਪਨੀਜ ਸਾਡੇ ਸੋਲਰ ਪਾਵਰ ਦੇ ਵੈਂਡਰ, ਸਾਡੇ ਹੋਮਲਨ ਦੇ ਮਾਰਕੀਟ ਏਜਂਟਸ, ਬੈਂਕ ਦੇ ਇਮਪਲੋਈਜ ਅਤੇ ਪਬਲਿਕ ਸਾਰੇ ਜਦੋਂ ਇੱਕ ਪਲੈਟਫਾਰਮ ਤੇ ਆਉਂਦੇ ਨੇ ਤਾਂ ਮੈਂ ਸਮਝਦੀ ਹਾਂ ਕਿ ਬਹੁਤ ਵਧੀਆ ਕੰਟਰੀਬਿਊਸ਼ਨ, ਬਹੁਤ ਅੱਛਾ ਯੋਗਦਾਨ ਹੈ ਸਾਡੇ ਜ਼ਿਲੇ ਦੇ ਵਿੱਚ।
ਲੋਨਸ ਲੋਕਾਂ ਤੱਕ ਪਹੁੰਚ ਸਕਣ ਜਿਵੇਂ ਲਾਸਟ ਮਾਈਲ ਕਨੈਕਟੀਵਿਟੀ ਲਾਸਟ ਮੈਨ ਸਟੈਂਡਿੰਗ ਭਾਵੇਂ ਕੋਈ ਪਿੰਡ ਹੋਵੇ, ਸ਼ਹਿਰ ਹੋਵੇ ਜਾਂ ਕਲੋਨੀ ਹੋਵੇ ਹਰ ਵਿਅਕਤੀ ਤੱਕ ਪਹੁੰਚ ਸਕੇ ਇਹੀ ਸਾਡੀ ਕੋਸ਼ਿਸ਼ ਹੈ। ਮੈਂ ਉਮੀਦ ਕਰਾਂਗੀ ਕਿ ਤੁਸੀਂ ਸਾਰੇ ਆਪਣੇ ਦਫਤਰਾਂ ਵਿੱਚ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਉਤਸਾਹਿਤ ਕਰੋਗੇ ਕਿ ਉਹ ਆ ਕੇ ਇਸ ਮੇਲੇ ਦੇ ਵਿੱਚ ਭਾਗ ਲੈਣ ਅਤੇ ਇਹਦਾ ਫਾਇਦਾ ਉਠਾਉਣ। ਮੈਂ ਸਮਝਦੀ ਹ ਕਿ ਇਹ ਜਿਹੜੀਆਂ ਨਵੀਆਂ ਸਕੀਮ ਪਿਛਲੇ ਸਾਲ ਦੇ ਵਿੱਚ ਆਈਆਂ ਨੇ ਜਿਵੇਂ ਕਿ ਪੀਐਮ ਸੂਰੇ ਘਰ ਯੋਜਨਾ ਜਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਯੋਜਨਾ ਜਾਂ ਬੀਮਾ ਯੋਜਨਾ ਬਹੁਤ ਜਰੂਰੀ ਹੈ ਕਿ ਇੱਕ ਇੰਸ਼ੋਰੈਂਸ ਆਪਣੇ ਆਲੇ ਦੁਆਲੇ ਆਪਣੇ ਪਰਿਵਾਰ ਲਈ ਬਹੁਤ ਅਹਿਮ ਹੈ ਤੇ ਕਰਾਈ ਜਾਵੇ ਇਹ ਸੋਸ਼ਲ ਸਿਕਿਉਰਿਟੀ ਮੈਸ਼ਰ ਦੇ ਨਾਲ ਸਾਡੀ ਜ਼ਿੰਦਗੀ ਸੁਰਖਸ਼ਿਤ ਹੁੰਦੀ ਹੈ ਅਤੇ ਸਾਡੇ ਸਾਡੇ ਉਤੇ ਡਿਪੈਂਡਟ ਸਾਡੇ ਬੱਚੇ, ਸਾਡੇ ਵੱਡੇ ਪੇਰੈਂਟਸ ਲਈ ਇੱਕ ਸਿਕਿਉਰਿਟੀ ਦਾ ਮੈਕਨਿਜਮ ਬਣ ਜਾਂਦਾ ਹੈ। ਮੈਂ ਉਮੀਦ ਕਰਦੀ ਹਾਂ ਕਿ ਟੀਮ ਦੀ ਜਿਹੜੀ ਮਿਹਨਤ ਹੈ ਉਹ ਸਫਲ ਹੋਵੇਗੀ ਅਤੇ ਮੈਂ ਫਿਰ ਇੱਕ ਵਾਰੀ ਜ਼ਿਲਾ ਪ੍ਰਸ਼ਾਸਨ ਵੱਲੋਂ ਪੂਰੇ ਇਸੋਰਂਸ ਦੇਂਦੀ ਹਾਂ ਕਿ ਜਿਲਾ ਪ੍ਰਸ਼ਾਸਨ ਮੋਹਾਲੀ ਕਮੇਟੀ ਹੈ ਕਿ ਸਾਡਾ ਕਲੈਰਿਟੀ ਸੈਕਟਰ ਲੈਂਡਿੰਗ ਦੀ ਪਰਸੈਂਟੇਜ ਹੋਰ ਵਧਾਇਆ ਜਾਵੇ।
ਜਿਸ ਉੱਤੇ ਪੀਐਨਬੀ ਬੈਂਕ ਨੇ ਬਹੁਤ ਵਧੀਆ ਕੰਮ ਪਿਛਲੇ ਸਾਲਾਂ ਦੇ ਵਿੱਚ ਕੀਤਾ ਅਤੇ ਅਸੀਂ ਸਾਰੇ ਬੈਂਕਸ ਨੂੰ ਨਾਲ ਲੈ ਕੇ ਇਹ ਕੋਸ਼ਿਸ਼ ਹਮੇਸ਼ਾ ਕਰਦੇ ਰਹਾਂਗੇ ਕਿ ਹੋਮ ਲੋਨ ਡਿਜੀਟਲ ਲੋਨਸ ਹੋਰ ਪੀਐਨਬੀ ਦੇ ਪ੍ਰੋਡਕ ਅਤੇ ਪੀਐਮ ਸੂਰਜਾਂ ਦੇ ਬੈਨੀਫਿਟਸ ਲੋਕਾਂ ਤੱਕ ਵੱਧ ਚੜ ਕੇ ਪਹੁੰਚਣ ਅਤੇ ਸਾਰੇ ਲੋਕ ਇਹਦਾ ਫਾਇਦਾ ਲੈਣ।ਪੰਜਾਬ ਨੈਸ਼ਨਲ ਬੈਂਕ 7 ਅਤੇ 8 ਫਰਵਰੀ ਨੂੰ ਸਪੋਰਟਸ ਕੌਂਪਲੈਕਸ, ਸੈਕਟਰ 78, ਮੋਹਾਲੀ ਵਿੱਖੇ "ਹੋਮ ਲੋਨ ਅਤੇ ਸੂਰਿਆ ਘਰ ਲੋਨ ਐਕਸਪੋ 2025" ਦਾ ਆਯੋਜਨ ਕਰਨ ਜਾ ਰਿਹਾ ਹੈ। ਸਰਕਲ ਹੈੱਡ ਪੰਕਜ ਆਨੰਦ ਨੇ ਰਿਹਾਇਸ਼ੀਆਂ ਨੂੰ ਇਸ ਐਕਸਪੋ ਵਿੱਚ ਸ਼ਿਰਕਤ ਕਰਕੇ ਵਿਸ਼ੇਸ਼ ਲੋਨ ਯੋਜਨਾਵਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਹੈ।