ਬਟਾਲਾ ਪੁਲਿਸ ਵੱਲੋਂ ਥਾਣੇ 'ਤੇ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਗਰੁੱਪ ਖਿਲਾਫ਼ FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ , 7 ਅਪ੍ਰੈਲ 2025- ਬੀਤੀ ਦੇਰ ਰਾਤ ਨੂੰ ਬਟਾਲਾ ਦੇ ਅਧੀਨ ਆਉਂਦੇ ਥਾਣਾ ਕਿਲਾ ਲਾਲ ਸਿੰਘ ਵਿਖੇ ਧਮਾਕਾਖੇਜ਼ ਸਮੱਗਰੀ ਨਾਲ ਹਮਲਾ ਹੋਣ ਦਾ ਮਾਮਲਾ ਸਾਮਣੇ ਆਇਆ ਸੀ। ਇਸ ਸਬੰਧ ਵਿਚ ਪੁਲਿਸ ਨੇ ਹਮਲੇ ਦੀ ਜਿੰਮੇਵਾਰੀ ਲੈਣ ਵਾਲੇ ਗਰੁੱਪ ਵਿਰੁੱਧ ਐਫ ਆਈ ਆਰ ਦਰਜ ਕਰ ਲਈ ਗਈ ਹੈ। ਇਸ ਮਾਮਲੇ ਚ ਪੁਲਿਸ ਜਿਲਾ ਬਟਾਲਾ ਦੇ ਐੱਸ ਐੱਸ ਪੀ ਸੁਹੇਲ ਮੀਰ ਕਾਸਿਮ ਦਾ ਕਹਿਣਾ ਹੈ ਕਿ ਸਥਾਨਿਕ ਲੋਕਾ ਵਲੋ ਧਮਾਕੇ ਦੀ ਅਵਾਜ ਸੁਣੀ ਤਾਂ ਓਹਨਾ ਪੁਲਿਸ ਨੂੰ ਸੂਚਿਤ ਕੀਤਾ ਸੀ ਜਿਸ ਤੋ ਬਾਅਦ ਉਹਨਾਂ ਦੀ ਪੁਲਿਸ ਪਾਰਟੀ ਵਲੋ ਇਲਾਕੇ ਦੀ ਸਰਚ ਸ਼ੁਰੂ ਕਰ ਦਿੱਤੀ ਗਈ ਸੀ।
ਜਦ ਕਿ ਹਾਲੇ ਤੱਕ ਕੋਈ ਐਸਾ ਸੁਰਾਗ ਨਹੀਂ ਮਿਲਿਆ ਹੈ ਕਿ ਕੋਈ ਬੰਬ ਧਮਾਕਾ ਜਾਂ ਹੋਰ ਕਿਸੇ ਦਾ ਤਰਾਂ ਦੇ ਵਿਸਫੋਟਕ ਦਾ ਬਲਾਸਟ ਹੋਵੇ ਜਦਕਿ ਉਹਨਾਂ ਵਲੋ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ ਅਤੇ ਉਸਦਾ ਦਾਇਰਾ ਵੀ ਵਧਾ ਦਿੱਤਾ ਗਿਆ ਹੈ। ਉਧਰ ਐੱਸ ਐੱਸ ਪੀ ਦਾ ਕਹਿਣਾ ਸੀ ਕਿ ਵਿਦੇਸ਼ ਚ ਬੈਠੇ ਅੱਤਵਾਦੀ ਹੈਪੀ ਪਾਛੀਆ ਅਤੇ ਉਸਦੇ ਸਾਥੀਆ ਵਲੋ ਇਸ ਹਮਲੇ ਜ਼ਿੰਮੇਵਾਰੀ ਲੈਣ ਦੀ ਇੱਕ ਪੋਸਟ ਵੀ ਸਾਮਣੇ ਆਈ ਹੈ ਜਿਸ ਨੂੰ ਲੈਕੇ ਉਹਨਾਂ ਵਲੋ ਉਕਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਵੱਖ ਵੱਖ ਪਹਿਲੂਆਂ ਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।