Big Breaking: ਪੰਜਾਬ ਦੇ ਇਸ ਪਿੰਡ 'ਚ ਔਰਤ ਨੂੰ ਦਿੱਤੀ ਗਈ ਤਾਲੀਬਾਨੀ ਸਜ਼ਾ
ਪਟਿਆਲਾ, 6 ਅਪ੍ਰੈਲ 2025-: ਪਟਿਆਲਾ ਦੇ ਪਿੰਡ ਜਨਸੂਹਾ ਵਿੱਚ ਇੱਕ ਦਿਲ ਦਹਿਲਾਉਣੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਪਿੰਡ ਦੇ ਲੋਕਾਂ ਨੇ ਇੱਕ ਔਰਤ ਨੂੰ ਤਾਲੀਬਾਨੀ ਸਜ਼ਾ ਦਿੱਤੀ ਗਈ। ਜਾਣਕਾਰੀ ਅਨੁਸਾਰ, ਇਸ ਘਟਨਾ ਦਾ ਕਾਰਨ ਔਰਤ ਦਾ ਪੁੱਤ ਸੀ, ਜਿਸ ਤੇ ਇੱਕ ਹੋਰ ਔਰਤ ਨੂੰ ਵਰਗਲਾ ਕੇ ਭੱਜਣ ਦਾ ਦੋਸ਼ ਲੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਔਰਤ 'ਤੇ ਕੋਈ ਸਿੱਧਾ ਕਸੂਰ ਨਹੀਂ ਸੀ, ਸਗੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪੁੱਤ ਦੀ ਮਾਂ ਨੂੰ ਨਿਸ਼ਾਨਾ ਬਣਾਇਆ।
ਭੜਕੇ ਲੋਕਾਂ ਨੇ ਔਰਤ ਨੂੰ ਇੱਕ ਖੰਬੇ ਨਾਲ ਬੰਨ੍ਹ ਕੇ ਉਸ ਨੂੰ ਕੁੱਟਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਪੁਲਿਸ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ ਅਤੇ ਦੋ ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਟੀਮ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।