16 ਸਾਲ ਦੇ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ
- ਤੂੜੀ ਬਣਾਉਣ ਵਿੱਚ ਪਿਤਾ ਦਾ ਹੱਥ ਵੰਡਾਉਣ ਹਰਿਆਣਾ ਗਏ 16 ਸਾਲਾਂ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ, ਮਜਬੂਰ ਹੋ ਕੇ ਦੇਖਦੇ ਰਹਿ ਗਏ ਸਾਥੀ ਮਜ਼ਦੂਰ
- ਮਿ੍ਰਤਕ ਗੁਰਸ਼ਾਨ ਸਿੰਘ ਦਾ ਪਿੰਡ ਲਾਲੇਨੰਗਲ’ਚ ਕੀਤਾ ਅੰਤਿਮ ਸੰਸਕਾਰ ਹਰ ਅੱਖ ਹੋਈ ਨਮ,ਪਰਿਵਾਰ ਦਾ ਰੋ ਰੋ ਬੁਰਾ ਹਾਲ ਪੂਰਾ ਪਿੰਡ ਸਦਮੇ ਅਤੇ ਸ਼ੋਕ’ਚ ਡੁੱਬਿਆ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 6 ਅਪ੍ਰੈਲ 2025 - ਜ਼ਿਲਾ ਗੁਰਦਾਸਪੁਰ ਦੇ ਪਿੰਡ ਲਾਲੇਨੰਗਲ ਤੋਂ ਤਿੰਨ ਦਿਨ ਪਹਿਲਾਂ 10ਵੀਂ ਜਮਾਤ’ਚ ਪੜਦਾ ਨੌਜਵਾਨ ਗੁਰਸ਼ਾਨ ਸਿੰਘ ਉਮਰ 16 ਸਾਲ ਆਪਣੇ ਪਿਤਾ ਪਰਮਜੀਤ ਸਿੰਘ ਅਤੇ 6 ਲੇਬਰ ਵਾਲੇ ਵਿੱਅਕਤੀਆਂ ਨਾਲ ਹਰਿਆਣੇ ਦੇ ਰੋਹਤਕ ਜਿ੍ਲੇ ਦੇ ਕਸਬਾ ਬਾਦਲੀ ਵਿਖੇ ਰੀਪਰ ਨਾਲ ਤੂੜੀ ਬਣਾਉਂਣ ਗਿਆ ਸੀ ਅਤੇ ਉੱਥੇ ਜਾਂਦਿਆਂ ਹੀ ਕਸਬਾ ਬਾਦਲੀ ਨਜਦੀਕ ਪਿੰਡ ਝਿੱਜਰ ਦੀ ਐਨ ਸੀ ਆਰ ਨਹਿਰ ’ਚ ਨਹਾਉਂਣ ਚਲਾ ਗਿਆ ਜਿੱਥੇ ਪੈਰ ਫਿਸਲਨ ਕਾਰਨ ਨੌਜਵਾਨ ਗੁਰਸ਼ਾਨ ਸਿੰਘ ਦੀ ਪਾਣੀ ਡੁੱਬਣ ਨਾਲ ਮੌਤ ਹੋਣ ਦੀ ਖਬਰ ਹੈ।
ਇਸ ਸਬੰਧੀ ਮਿ੍ਰਤਕ ਗੁਰਸ਼ਾਨ ਸਿੰਘ ਦੇ ਪਿਤਾ ਨੰਬੜਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ 3 ਤਿੰਨ ਦਿਨ ਪਹਿਲਾਂ ਉਹ ਆਪਣੇ ਲੜਕੇ ਗੁਰਸ਼ਾਨ ਸਿੰਘ ਅਤੇ 6 ਲੇਬਰ ਵਾਲੇ ਵਿੱਅਕਤੀਆਂ ਨਾਲ ਰੀਪਰ ਨਾਲ ਤੂੜੀ ਬਣਾਉਂਣ ਲਈ ਹਰਿਆਣੇ ਦੇ ਕਸਬਾ ਬਾਦਲੀ ਗਏ ਸਨ ਕਿ ਅਜੇ ਉਨਾਂ ਨੇ ਕੰਮ ਸ਼ੁਰੂ ਵੀ ਨਹੀਂ ਕੀਤਾ ਸੀ ਕਿ ਉਸ ਦਾ ਲੜਕਾ ਨਜਦੀਕ ਪੈਂਦੇ ਪਿੰਡ ਝਿੱਜਰ ਦੀ ਨਹਿਰ ਤੇ ਲੇਬਰ ਵਾਲੇ ਵਿਅਕਤੀਆਂ ਨਾਲ ਨਹਾਉਂਣ ਚਲਾ ਗਿਆ ਅਤੇ ਕੁੱਝ ਸਮੇਂ ਬਾਅਦ ਉਸ ਨੂੰ ਫੋਨ ਆਇਆ ਕਿ ਉਨਾਂ ਦਾ ਬੇਟਾ ਨਹਿਰ ’ਚ ਡੁੱਬ ਗਿਆ ਹੈ। ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਬੜੀ ਮੁਸ਼ਕਲ ਨਾਲ ਪ੍ਰਸ਼ਾਸਨ ਦੀ ਮਦਦ ਨਾਲ ਨਹਿਰ’ਚੋਂ ਉਸ ਦੇ ਲੜਕੇ ਦੀ ਲਾਸ਼ ਕੱਢੀ ਗਈ ਜਿਸ ਦਾ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਸਾਡੇ ਹਵਾਲੇ ਕਰ ਦਿੱਤੀ।
ਅੱਜ ਮ੍ਰਿਤਕ ਗੁਰਸ਼ਾਨ ਸਿੰਘ ਦੀ ਲਾਸ਼ ਪਿੰਡ ਲਾਲੇਨੰਗਲ’ਚ ਪਹੁੰਚੀ ਜਿੱਥੇ ਉਸ ਦਾ ਅੰਤਿਮ ਸਸੂਕਾਰ ਕੀਤਾ ਗਿਆ ਜਿੱਥੇ ਹਰ ਅੱਖ ਨੰਮ ਦਿਖਾਈ ਦਿੱਤੀ ਅਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ। ਪਰਿਵਾਰ ਤੋਂ ਇਲਾਵਾ ਪੂਰਾ ਪਿੰਡ ਵੀ ਸ਼ੋਕ ਅਤੇ ਸਦਮੇ’ਚ ਦਿਖਾਈ ਦੇ ਰਿਹਾ ਸੀ।