ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਦਸੰਬਰ 2024 : ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਭਾਰਟਾ ਖੁਰਦ ਵਿਖੇ ਮਹਾਨ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਦਾ ਉਦਘਾਟਨ *ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਨੇ ਅਰਦਾਸ ਕਰਕੇ ਕੀਤਾ*
ਇਸ ਸਮੇਂ ਉਹਨਾਂ ਦੇ ਨਾਲ ਸਰਪੰਚ ਸਰਦਾਰ ਪ੍ਰਿਤਪਾਲ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਸਤਨਾਮ ਸਿੰਘ ਜੀ* ਹਾਜ਼ਰ ਸਨ। ਸਿੱਖ ਮਿਸ਼ਨਰੀ ਕਾਲਜ ਜੋਨ ਨਵਾਂ ਸ਼ਹਿਰ ਦੇ ਜੋਨਲ ਆਰਗਨਾਈਜ਼ਰ ਸ ਪਰਮਿੰਦਰ ਸਿੰਘ ਜੀ ਸੁਪਰਡੈਂਟ, ਸਰਦਾਰ ਜਤਿੰਦਰਪਾਲ ਸਿੰਘ ਗੜ੍ਹਸ਼ੰਕਰ ਅਤੇ ਸਰਦਾਰ ਗੁਰਮੁਖ ਸਿੰਘ ਲੰਗੜੋਆ, ਅਵਤਾਰ ਸਿੰਘ ਜੀ ਫੌਜੀ ਕੁਲਵਿੰਦਰ ਸਿੰਘ ਪੰਚ, ਬੀਬੀ ਰਾਜਵਿੰਦਰ ਕੌਰ ਸਾਬਕਾ ਸਰਪੰਚ, ਰਣਜੀਤ ਸਿੰਘ ਖਾਲਸਾ ਹਰਭਿੰਦਰ ਸਿੰਘ ਜਸਕਰਨ ਸਿੰਘ ਅਮਰਜੀਤ ਸਿੰਘ ਸੈਕਟਰੀ ਅਤੇ ਤਰਲੋਚਨ ਸਿੰਘ ਨੇ ਵੀ ਖੂਨਦਾਨੀਆਂ ਦੇ ਬੈਜ ਲਗਾ ਕੇ ਉਹਨਾਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਸਰਦਾਰ ਜਸਪਾਲ ਸਿੰਘ ਜੀ ਗਿੱਦਾ ਅਤੇ ਗੁਰਿੰਦਰ ਸਿੰਘ ਤੂਰ ਨੇ ਦੱਸਿਆ ਕਿ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਕੋਈ ਵੀ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ ਅਤੇ ਲੋੜਵੰਦਾਂ ਦੀ ਮਦਦ ਕਰ ਸਕਦਾ ਹੈ।
ਗਿਆਨੀ ਸਰਬਜੀਤ ਸਿੰਘ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕਰਨ ਨੂੰ ਉੱਤਮ ਕਾਰਜ ਦੱਸਿਆ। *ਕੈਂਪ ਦੇ ਮੋਟੀਵੇਟਰ ਮਾਸਟਰ ਨਰਿੰਦਰ ਸਿੰਘ ਭਾਰਟਾ ਨੇ 66ਵੀਂ ਵਾਰ ਖੂਨ ਦਾਨ ਕਰਕੇ ਨੌਜਵਾਨ ਨੂੰ ਉਤਸ਼ਾਹਿਤ ਕੀਤਾ*। ਹੋਰ ਖੂਨਦਾਨੀਆਂ ਵਿੱਚ ਸਰਦਾਰ ਹਰਦੇਵ ਸਿੰਘ, ਕੁਲਦੀਪ ਸਿੰਘ,ਮਨਪ੍ਰੀਤ ਸਿੰਘ ,ਪਰਵਿੰਦਰ ਸਿੰਘ ਤੰਬੜ, ਅਮਰੀਕ ਸਿੰਘ ਕੁਲਵੀਰ ਸਿੰਘ ਬਲਵੀਰ ਸਿੰਘ ਬਿੱਲਾ ਬਿਜਲੀ ਵਾਲੇ ਜਸਵੀਰ ਸਿੰਘ ਜੀ ਪੋਸਟਮੈਨ ਅਮਰਜੀਤ ਸਿੰਘ ਸੰਤਾਲੀ ਵਾਲੇ ਜਸਵੀਰ ਸਿੰਘ ਖਾਲਸਾ ਤਜਿੰਦਰ ਸਿੰਘ ਕੰਗ ਸੰਜੀਵ ਕੁਮਾਰ ਬਹਾਦਰ ਸਿੰਘ ਧਰਮਕੋਟ ਪ੍ਰੋਫੈਸਰ ਗੁਰਪ੍ਰੀਤ ਸਿੰਘ ਵਜੀਦਪੁਰ ਸੁਖਵਿੰਦਰ ਸਿੰਘ ਗੁਰਦੀਪ ਦੀਪਾ ਮਾਸਟਰ ਜੋਗਿੰਦਰ ਪਾਲ, ਅਜਮੇਰ ਸਿੰਘ ਆਦਿ ਸ਼ਾਮਲ ਸਨ। ਕੈਂਪ ਦੀ ਖਾਸ ਗੱਲ ਇਹ ਰਹੀ ਕਿ ਮੁਸਲਮਾਨ ਭਾਈਚਾਰੇ ਵਲੋਂ ਰੈਗੂਲਰ ਖੂਨਦਾਨੀ ਇਲਮਦੀਨ ਆਪਣੇ ਬਹੁਤ ਸਾਰੇ ਸਾਥੀਆਂ ਸਮੇਤ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖੂਨ ਦਾਨ ਕਰਨ ਲਈ ਪੁੱਜੇ ਹੋਏ ਸਨ। ਖੂਨ ਪ੍ਰਾਪਤ ਕਰਨ ਵਾਲੀ ਬਲੱਡ ਬੈਂਕ ਨਵਾਂ ਸ਼ਹਿਰ ਦੀ ਟੀਮ ਡਾਕਟਰ ਅਜੇ ਬੱਗਾ ਜੀ ਦੀ ਅਗਵਾਈ ਵਿੱਚ ਰਜੀਵ ਕੁਮਾਰ ਪ੍ਰਿਅੰਕਾ ਭੁਪਿੰਦਰ ਸਿੰਘ ਮਲਕੀਤ ਸਿੰਘ ਕਮਲਜੀਤ ਕੌਰ ਆਦਿ ਸਮੇਤ ਪੁੱਜੀ ਹੋਈ ਸੀ। ਕੈਂਪ ਵਿੱਚ *68 ਖੂਨਦਾਨੀਆਂ ਨੇ ਖੂਨ ਦਾਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ*।