ਸ਼੍ਰੀ ਰਾਮ ਮੰਦਿਰ ਮੂਰਤੀ ਸਥਾਪਨਾ ਦਿਹਾੜੇ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਏਗੀ
ਰੋਹਿਤ ਗੁਪਤਾ
ਗੁਰਦਾਸਪੁਰ
ਸ੍ਰੀ ਅਯੋਧਿਆ ਧਾਮ ਵਿਖੇ ਸ੍ਰੀ ਰਾਮ ਮੰਦਿਰ ਵਿੱਚ ਸ਼੍ਰੀ ਰਾਮ ਦੀ ਮੂਰਤੀ ਸਥਾਪਨਾ ਦੇ ਇੱਕ ਸਾਲ ਪੂਰੇ ਹੋਣ ਤੇ ਗੁਰਦਾਸਪੁਰ ਵਿੱਚ 11 ਜਨਵਰੀ ਨੂੰ ਵਿਸ਼ਾਲ ਸ਼ੋਭਾ ਯਾਤਰਾ ਸ਼੍ਰੀ ਸਨਾਤਨ ਜਾਗਰਨ ਮੰਚ ਵੱਲੋਂ ਸਜਾਈ ਜਾ ਰਹੀ ਹੈ। ਸ੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ 22 ਜਨਵਰੀ ਨੂੰ ਸ੍ਰੀ ਅਯੋਧਿਆ ਵਿਖੇ ਸ੍ਰੀ ਰਾਮ ਦੇਵਰਾਜਮਾਨ ਹੋਣ ਤੇ ਮਹਾ ਉਤਸਵ ਮਨਾਇਆ ਗਿਆ ਸੀ ਅਤੇ ਪੂਰੇ ਦੇਸ਼ ਵਿੱਚ ਇਸ ਦੀ ਖੁਸ਼ੀ ਪ੍ਰਗਟਾਈ ਗਈ ਸੀ। ਉਸ ਮੌਕੇ ਸ੍ਰੀ ਸਨਾਤਨ ਜਾਗਰਨ ਮੰਚ ਵੱਲੋਂ ਵੀ ਗੁਰਦਾਸਪੁਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ ਸੀ । ਇਸ ਵਾਰ ਸਨਾਤਨੀ ਕਲੰਡਰ ਦੇ ਹਿਸਾਬ ਨਾਲ ਇਹ ਦਿਨ 11 ਜਨਵਰੀ ਨੂੰ ਆ ਰਿਹਾ ਹੈ ਤੇ ਅਯੋਧਿਆ ਵਿਖੇ ਵੀ 11 ਜਨਵਰੀ ਨੂੰ ਹੀ ਮੂਰਤੀ ਸਥਾਪਨਾ ਦੀ ਸਾਲਗਿਰਾਹ ਜਾਏਗੀ ਇਸ ਲਈ ਸਨਾਤਨ ਜਾਗਰਨ ਮੰਚ ਨੇ ਵੀ 11 ਜਨਵਰੀ ਨੂੰ ਵਿਸ਼ਾਲ ਭਗਵਾ ਸ਼ੋਭਾ ਯਾਤਰਾ ਸਜਾਉਣ ਦਾ ਪ੍ਰੋਗਰਾਮ ਉਲੀਕਿਆ ਹੈ ਅਤੇ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਗੁਰਦਾਸਪੁਰ ਦੇ ਮਾਈ ਦਾ ਤਲਾਬ ਮੰਦਰ ਵਿਖੇ ਅੱਜ ਵੱਖ-ਵੱਖ ਧਾਰਮਿਕ ਸੰਗਠਨਾਂ ਦੀ ਇੱਕ ਵਿਸ਼ੇਸ਼ ਬੈਠਕ ਆਯੋਜਿਤ ਕੀਤੀ ਗਈ ਹੈ। ਸਾਰੀਆਂ ਹੀ ਸੰਸਥਾਵਾਂ ਦੇ ਪਹੁੰਚੇ ਹੋਏ ਆਗੂਆਂ ਨੇ ਸ਼੍ਰੀ ਸਨਾਤਨ ਜਾਗਰਨ ਮੰਚ ਨੂੰ ਵਿਸ਼ਵਾਸ ਦਵਾਇਆ ਕਿ ਸ਼ੋਭਾ ਯਾਤਰਾ ਵਿੱਚ ਉਹਨਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ।
ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ ਵਖ ਧਾਰਮਿਕ ਕੱਤੇ ਸਮਾਜਿਕ ਜਥੇਬੰਦੀਆਂ ਤੇ ਆਲੇ ਦੁਆਲੇ ਦੇ ਗਰਾਮੀ ਨੇ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਇਸ ਵਾਰ ਵੀ ਇਹ ਸ਼ੋਭਾ ਯਾਤਰਾ ਬੇਹਦ ਵਿਸ਼ਾਲ ਅਤੇ ਵੱਖਰੀ ਤਰ੍ਹਾ ਦੀ ਹੋਵੇਗੀ। ਸ੍ਰੀ ਦੁਰਗਿਆਨਾ ਤੀਰਥ ਅੰਮ੍ਰਿਤਸਰ ਤੋਂ ਆ ਰਹੇ ਹਨੁਮਾਨ ਅਤੇ ਵਾਨਰ ਸੈਨਾ ਦੇ ਨਾਲ ਨਾਲ ਬੁੱਲੇਟ ਮੋਟਰਸਾਈਕਲ ਚਲਾਉਣ ਵਾਲੀਆਂ ਭੈਣਾਂ ਵੀ ਸ਼ੋਭਾ ਯਾਤਰਾ ਦਾ ਮੁੱਖ ਆਕਰਸ਼ਣ ਹੋਣਗੀਆਂ।
ਉੱਤੇ ਹੀ ਸ਼ਿਵ ਭੂਮੀ ਸੰਸਥਾ ਦੇ ਮੁਖੀ ਸੁਮਿਤ ਮਹਾਜਨ ਕਾਲੀ ਨੇ ਕਿਹਾ ਕਿ ਸ਼ਹਿਰ ਦੇ ਤਮਾਮ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਸ੍ਰੀ ਸਨਾਤਨ ਜਾਗਰਨ ਮੰਚ ਦੇ ਇਸ ਉਪਰਾਲੇ ਦੀ ਸਲਾਘਾ ਕਰਦੀਆਂ ਹਨ ਅਤੇ ਮੰਚ ਨੂੰ ਸ਼ੋਭਾ ਯਾਤਰਾ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।