ਸ਼ਹੀਦੀ ਜੋੜ ਮੇਲ ਤੇ ਗੁ: ਭੱਠਾ ਸਾਹਿਬ ਰੋਪੜ ਵਿੱਖੇ ਗੱਤਕਾ ਕੱਪ ਕਰਵਾਇਆ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 23 ਦਸੰਬਰ 2024
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਦੀ ਸਰਪ੍ਰਸਤੀ ਹੇਠ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜੇ ਵੱਲੋ ਸਰਬੰਸ ਦਾਨੀ ਦਸ਼ਮੇਸ਼ ਪਿੱਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰੇ ਸਾਹਿਬਜਾਦੇ ਅਤੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਤੇ ਹੋਰ ਸੈਕੜੇ ਸਿੰਘ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਮਨਾਉਂਦੇ ਹੋਏ ਸ਼ਹੀਦੀ ਪੰਦਰਵਾੜੇ ਦੌਰਾਨ ਤੇ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿੱਖੇ ਸਲਾਨਾ 21ਵਾਂ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ ਗਿਆ। ਇਹ ਗੱਤਕਾ ਕੱਪ ਆਪਣੀਆਂ ਅਮਿੱਟ ਯਾਦਾਂ ਨੂੰ ਛੱਡਦਾ ਹੋਇਆ ਸਮਾਪਤ ਹੋਇਆ। ਇਸ ਗੱਤਕਾ ਕੱਪ ਚ ਪੰਜਾਬ ਦੀਆਂ 10 ਟੀਮਾਂ ਨੇ ਭਾਗ ਲਿਆ ਤੇ ਜਿਨਾਂ ਵਿਚੋਂ ਤਿੰਨ ਟੀਮਾਂ ਨੂੰ ਪਹਿਲਾ ,ਦੂਸਰਾ ਤੇ ਤੀਸਰਾ ਸਥਾਨ ਹਾਸਲ ਕਰਨ ਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ ਤੇ ਬਾਕੀ ਦੀਆਂ ਟੀਮਾਂ ਨੂੰ 2100 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜਾ ਦੇ ਪ੍ਰਧਾਨ ਬਾਬਾ ਸਤਨਾਮ ਸਿੰਘ ਜੀ ਕਥਾਵਾਚਕ ਤਖਤ ਸ਼੍ਰੀ ਪਟਨਾ ਸਾਹਿਬ ਨੇ ਇਨਾਮਾ ਦੀ ਵੰਡ ਕੀਤੀ। ਇਸ ਮੌਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜੇ ਦੇ ਸਰਪ੍ਰਸਤ ਡਾਕਟਰ ਜਸਪਾਲ ਸਿੰਘ ਅਸਟ੍ਰੇਲੀਆ ਦੇ ਪਰਿਵਾਰ ਵੱਲੋਂ ਲੋੜਵੰਦ ਪਰਿਵਾਰ ਦੇ ਬੱਚਿਆਂ ਨੂੰ 2100 ਰੁਪਏ ਹਰੇਕ ਬੱਚੇ ਨੂੰ ਦਿੱਤੀ ਗਈ ਜੋ ਕਿ ਵਿਸ਼ੇਸ਼ ਤੌਰ ਤੇ ਅਸਟ੍ਰੇਲੀਆ ਤੋਂ ਭਾਜੀ ਗਈ ਸੀ।
ਇਸ ਮੌਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੱਤਕਾ ਅਖਾੜਾ ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਦੀਪ ਵੱਲੋਂ ਦੱਸਿਆ ਗਿਆ ਕਿ ਇਸ ਮੌਕੇ ਬੱਚਿਆਂ ਦੇ ਦੁਮਾਲੇ , ਦਸਤਾਰ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਜਿਹੜੇ ਬੱਚਿਆਂ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕੀਤੀਆਂ ਉਹਨਾਂ ਨੇ ਦਸਤਾਰਾਂ, ਸਿਰੋਪਾਓ,ਮੈਡਲ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਾਬਕਾ ਜਰਨਲ ਸਕੱਤਰ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸਾਬਕਾ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਇਸ ਗੱਤਕਾ ਕੱਪ ਚ ਵਿਸ਼ੇਸ਼ ਸ਼ਮੂਲੀਅਤ ਕੀਤੀ ਤੇ ਉਹਨਾਂ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇਹ ਅਖਾੜਾ ਕਿਵੇਂ ਸੰਗਤਾਂ ਦੀ ਸੇਵਾ ਕਰ ਰਿਹਾ ਹੈ ਤੇ ਕਿਵੇਂ ਬੱਚਿਆਂ ਨੂੰ ਸ਼ਾਸ਼ਤਰ ਵਿਦਿਆ ਦੇ ਧਾਰਨੀ ਕਰ ਨਸ਼ਿਆ ਤੋਂ ਦੂਰ ਰੱਖ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਉਹਨਾ ਕਿਹਾ ਕਿ ਹਰ ਇਕ ਨੌਜਵਾਨ ਨੂੰ ਇਸ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਸਾਹਿਬ, ਮਾਤਾ ਜੀ ਸਾਹਾਬਜਾਦਿਆਂ ਤੇ ਹੋਰ ਸ਼ਹੀਦ ਸਿੰਘ ਸਿੰਘਣੀਆਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆ ਬਾਣੀ ਬਾਣੇ ਦੇ ਧਾਰਨੀ ਹੋਣਾ ਚਾਹੀਦਾ ਹੈ।
ਇਸ ਮੌਕੇ ਜਿਲਾ ਪ੍ਰਧਾਨ ਹਿੰਮਤ ਸਿੰਘ ਰਾਜਾ ਤੇ ਅਖਾੜੇ ਦੇ ਜਰਨਲ ਸਕੱਤਰ ਨੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੇ ਮੌਜੂਦਾ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਦਾ ਇਸ ਗੱਤਕਾ ਕੱਪ ਚ ਪਹੁੰਚਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋਂ ਇਸ 21ਵੇਂ ਵਿਰਸਾ ਸੰਭਾਲ ਗੱਤਕਾ ਕੱਪ ਦੇ ਲਈ ਬਹੁਤ ਸਹਿਯੋਗ ਕੀਤਾ ਗਿਆ।
ਇਸ ਮੌਕੇ ਮੋਹਣ ਸਿੰਘ ਮੁਹੰਮਦੀਪੁਰ ਵੱਲੋਂ ਸਟੇਜ ਸਕੱਤਰ ਦੀ ਸੇਵਾ ਬਾਖੂਬੀ ਨਿਭਾਈ ਗਈ।
ਇਸ ਮੌਕੇ ਅਖਾੜੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੇਡ ਵਿਭਾਗ ਦੇ ਜੱਜ ਸਾਹਿਬਾਨ, ਦਸਤਾਰ ਕੋਚ ਸਾਹਿਬਾਨ ਤੇ ਹੋਰ ਸੰਤ ਮਹਾਂਪੁਰਸ਼ , ਧਾਰਮਿਕ ਤੇ ਸਮਾਜਿਕ ,ਰਾਜਨੀਤਕ ਸ਼ਖਸੀਅਤਾਂ ਦਾ ਇਸ ਗੱਤਕਾ ਕੱਪ ਵਿਚ ਸ਼ਮੂਲੀਅਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਰਣਜੋਧ ਸਿੰਘ, ਤਰਨਜੀਤ ਸਿੰਘ, ਸਤਨਾਮ ਸਿੰਘ, ਰਣਜੋਧ ਸਿੰਘ ਅਕਬਰਪੁਰ, ਸੁਹਨਪਰੀਤ ਸਿੰਘ ਮੰਦਵਾੜਾ,ਇਕਬਾਲ ਸਿੰਘ, ਬਾਬਾ ਗੁਰਕੀਰਤ ਸਿੰਘ ਜਿੰਦਾਪੁਰ, ਢਾਡੀ ਗੁਰਿੰਦਰ ਸਿੰਘ ਬੈਂਸ, ਬਾਬਾ ਸਤਨਾਮ ਸਿੰਘ, ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਸ਼ਖਸੀਅਤਾਂ ਹਾਜ਼ਰ ਸਨ।