ਰੂਪਨਗਰ ਪੁਲਿਸ ਹੱਥ ਲੱਗੀ ਵੱਡੀ ਸਫਲਤਾ, 11 ਹੱਤਿਆਵਾਂ ਨੂੰ ਅੰਜਾਮ ਦੇਣ ਵਾਲਾ ਸੀਰੀਅਲ ਕਿਲਰ ਗ੍ਰਿਫ਼ਤਾਰ
ਲਿਫਟ ਲੈ ਕੇ ਦਿੰਦਾ ਸੀ ਹੱਤਿਆ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ।
ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 23 ਦਸੰਬਰ,2024: ਰੂਪਨਗਰ ਪੁਲਿਸ ਵੱਲੋਂ ਵੱਖ ਕਤਲਾਂ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸੀਰੀਅਲ ਕਿਲਰ ਨੂੰ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਸ ਸਬੰਧੀ ਗੁਲਨੀਤ ਸਿੰਘ ਖੁਰਾਣਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਰੂਪਨਗਰ ਵਲੋਂ ਅੱਜ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ, ਕਿ ਹਰਚਰਨ ਸਿੰਘ ਭੁੱਲਰ, ਆਈ.ਪੀ.ਐੱਸ., ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਰੂਪਨਗਰ ਰੇਂਜ, ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਰੂਪਨਗਰ ਅੰਦਰ ਅਣਸੁਲਝੇ ਹੀਨੀਅਸ ਕਰਾਈਮ ਨੂੰ ਟਰੇਸ ਕਰਨ ਲਈ ਹਲਕਾ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਨੂੰ ਨਿਰਦੇਸ਼ ਦਿੱਤੇ ਗਏ ਸਨ। ਇਸ ਸਿਲਸਿਲੇ ਵਿੱਚ ਕਪਤਾਨ ਪੁਲਿਸ ਪੀ.ਬੀ.ਆਈ., ਰੂਪਨਗਰ ਦੀ ਨਿਗਰਾਨੀ ਹੇਠ ਉਪ ਕਪਤਾਨ ਪੁਲਿਸ, ਸ੍ਰੀ ਅਨੰਦਪੁਰ ਸਾਹਿਬ ਅਤੇ ਮੁੱਖ ਅਫਸਰ ਥਾਣਾ ਕੀਰਤਪੁਰ ਸਾਹਿਬ ਦੀ ਟੀਮ ਵੱਲੋਂ ਮਿਤੀ 18.08.2024 ਨੂੰ ਮਨਿੰਦਰ ਸਿੰਘ ਪੁੱਤਰ ਭਜਨ ਸਿੰਘ ਵਾਸੀ ਵਾਰਡ ਨੰਬਰ 03. ਮੁਹੱਲਾ ਬਾਲਮੀਕੀ, ਕੀਰਤਪੁਰ ਸਾਹਿਬ ਉਮਰ ਕਰੀਬ 37 ਸਾਲ, ਜੋ ਕਿ ਟੋਲ ਪਲਾਜਾ ਮੋੜਾ ਵਿਖੇ ਚਾਹ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ। ਜਿਸ ਦੀ ਮਨਾਲੀ ਰੋਡ, ਜੀ.ਓ ਪੈਟਰੋਲ ਪੰਪ ਦੇ ਸਾਹਮਣੇ ਝਾੜੀਆਂ ਵਿੱਚੋਂ ਲਾਸ਼ ਮਿਲੀ ਸੀ, ਜਿਸ ਸਬੰਧੀ ਮੁਕੱਦਮਾ ਸੰਘਰ 79 ਭਿੰਡੀ 19.08.2024 /ਪ 103 (1) ਵੀ. ਭੈਰੂ. ਮ. ਘਾਟਾ ਰੀਡਰ ਮਾਵਿ ਰਾਊਤ ਰਜਿਸਟਰ ਕੀਤਾ ਗਿਆ ਸੀ। ਜੋ ਟੀਮ ਵੱਲੋ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਮੁੱਢ ਤੋਂ ਹਲਾਤਾਂ ਨੂੰ ਘੋਖਦੇ ਹੋਏ ਤਕਨੀਕੀ ਢੰਗ ਨਾਲ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜਿਸ ਤਹਿਤ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਰਾਮ ਸਰੂਪ ਉਰਫ ਸੋਢੀ ਪੁੱਤਰ ਕੇਸਰ ਰਾਮ ਵਾਸੀ ਪਿੰਡ ਚੌੜਾ ਥਾਣਾ ਗੜਸ਼ਸੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਗ੍ਰਿਫਤਾਰ ਕਰਨ ਤੋ ਬਾਅਦ ਕੀਤੀ ਪੁੱਛਗਿੱਛ ਦੌਰਾਨ ਉਸ ਨੇ ਮੰਨਿਆ ਹੈ, ਕਿ ਇਸ ਵਾਰਦਾਤ ਤੋ ਇਲਾਵਾ ਦੋਸ਼ੀ ਨੇ 10 ਹੋਰ ਵਾਰਦਾਤਾਂ ਕੀਤੀਆਂ ਜਾਣੀਆਂ ਮੰਨੀਆਂ ਹਨ, ਜਿਹਨਾਂ ਵਿੱਚ ਜਿਲ੍ਹਾ ਰੂਪਨਗਰ ਦੀਆਂ 02 ਹੋਰ ਕਤਲ ਦੀਆਂ ਵਾਰਦਾਤਾਂ ਸ਼ਾਮਲ ਹਨ, ਮਿਤੀ 05.04.2024 ਨੂੰ ਮੁਕੰਦਰ ਸਿੰਘ ਉਰਫ ਬਿੱਲਾ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਬੇਗਮਪੁਰਾ(ਘਨੌਲੀ) ਉਮਰ 34 ਸਾਲ ਜੋ ਟਰੈਕਟਰ ਰਿਪੇਅਰ ਦਾ ਕੰਮ ਕਰਦਾ ਸੀ। ਜਿਸਦੀ ਲਾਸ਼ ਪੰਜੇਹਰਾ ਰੋਡ ਬੜਾ ਪਿੰਡ ਵਿਖੇ ਮਿਲੀ ਸੀ ਜਿਸਦਾ ਸੱਟਾਂ ਮਾਰ ਕੇ ਕਤਲ ਕੀਤਾ ਗਿਆ ਸੀ। ਇਸ ਸਬੰਧੀ ਮੁਕੱਦਮਾ ਨੰਬਰ 19 ਮਿਤੀ 06.04.2024 /ਧ 302 ਆਈ.ਪੀ.ਸੀ. ਥਾਣਾ ਕੀਰਤਪੁਰ ਸਾਹਿਬ ਦਰਜ ਹੈ ਅਤੇ ਮਿਤੀ 24.01.2024 ਨੂੰ ਥਾਣਾ ਸਿਟੀ ਰੂਪਨਗਰ ਦੇ ਏਰੀਆ ਨਿਰੰਕਾਰੀ ਭਵਨ ਰੂਪਨਗਰ ਪਾਸ ਇੱਕ ਕਾਰ ਵਿੱਚ ਨੌਜਵਾਨ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸਦੀ ਸ਼ਨਾਖਤ ਹਰਪ੍ਰੀਤ ਸਿੰਘ ਉਰਫ ਸੰਨੀ ਵਾਸੀ ਮੁਹੱਲਾ ਜਗਜੀਤ ਨਗਰ ਰੂਪਨਗਰ ਵੱਜੋ ਹੋਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 25.01.2024 ਅ/ਧ 302 ਆਈ.ਪੀ.ਸੀ. ਥਾਣਾ ਸਿਟੀ ਰੂਪਨਗਰ ਦਰਜ ਹੈ।
ਇਸ ਤੋਂ ਇਲਾਵਾ ਦੋਸ਼ੀ ਨੇ ਮੁੱਢਲੀ ਪੁੱਛਗਿੱਛ ਦੌਰਾਨ ਜਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਜਿਲ੍ਹਾ ਹੁਸ਼ਿਆਰਪੁਰ ਵਿਖੇ ਵੀ ਵਾਰਦਾਤਾਂ ਕਰਨੀਆਂ ਮੰਨੀਆਂ ਹਨ। ਦੋਸ਼ੀ ਰਾਮ ਸਰੂਪ ਉਰਫ ਸੋਢੀ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਜਿਸ ਪਾਸੋਂ ਹੋਰ ਖੁਲਾਸੇ ਹੋਣ ਦੀ ਆਸ ਹੈ।