ਪੰਜਾਬ ਦੇ ਖਿਡਾਰੀਆਂ ਨੇ ਸੰਸਾਰ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ- ਸਪੀਕਰ ਕੁਲਤਾਰ ਸੰਧਵਾਂ
- ਪੰਜਾਬ ਸਰਕਾਰ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯਤਨਸ਼ੀਲ - ਹਰਜੋਤ ਸਿੰਘ ਬੈਂਸ
- ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਸੰਭਵ- ਮਾਲਵਿੰਦਰ ਕੰਗ
- ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਜੋਤ ਬੈਂਸ, ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਸਰਸਾ ਨੰਗਲ ਵਿਖੇ 5ਵੇਂ ਕਬੱਡੀ ਕੱਪ ਵਿੱਚ ਕੀਤੀ ਸ਼ਿਰਕਤ
- 1 ਕਰੋੜ ਦੀ ਲਾਗਤ ਨਾਲ ਸਵਾਗਤੀ ਗੇਟ, 50 ਲੱਖ ਨਾਲ ਸਟੇਡੀਅਮ, 60 ਲੱਖ ਨਾਲ ਸਕੂਲ ਦੀ ਬਦਲੇਗੀ ਨੁਹਾਰ
ਪ੍ਰਮੋਦ ਭਾਰਤੀ
ਭਰਤਗੜ੍ਹ 15 ਫਰਵਰੀ ,2025 - ਪੰਜਾਬ ਦੇ ਖਿਡਾਰੀਆਂ ਨੇ ਸੰਸਾਰ ਭਰ ਵਿੱਚ ਖੇਡ ਮੁਕਾਬਲਿਆਂ ਦੌਰਾਨ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਪੰਜਾਬ ਵਿੱਚ ਖਿਡਾਰੀਆਂ ਦੀ ਨਰਸਰੀ ਸਕੂਲਾਂ ਵਿੱਚ ਹੀ ਸੁਰੂ ਹੋ ਰਹੀ ਹੈ, ਜਿੱਥੋ ਖਿਡਾਰੀ ਮੁਕਾਬਲਿਆਂ ਲਈ ਤਿਆਰ ਹੋ ਰਹੇ ਹਨ। ਸੂਬੇ ਵਿੱਚ ਮੋਜੂਦਾ ਸਰਕਾਰ ਨੇ ਪਿੰਡਾਂ ਦਾ ਮਾਹੌਲ ਖੇਡਾਂ ਦੇ ਅਨੁਕੂਲ ਬਣਾਇਆ ਹੈ।
ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਸਾ ਨੰਗਲ ਵਿਖੇ 5ਵੇਂ ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ਮੌਕੇ ਇਲਾਕੇ ਦੇ ਲੋਕਾਂ ਤੇ ਖਿਡਾਰੀਆਂ ਦੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।
ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ ਇਸ ਮੋਕੇ ਆਪਣੇ ਸੰਬੋਧਨ ਵਿੱਚ ਦੌਰਾਨ ਕਿਹਾ ਕਿ ਪਿੰਡਾਂ ਵਿਚ ਹੋ ਰਹੇ ਖੇਡ ਮੁਕਾਬਲੇ ਟੂਰਨਾਂਮੈਟ ਕਬੱਡੀ ਮੁਕਾਬਲੇ, ਕੁਸ਼ਤੀ ਦੰਗਲ, ਸੱਭਿਆਚਾਰਕ ਸਮਾਗਮ ਸੂਬੇ ਦੀ ਖੁਸ਼ਹਾਲੀ ਤੇ ਤਰੱਕੀ ਦੀ ਬਦਲ ਰਹੀ ਨੁਹਾਰ ਦੇ ਪ੍ਰਤੀਕ ਹਨ। ਨੋਜਵਾਨਾ ਦਾ ਰੁੱਖ ਖੇਡ ਮੈਦਾਨਾਂ ਵੱਲ ਲਿਆਉਣ ਲਈ ਪੰਜਾਬ ਸਰਕਾਰ ਨੇ ਵਿਆਪਕ ਉਪਰਾਲੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੂੰ ਜਾਣ ਵਾਲੇ ਮਾਰਗ ਤੇ 1 ਕਰੋੜ ਦੀ ਲਾਗਤ ਨਾਲ ਸਵਾਗਤੀ ਗੇਟ ਉਸਾਰਿਆ ਜਾਵੇਗਾ ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਇਸ ਮਹਾਨ ਪਵਿੱਤਰ ਧਰਤੀ ਬਾਰੇ ਪਤਾ ਲੱਗ ਸਕੇ ਉਨਾਂ ਕਿਹਾ ਕਿ ਇਸ ਦੇ ਨਾਲ ਹੀ 60 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦਾ ਨਵੀਨੀਕਰਨ ਅਤੇ 50 ਲੱਖ ਰੁਪਏ ਦੀ ਲਾਗਤ ਨਾਲ ਖੇਡ ਸਟੇਡੀਅਮ ਤਿਆਰ ਹੋਵੇਗਾ। ਉਨਾਂ ਕਿਹਾ ਕਿ ਅਸੀ ਪੰਜਾਬ ਦੇ ਅਮੀਰ ਇਤਿਹਾਸ, ਵਿਰਾਸਤ, ਸਿੱਖਿਆਂ, ਸਿਹਤ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੂਰੀ ਤਰਾਂ ਬਚਨਵੱਧ ਹਾਂ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੇ ਲਈ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ 1 ਲੱਖ ਰੁਪਏ ਦਾ ਚੈਕ ਵੀ ਦਿੱਤਾ।
ਮਾਲਵਿੰਦਰ ਸਿੰਘ ਕੰਗ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ। ਜਿਹੜੇ ਖਿਡਾਰੀਆਂ ਨੇ ਸੰਸਾਰ ਵਿੱਚ ਮੱਲਾਂ ਮਾਰ ਕੇ ਖੇਡਾਂ ਵਿੱਚ ਭਾਰਤ ਦਾ ਨਾਮ ਰੁਸ਼ਨਾਇਆ ਹੈ, ਉਨ੍ਹਾਂ ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹਮੇਸ਼ਾ ਮਾਨ ਸਨਮਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਤੇ ਤਰੱਕੀ ਲਈ ਹਮੇਸ਼ਾ ਸਰਕਾਰ ਵਚਨਬੱਧ ਰਹੀ ਹੈ। ਇਸ ਕਬੱਡੀ ਕੱਪ ਮੌਕੇ ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ ਵਿਸੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਖਿਡਾਰੀਆਂ ਦਾ ਉਤਸ਼ਾਹ ਵਧਾਇਆ।
ਇਸ ਮੌਕੇ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ ਦੇ ਚੈਅਰਮੇਨ ਕਮਿੱਕਰ ਸਿੰਘ ਡਾਢੀ ਅਤੇ ਉਨਾਂ ਦੀ ਸਮੁੱਚੀ ਟੀਮ ਨੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਦਾ ਭਰਵਾਂ ਸਵਾਗਤ ਕੀਤਾ ਅਤੇ ਟੂਰਨਾਮੈਂਟ ਵਿੱਚ ਆਉਣ ਤੇ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਮਨਜੀਤ ਸਿੰਘ ਘੁੰਮਣ ਸੀਨੀਅਰ ਆਗੂ, ਜੁਝਾਰ ਸਿੰਘ ਆਸਪੁਰ ਬਲਾਕ ਪ੍ਰਧਾਨ,ਬੀਬੀ ਹਰਵਿੰਦਰ ਕੋਰ ਕੋਟਬਾਲਾ ਸੀਨੀਅਰ ਆਗੂ ,ਤਰਲੋਚਨ ਸਿੰਘ ਲੋਚੀ ਪ੍ਰਧਾਨ ਟਰੱਕ ਯੂਨੀਅਨ,ਕੇਸਰ ਸਿੰਘ ਸੰਧੂ ਪ੍ਰਧਾਨ ਕਿਸਾਨ ਵਿੰਗ,ਯੂਥ ਆਗੂ ਜਿੰਮੀ, ਕਲੱਬ ਪ੍ਰਧਾਨ ਲੱਕੀ ਚੋਧਰੀ,ਜੱਸੀ ਚੋਧਰੀ,ਸਾਬਕਾ ਸਰਪੰਚ ਤੇਜਾ ਸਿੰਘ ਸਰਪੰਚ ਅਵਤਾਰ ਸਿੰਘ ਆਲੋਵਾਲ,ਸੀਤਾ ਰਾਮ ਸਰਪੰਚ ਅਵਾਨਕੋਟ,ਸਿਮਰਨਜੀਤ ਸਿੰਘ ਸਰਪੰਚ ਬੜਾ ਪਿੰਡ,ਲਖਬੀਰ ਸਿੰਘ ਸਰਪੰਚ ਗਾਜੀਪੁਰ,ਅਜੈਬ ਸਿੰਘ ਸਰਪੰਚ ਮੀਆਂਪੁਰ ਖਾੜਾ,ਬਲਬੀਰ ਸਿੰਘ ਸਰਪੰਚ ਮੀਆਂਪੁਰ ਹੰਢੂਰ,ਸੁਖਦੇਵ ਸਿੰਘ ਸਰਪੰਚ ਨੱਕੀਆਂ,ਰਕੇਸ਼ ਕੁਮਾਰ ਸਰਪੰਚ ਲੋਅਰ ਝਿੰਜੜੀ,ਬਲਵਿੰਦਰ ਸਿੰਘ ਸਰਪੰਚ ਝਿੰਜੜੀ,ਪ੍ਰਿਤਪਾਲ ਸਿੰਘ ਸਰਪੰਚ ਬੱਢਲ,ਲੱਕੀ ਸਰਪੰਚ ਬੱਢਲ ਅੱਪਰ,ਚੰਨਣ ਸਿੰਘ ਸਰਪੰਚ ਸ਼ਾਹਪੁਰ ਬੇਲਾ,ਜਰਨੈਲ ਸਿੰਘ ਸਰਪੰਚ ਮੀਢਵਾਂ,ਮੋਹਨ ਸਿੰਘ ਸਰਪੰਚ ਆਸਪੁਰ,ਸੋਨੀ ਸਰਪੰਚ ਅਵਾਨਕੋਟ,ਜਗਤਾਰ ਸਿੰਘ ਸਰਪੰਚ ਲਮਲੈਹੜੀ,ਰਜਿੰਦਰ ਸਿੰਘ ਸਰਪੰਚ ਚੰਡੇਸਰ,ਹੇਮਰਾਜ ਸਰਪੰਚ ਮੋੜਾ,ਯੂਥ ਆਗੂ ਦਵਿੰਦਰ ਸਿੰਘ ਸ਼ੰਮੀ ਬਰਾਰੀ,ਦਰਸ਼ਨ ਸਿੰਘ ਅਟਾਰੀ,ਗੁਰਚਰਨ ਸਿੰਘ ਬੇਲੀ (ਦੋਵੇਂ ਬਲਾਕ ਪ੍ਰਧਾਨ),ਸੋਨੂੰ ਚੋਧਰੀ ਪ੍ਰਧਾਨ ਨੋਜਵਾਨ ਗੁੱਜਰ ਸਭਾ,ਜੱਸੀ ਚੋਧਰੀ ਪਹਾੜਪੁਰ,ਮਨਦੀਪ ਦੋਲੋਵਾਲ,ਗੁਰਪ੍ਰੀਤ ਸਿੰਘ ਅਰੋੜਾ ਆਗੂ ਟ੍ਰੇਡ ਵਿੰਗ,ਸੁਰਜੀਤ ਸਿੰਘ ਡਾਢੀ,ਸੁਖਦੇਵ ਸਿੰਘ ਨੱਕੀਆਂ,ਐਡਵੋਕੇਟ ਨਿਖਿਲ ਭਾਰਦਵਾਜ, ਸਰਬਜੀਤ ਸਿੰਘ ਚਾਹਲ,ਤਰਲੋਚਨ ਸਿੰਘ, ਅਭਿਜੀਤ ਸਿੰਘ ਅਲੈਕਸੀ, ਰਵੀ ਹੰਸ, ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।