ਪੀੜਤ ਪਰਿਵਾਰ ਨੂੰ ਵੱਖ - ਵੱਖ ਸੰਗਠਨਾਂ ਦੇ ਸਹਿਯੋਗ ਨਾਲ 2 ਗਾਵਾਂ ਲੈ ਕੇ ਦਿੱਤੀਆਂ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ, 23 ਦਸੰਬਰ,2024:
ਪਿਛਲੇ ਦਿਨੀਂ ਸ਼ਰਾਰਤੀ ਅਨਸਰਾਂ ਵੱਲੋਂ ਪੁਲ ਬਜ਼ਾਰ ਰੋਪੜ ਵਿਖੇ ਇਕ ਪਰਿਵਾਰ ਦੀਆਂ ਗਾਵਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਜਿਸ ਨਾਲ ਪੀੜਤ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ। ਅੱਜ ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਦੀ ਅਗਵਾਈ ਹੇਠ ਗਊ ਰਖਸ਼ਾ ਦਲ, ਸਵਰਨਕਾਰ ਸੰਘ ਰੋਪੜ, ਵਪਾਰ ਮੰਡਲ ਰੋਪੜ ਅਤੇ ਹੋਰਨਾਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪੀੜਤ ਪਰਿਵਾਰ ਨੂੰ ਦੋ ਗਾਵਾਂ ਲੈ ਕੇ ਦਿੱਤੀਆਂ ਗਈਆਂ ਹਨ । ਨਗਰ ਕੌਂਸਲ ਰੂਪਨਗਰ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਪਹਿਲਾਂ ਪੁਲ ਬਜ਼ਾਰ ਰੋਪੜ ਵਿਖੇ ਇਕ ਪਰਿਵਾਰ ਦੀਆਂ ਗਾਵਾਂ ਦੀ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਹੱਤਿਆ ਕਰ ਦਿੱਤੀ ਗਈ ਸੀ । ਜਿਸ ਨਾਲ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਸੀ ਅਤੇ ਪੀੜਤ ਪਰਿਵਾਰ ਦਾ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਚੱਲਣਾ ਮੁਸ਼ਕਲ ਹੋ ਗਿਆ ਸੀ। ਜਿਸ ਨੂੰ ਦੇਖਦੇ ਹੋਏ ਅਸੀਂ ਪੀੜਤ ਪਰਿਵਾਰ ਨੂੰ ਮਦਦ ਕਰਨ ਦਾ ਫੈਸਲਾ ਕੀਤਾ ਸੀ। ਇਸ ਮੌਕੇ ਨਿਕਸਨ ਕੁਮਾਰ ਪੰਜਾਬ ਪ੍ਰਧਾਨ ਗਊ ਰਖਸ਼ਾ ਦਲ, ਅਮਿਤ ਕਪੂਰ ਸੈਕਟਰੀ ਸੰਯੁਕਤ ਗਊ ਰਖਸ਼ਾ ਦਲ, ਸੰਦੀਪ ਸ਼ਰਮਾ ਸਲਾਹਕਾਰ ਗਊ ਰਖਸ਼ਾ ਦਲ, ਹਰੀਓਮ ਕਪੂਰ, ਸੰਨੀ ਸ਼ੁਕਲਾ, ਵਿਦਿਆ ਸਾਗਰ ਕੱਕੜ ਚੀਨੀ, ਵਪਾਰ ਮੰਡਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਬਿੰਟਾ, ਅਸ਼ੋਕ ਕੁਮਾਰ ਦਾਰਾ ਆਦਿ ਮੌਜੂਦ ਸਨ।