ਨਾਮ ਮਹਿਲ ਸਿੰਘ...ਪਰ ਘਰ ਦੀ ਛੱਤ ਤੱਕ ਨਹੀਂ! ਬਿਜਲੀ ਮਹਿਕਮੇ ਦਾ ਸਾਬਕਾ ਮੁਲਾਜ਼ਮ ਖਾ ਰਿਹੈ ਦਰ-ਦਰ ਦੀਆਂ ਠੋਕਰਾਂ
15 ਸਾਲ ਬਿਜਲੀ ਮਹਿਕਮੇ ਚ ਨੌਕਰੀ ਕਰਨ ਤੋਂ ਬਾਅਦ ਵੀ ਦੋ ਵਕਤ ਦੀ ਰੋਟੀ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ ਬਜ਼ੁਰਗ ਜੋੜਾ
ਬਜ਼ੁਰਗ ਜੋੜੇ ਨੇ ਰੋ ਰੋ ਦੱਸੀ ਆਪਣੀ ਕਹਾਣੀ ਨਾ ਸਿਰ ਤੇ ਛੱਤ ਨਾ ਘਰ ਵਿੱਚ ਰੋਟੀ ਪਾਣੀ ਖਾਣ ਨੂੰ ਨਾ ਹੀ ਧੀ ਨਾ ਹੀ ਪੁੱਤ ਕਲਿਆ ਰੱਬ ਆਸਰੇ ਗੁਜ਼ਾਰਾ ਕਰ ਰਿਹਾ ਹੈ ਬਜ਼ੁਰਗ ਜੋੜਾ
ਬਲਜੀਤ ਸਿੰਘ
ਤਰਨਤਾਰਨ, 7 ਅਪ੍ਰੈਲ 2025- ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲੇ ਦੇ ਨਜ਼ਦੀਕ ਠੱਠੇ ਤੋਂ ਇੱਕ ਕਾਫੀ ਤਰਸ ਯੋਗ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਜ਼ੁਰਗ ਜੋੜੇ ਨੇ ਆਪਣੀ ਰੋ ਰੋ ਆਪਣੇ ਨਰਕ ਭਰੀ ਜ਼ਿੰਦਗੀ ਬਾਰੇ ਦੱਸਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਬਿਜਲੀ ਮੁਲਾਜ਼ਮ ਅਤੇ ਬਜ਼ੁਰਗ ਵਿਅਕਤੀ ਮਹਿਲ ਸਿੰਘ ਨੇ ਦੱਸਿਆ ਕਿ ਉਸ ਨੇ 15 ਸਾਲ ਬਿਜਲੀ ਮਹਿਕਮੇ ਦੇ ਵਿੱਚ ਨੌਕਰੀ ਕੀਤੀ ਹੈ ਅਤੇ ਨੌਕਰੀ ਦੌਰਾਨ ਜੋ ਵੀ ਉਸ ਨੇ ਖੱਟਿਆ ਕਮਾਇਆ ਸੀ ਉਹ ਉਸ ਨੇ ਆਪਣੇ ਮਾਤਾ ਪਿਤਾ ਦੇ ਬਿਮਾਰ ਹੋਣ ਤੇ ਇਲਾਜ ਉੱਪਰ ਲਾ ਦਿੱਤਾ, ਪਰ ਮਾਤਾ ਪਿਤਾ ਫਿਰ ਨਾ ਬਚ ਸਕੇ। ਜਿਸ ਤੋਂ ਬਾਅਦ ਕਰਜੇ ਵਿੱਚ ਡੁੱਬੇ ਉਸ ਨੇ ਆਪਣਾ ਘਰ ਬੂਹਾ ਵੀ ਵੇਚ ਦਿੱਤਾ ਅਤੇ ਹੁਣ ਉਹ ਪਿੰਡ ਠੱਠਾ ਫੌਜ ਵਿੱਚ ਨੌਕਰੀ ਕਰਦੇ ਇੱਕ ਵਿਅਕਤੀ ਦੇ ਘਰ ਵਿੱਚ ਤਰਸ ਦੇ ਆਧਾਰ ਤੇ ਰਹਿ ਰਿਹਾ ਹੈ।
ਮਹਿਲ ਸਿੰਘ ਨੇ 15 ਸਾਲ ਬਿਜਲੀ ਮਹਿਕਮੇ ਵਿੱਚ ਕੀਤੀ ਨੌਕਰੀ
ਮਹਿਲ ਸਿੰਘ ਨੇ ਦੱਸਿਆ ਕਿ ਉਸ ਨੇ 15 ਸਾਲ ਬਿਜਲੀ ਮਹਿਕਮੇ ਦੇ ਵਿੱਚ ਨੌਕਰੀ ਕੀਤੀ ਹੈ, ਪਰ ਇਸ ਸਮੇਂ ਉਸਦੇ ਘਰ ਦੇ ਹਾਲਾਤ ਇੰਨੇ ਜਿਆਦਾ ਮਾੜੇ ਹਨ ਕਿ ਘਰ ਵਿੱਚ ਨਾ ਰੋਟੀ ਨਾ ਕੋਈ ਪੈਸਾ ਨਾ ਧੇਲਾ ਉੱਤੋਂ ਉਸਦੀ ਪਤਨੀ ਵੀ ਬਿਮਾਰ ਰਹਿਣ ਲੱਗ ਪਈ ਹੈ, ਕਿਉਂਕਿ ਉਸ ਦਾ ਕੋਈ ਨਾ ਤਾਂ ਧੀ ਹੈ ਅਤੇ ਨਾ ਹੀ ਕੋਈ ਪੁੱਤ ਹੈ ਅਤੇ ਉਹ ਇਕੱਲੇ ਹੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ। ਮਹਿਲ ਸਿੰਘ ਅਤੇ ਉਸ ਦੀ ਪਤਨੀ ਨੇ ਸਮਾਜ ਸੇਵੀਆਂ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਬੁੱਢੇ ਬਾਰੇ ਆਪਣਾ ਜੀਵਨ ਸਹੀ ਤਰੀਕੇ ਨਾਲ ਬਤੀਤ ਕਰ ਸਕਣ।ਉਧਰ ਹੀ ਪਿੰਡ ਵਾਸੀ ਮੋਹਤਬਾਰ ਕਿਸਾਨ ਆਗੂ ਸਲਵਿੰਦਰ ਸਿੰਘ ਭੋਲਾ ਨੇ ਕਿਹਾ ਕਿ ਉਹਨਾਂ ਵੱਲੋਂ ਜਿੱਥੇ ਇਸ ਪਰਿਵਾਰ ਦੀ ਕੁਝ ਨਾ ਕੁਝ ਮਦਦ ਕੀਤੀ ਜਾਵੇਗੀ ਉੱਥੇ ਹੀ ਉਹ ਸਮਾਜ ਸੇਵੀਆਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਨ ਕਿ ਇਸ ਬਜ਼ੁਰਗ ਜੋੜੇ ਦੀ ਕੋਈ ਇਹਨਾਂ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਇਹ ਨਰਕ ਭਰੀ ਜਿੰਦਗੀ ਚੋਂ ਬਾਹਰ ਨਿਕਲ ਸਕਣ ਅਤੇ ਆਪਦੀ ਸਹੀ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ।