ਜੰਗਲਾਤ ਵਰਕਰਜ਼ ਯੂਨੀਅਨ 30 ਦਸੰਬਰ ਨੂੰ ਕਰੇਗੀ ਵੱਡੀ ਰੋਸ ਰੈਲੀ
ਰੋਹਿਤ ਗੁਪਤਾ
ਗੁਰਦਾਸਪੁਰ 23 ਦਸੰਬਰ 2024 :
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ 1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਜਿਲ੍ਹਾ ਵਣਪਾਲ ਦਫਤਰ ਗੁਰਦਾਸਪੁਰ ਵਿਖੇ ਮੀਟਿੰਗ ਕੀਤੀ ਗਈ। ਇੱਸ ਸਮੇਂ ਗੁਰਦੲਸਪੁਰ ਰੇਂਜ ਦੀ ਚੋਣ ਕੀਤੀ ਗਈ ਇਸ ਸਮੇਂ ਪ.ਸ.ਸ.ਫ. ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸਾਥੀ ਅਨਿਲ ਕੁਮਾਰ ਲਾਹੋਰੀਆ ਵਿਸ਼ੇਸ ਤੋਰ ਤੇ ਹਾਜਰ ਰਹੇ। ਰੇਂਜ ਪ੍ਰਧਾਨ ਬਲਵਿੰਦਰ ਸਿੰਘ ਤੁੰਗ ਜਨਰਲ ਸਕੱਤਰ ਸੁਰਿੰਦਰ ਕੁਮਾਰ ਵਿੱਤ ਸਕੱਤਰ ਵਿਨੋਦ ਕੁਮਾਰ ਪ੍ਰੈਸ ਸਕੱਤਰ ਬਲਵਿੰਦਰ ਪਾਲ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਅਤੇ ਸੁਲੱਖਣ ਸਿੰਘ ਸਹਾਇਕ ਸਕੱਤਰ ਕਵੀ ਕੁਮਾਰ ਅਤੇ ਰਕੇਸ਼ ਕੁਮਾਰ ਗਰੋਟੀਆਂ ਮੁੱਖ ਸਲਾਹਕਾਰ ਰਤਨ ਸਿੰਘ ਹੱਲਾ ਮੈਂਬਰ ਬਲਜੀਤ ਸਿੰਘ, ਅਜੈਬ ਸਿੰਘ, ਤਰਲੋਕ ਸਿੰਘ, ਤਿਲਕ ਰਾਜ, ਨਿਸ਼ਾਨ ਸਿੰਘ ਚੁਣੇ ਗਏ । ਹਾਜਰ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੱਚੇ ਕਾਮਿਆਂ ਨੂੰ ਪੱਕਾ ਕਰਨ ਲਈ 16-05-2023 ਨੂੰ ਪਾਲਿਸੀ ਬਣਾਈ ਗਈ। ਜਿਸ ਵਿੱਚ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਗਈਆਂ ਹਨ। ਪਹਿਲੀ ਸ਼ਰਤ ਪੱਕੇ ਹੋਣ ਲਈ ਵਿੱਦਿਅਕ ਯੋਗਤਾ 8 ਵੀੰ ਪਾਸ ਹੋਣਾ ਲਾਜ਼ਮੀ, ਦੂਜੀ ਸ਼ਰਤ ਦਰਜਾ ਚਾਰ ਦੀ ਰਿਟਾਇਰਮੈਂਟ 58 ਸਾਲ ਦੀ ਕੀਤੀ ਗਈ ਹੈ, ਤੀਸਰੀ ਸ਼ਰਤ ਲਗਾਤਾਰ 10 ਸਾਲ ਦੀ ਸਰਵਿਸ ਲਗਾਈ ਗਈ ਹੈ।
ਪੰਜਾਬ ਸਰਕਾਰ ਦੀ ਪਾਲਿਸੀ 2006/2011/2015 ਵਿੱਚ ਵੀ ਅਨਪੜ ਕਾਮੇ ਪੱਕੇ ਕੀਤੇ ਗਏ ਸਨ, ਉਸ ਸਮੇਂ ਵੀ ਦਰਜਾ ਚਾਰ ਦੀ ਰਿਟਾਇਰਮੈਂਟ 60 ਸਾਲ ਸੀ ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਇਕ ਪਾਸੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਰ ਰਹੀ ਹੈ, ਪਰ ਦੂਜੇ ਪਾਸੇ ਇੰਨੀਆਂ ਸ਼ਰਤਾਂ ਲਗਾ ਕੇ ਕੱਚੇ ਕਾਮਿਆਂ ਨੂੰ ਪੱਕਾ ਕਰਨ ਦੇ ਰਾਹ ਵਿੱਚ ਹੋਰ ਰੋੜੇ ਪਾਏ ਜਾ ਰਹੇ ਹਨ। ਜੰਗਲਾਤ ਵਿਭਾਗ ਦੇ ਉੱਚ ਅਧਿਕਾਰੀਆਂ, ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਸਬ ਕਮੇਟੀ ਦੇ ਚੇਅਰਮੈਨ ਮਾਣਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਜੀ ਦੇ ਨਾਲ ਵੀ 2 ਮੀਟਿੰਗਾਂ ਕੀਤੀਆਂ ਗਈਆਂ ਪ੍ਰੰਤੂ ਮੰਗਾਂ ਨੂੰ ਜਾਇਜ਼ ਅਤੇ ਵਾਜਬ ਕਹਿ ਕੇ ਮੰਨ ਜਰੂਰ ਲਿਆ ਗਿਆ ਪਰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ ਅਤੇ ਵਾਰ-ਵਾਰ ਸੰਘਰਸ਼ ਦੌਰਾਨ ਮਿਲੀਆਂ ਮੀਟਿੰਗਾਂ ਨੂੰ ਵੀ ਅੱਗੇ ਤੋਂ ਅੱਗੇ ਕੀਤਾ ਗਿਆ। ਜਿਸ ਕਰਕੇ ਜਥੇਬੰਦੀ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਜਿਲ੍ਹਾ ਪ੍ਰਧਾਨ ਪ.ਸ.ਸ.ਫ. ਅਨਿਲ ਕੁਮਾਰ ਲਾਹੌਰੀਆ ਨੇ ਕਿਹਾ ਕੀ ਕੱਚੇ ਕਾਮਿਆਂ ਨੂੰ ਪੱਕਿਆ ਕਰਵਾੳੁਣ ਲਈ ਲਗਾਈਆਂ ਸ਼ਰਤਾਂ ਨੂੰ ਹਟਾਉਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜ੍ਹਬਾ ਵਿਖੇ 30 ਦਸੰਬਰ ਨੂੰ ਰੋਸ ਰੈਲੀ ਕਰਕੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਧਰਨੇ ਵਿਚ ਵੱਖ- ਵੱਖ ਜਿਲ੍ਹਿਆਂ ਦੇ ਵਰਕਰਾਂ ਵਿੱਚ ਪੰਜਾਬ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।