ਜ਼ਿਲ੍ਹਾ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ,ਸਕੱਤਰ ਅਤੇ ਕੈਸ਼ੀਅਰ ਬਣੇ
ਵਕੀਲ ਭਾਈਚਾਰੇ ਵੱਲੋਂ ਦਿੱਤੇ ਮਾਣ ਨੂੰ ਆਪਣੀ ਟੀਮ ਨਾਲ ਮਿਲ ਕੇ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕਰਾਂਗਾ--ਐਡਵੋਕੇਟ ਅਰਵਿੰਦ ਮਾਵੀ
ਐਡਵੋਕੇਟ ਮੁਹੰਮਦ ਕਾਸਿਮ ਮੀਤ ਪ੍ਰਧਾਨ ਅਤੇ ਐਡਵੋਕੇਟ ਲਿਆਸ ਖਾਨ ਜੁਆਇੰਟ ਸੈਕਟਰੀ ਚੁਣੇ ਗਏ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 1 ਮਾਰਚ 2025, ਸੈਸ਼ਨ 2025-26 ਲਈ ਕਰਵਾਈ ਗਈ ਚੋਣ ਵਿੱਚ ਜਿੱਤ ਹਾਸਲ ਕਰਨੇ ਐਡਵੋਕੇਟ ਅਰਵਿੰਦ ਸਿੰਘ ਮਾਵੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਦੇ ਪ੍ਰਧਾਨ ਬਣ ਗਏ ਹਨ। ਇਨ੍ਹਾਂ ਤੋਂ ਇਲਾਵਾ ਐਡਵੋਕੇਟ ਮੁਹੰਮਦ ਅਸਲਮ ਸੈਕਟਰੀ ਅਤੇ ਐਡਵੋਕੇਟ ਗੌਤਮ ਸਿੰਗਲਾ ਕੈਸ਼ੀਅਰ ਚੁਣੇ ਗਏ। ਰਿਟਰਨਿੰਗ ਅਫਸਰ ਐਡਵੋਕੇਟ ਨਰਿੰਦਰ ਪੁਰੀ, ਐਡਵੋਕੇਟ ਐਡਵੋਕੇਟ ਅਬਦੁਲ ਸੱਤਾਰ ਰੋਹੀੜਾ,ਮਾਨਵ ਸਨੇਹਪਾਲ, ਐਡਵੋਕੇਟ ਮੁਹੰਮਦ ਇਮਰਾਨ, ਐਡਵੋਕੇਟ ਮੁਹੰਮਦ ਅਨਵਾਰ ਫਾਰੂਕੀ ਅਤੇ ਐਡਵੋਕੇਟ ਦਵਿੰਦਰ ਸਿੰਘ ‘ਤੇ ਅਧਾਰਿਤ ਚੋਣ ਕਮੇਟੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਬਾਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਵਿਖੇ ਕੁੱਲ 349 ਵੋਟਾਂ ਸਨ, ਜਿਲ੍ਹੇ ਵਿੱਚੋਂ ਕੁੱਲ 328 ਵੋਟਾਂ ਪੋਲ ਹੋਈਆਂ। ਇਨ੍ਹਾਂ ਵਿੱਚੋਂ 10 ਵੋਟਾਂ ਰੱਦ ਕਰਾਰ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਐਡਵੋਕੇਟ ਪਰਸ਼ੋਤਮ ਲਾਲ ਨੂੰ ਪਈਆਂ 134 ਵੋਟਾਂ ਦੇ ਮੁਕਾਬਲੇ ਐਡਵੋਕੇਟ ਅਰਵਿੰਦ ਸਿੰਘ ਮਾਵੀ ਨੇ 192 ਵੋਟਾਂ ਹਾਸਲ ਕਰਕੇ ਪ੍ਰਧਾਨਗੀ ਦੀ ਕੁਰਸੀ ਹਾਸਲ ਕਰ ਲਈ। ਸੈਕਟਰੀ ਦੇ ਅਹੁਦੇ ਲਈ ਐਡਵੋਕੇਟ ਮੁਹੰਮਦ ਇਮਰਾਨ ਖਾਨ ਨੂੰ ਪਈਆਂ 134 ਵੋਟਾਂ ਦੇ ਮੁਕਾਬਲੇ ‘ਚ 190 ਵੋਟਾਂ ਹਾਸਲ ਕਰਕੇ ਐਡਵੋਕੇਟ ਮੁਹੰਮਦ ਅਸਲਮ ਸੈਕਟਰੀ ਚੁਣੇ ਗਏ। ਐਡਵੋਕੇਟ ਨਵਨੀਤ ਸੂਦ ਨੂੰ ਹਾਸਲ 124 ਵੋਟਾਂ ਦੇ ਮੁਕਾਬਲੇ 202 ਵੋਟਾਂ ਹਾਸਲ ਕਰਕੇ ਐਡਵੋਕੇਟ ਗੌਤਮ ਸਿੰਗਲਾ ਕੈਸ਼ੀਅਰ ਚੁਣੇ ਗਏ।
ਇਨ੍ਹਾਂ ਤੋਂ ਇਲਾਵਾ ਐਡਵੋਕੇਟ ਹੀਰਾ ਲਾਲ ਰਾਜੂ ਨੂੰ ਹਾਸਲ 2 ਅਤੇ ਐਡਵੋਕੇਟ ਜਸਪ੍ਰੀਤ ਸਿੰਘ ਨੂੰ ਹਾਸਲ 159 ਵੋਟਾਂ ਦੇ ਮੁਕਾਬਲੇ 165 ਵੋਟਾਂ ਹਾਸਲ ਕਰਕੇ ਐਡਵੋਕੇਟ ਮੁਹੰਮਦ ਕਾਸਿਮ ਉਪ ਪ੍ਰਧਾਨ ਚੁਣੇ ਗਏ। ਐਡਵੋਕੇਟ ਧਰਮਿੰਦਰ ਸਿੰਘ ਨੂੰ ਪਈਆਂ 135 ਵੋਟਾਂ ਦੇ ਮੁਕਾਬਲੇ 191 ਵੋਟਾਂ ਹਾਸਲ ਕਰਕੇ ਐਡਵੋਕੇਟ ਲਿਆਸ ਖਾਨ ਜੁਆਇੰਟ ਸੈਕਟਰੀ ਚੁਣੇ ਗਏ। ਇਲੈਕਸ਼ਨ ਕਮੇਟੀ ਨੇ ਦੱਸਿਆ ਕਿ ਉਕਤ ਚੋਣ ਪਕ੍ਰਿਆ ਲਈ ਆਬਜਰਵਰ ਦੀ ਭੂਮਿਕਾ ਐਡਵੋਕੇਟ ਅਮਨਦੀਪ ਮੋਦੀ (ਲੁਧਿਆਣਾ) ਨੇ ਨਿਭਾਈ, ਜਿਨ੍ਹਾਂ ਦਾ ਸਾਥ ਸੀਨੀਅਰ ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ ਨੇ ਦਿੱਤਾ। ਚੋਣ ਜਿੱਤਣ ਤੋਂ ਬਾਅਦ ਐਡਵੋਕੇਟ ਅਰਵਿੰਦ ਸਿੰਘ ਮਾਵੀ ਜੋ ਪਹਿਲਾਂ ਬਾਰ ਦੇ ਸੈਕਟਰੀ ਵੀ ਰਹਿ ਚੁੱਕੇ ਹਨ ਨੇ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ,ਜੋ ਮਾਣ ਉਹਨਾਂ ਦੇ ਭਾਈਚਾਰੇ ਵੱਲੋਂ ਦਿੱਤਾ ਗਿਆ ਹੈ ਉਸ ਨੂੰ ਉਨ੍ਹਾਂ ਵੱਲੋਂ ਆਪਣੀ ਨਵੀਂ ਚੁਣੀ ਟੀਮ ਨਾਲ ਮਿਲ ਕੇ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।