ਪੀ ਐਮ ਸ੍ਰੀ ਸਰਕਾਰੀ ਸਕੂਲ ਲੰਗੜੋਆ ਵਿਖੇ ਕਰਵਾਇਆ ਸਲਾਨਾ ਸ਼ੁਕਰਾਨਾ ਸਮਾਗਮ
- ਸਲਾਨਾ ਪ੍ਰੀਖਿਆਵਾਂ ਦੀ ਕਾਮਯਾਬੀ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੀਤੀ ਅਰਦਾਸ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 15 ਫਰਵਰੀ 2025 - ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਸਲਾਨਾ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਕੇ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ ਉਪਰੰਤ ਗੁਰਬਾਣੀ ਦੇ ਮਨੋਹਰ ਕੀਰਤਨ ਰਾਹੀਂ ਭਾਈ ਗੁਰ ਪ੍ਰਤਾਪ ਸਿੰਘ ਨਵਾਂਸ਼ਹਿਰ ਦੇ ਜਥੇ ਨੇ ਬੱਚਿਆਂ ਤੇ ਸਟਾਫ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਗ੍ਰਾਮ ਪੰਚਾਇਤ ਲੰਗੜੋਆ ਦੇ ਸਰਪੰਚ ਗੁਰਦੇਵ ਸਿੰਘ ਪਾਬਲਾ ਅਤੇ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਮਾਸਟਰ ਮਨੋਹਰ ਸਿੰਘ ਨੇ ਬੱਚਿਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਸ਼ੁਭਕਾਮਨਾਵਾਂ ਤੇ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ।
ਗੁਰੂ ਘਰ ਦੇ ਗ੍ਰੰਥੀ ਸਿੰਘ ਨੇ ਕੀਤੀ ਸੰਸਥਾ ਦੀ ਬਿਹਤਰੀ, ਸਟਾਫ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ। ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਖਟਕੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਿੱਖਿਆ ਅਫ਼ਸਰ ਅਮਰਜੀਤ ਖਟਕੜ ਨੇ ਬੱਚਿਆਂ ਨੂੰ ਸਲਾਨਾ ਪ੍ਰੀਖਿਆਵਾਂ ਵਿੱਚ ਵਧ ਤੋਂ ਵਧ ਮਿਹਨਤ ਕਰਕੇ ਚੰਗੇ ਨੰਬਰ ਲੈਣ ਦੀ ਅਪੀਲ ਕੀਤੀ।ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਬੱਚਿਆਂ ਨੂੰ ਦਿੱਤੀ ਅੱਜ ਦੇ ਸਮਾਗਮ ਦੀ ਵਧਾਈ ਅਤੇ ਆਏ ਹੋਏ ਪਤਵੰਤਿਆਂ ਦਾ ਕੀਤਾ ਧੰਨਵਾਦ।ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਕੀਤੀ ਕਾਮਨਾ।ਮੌਕੇ ਤੇ ਦੇਸ ਰਾਜ ਨੌਰਦ,ਮਾਸਟਰ ਜਸਵਿੰਦਰ ਸਿੰਘ, ਹਰਮਿੰਦਰ ਕੌਰ,ਡਾਕਟਰ ਡੌਲਾ ਪਰਿਵਾਰ,ਸਵਰਨ ਸਿੰਘ ਠੇਕੇਦਾਰ, ਤੇ ਹੋਰ ਪਤਵੰਤੇ ਰਹੇ ਮਹਿਮਾਨ ਵਜੋਂ ਹਾਜ਼ਰ।
ਇਸ ਮੌਕੇ ਤੇ ਚਾਹ ਦਾ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸੰਸਥਾ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਆਏ ਹੋਏ ਮਹਿਮਾਨਾਂ ਦਾ ਸਿਰੋਪਾਉ ਨਾਲ ਕੀਤਾ ਸਨਮਾਨ।ਮੰਚ ਸੰਚਾਲਨ ਮਨਮੋਹਨ ਸਿੰਘ ਨੇ ਅਤੇ ਗੁਰੂ ਕੇ ਲੰਗਰ ਦੀ ਸੇਵਾ ਸੁਮੀਤ ਸੋਢੀ ਨੇ ਨਿਭਾਈ।ਇਸ ਮੌਕੇ ਤੇ ਗੁਨੀਤ, ਬਲਦੀਪ ਸਿੰਘ, ਪ੍ਰਦੀਪ ਸਿੰਘ, ਪ੍ਰਦੀਪ ਕੌਰ,ਸਪਨਾ,ਨੀਰਜ ਬਾਲੀ,ਰਜਨੀ ਬਾਲਾ, ਕਲਪਨਾ ਬੀਕਾ, ਪਰਮਿੰਦਰ ਕੌਰ, ਅਮਨਦੀਪ ਕੌਰ, ਪ੍ਰੇਮ ਪਾਲ ਸਿੰਘ, ਸੁਸ਼ੀਲ ਕੁਮਾਰ, ਅਸ਼ਵਨੀ ਕੁਮਾਰ, ਮੀਨਾ ਰਾਣੀ, ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਹਿਮਾਂਸ਼ੂ ਸੋਬਤੀ, ਦਲਜੀਤ ਸਿੰਘ, ਹਰਿੰਦਰ ਸਿੰਘ, ਜਸਵਿੰਦਰ ਕੌਰ, ਕਮਲਜੀਤ ਕੌਰ ਪਰਵਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਹਾਜ਼ਰ ਰਹੇ।