ਭਾਸ਼ਾ ਵਿਭਾਗ ਵੱਲੋਂ ਪੰਜਾਬੀ ਟਾਈਪ/ਸ਼ਾਰਟਹੈਂਡ/ਤੇਜ਼ਗਤੀ ਦੀ ਪ੍ਰੀਖਿਆ ਦੀਆਂ ਮਿਤੀਆਂ ਦਾ ਐਲਾਨ
-ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਦੀ ਪ੍ਰਾਈਵੇਟ ਪ੍ਰੀਖਿਆ 25 ਅਪ੍ਰੈਲ ਨੂੰ ਹੋਵੇਗੀ
ਪਟਿਆਲਾ, 11 ਮਾਰਚ 2025 - ਭਾਸ਼ਾ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਪੰਜਾਬੀ ਟਾਈਪ, ਸ਼ਾਰਟਹੈਂਡ, ਤੇਜ਼ਗਤੀ ਦੀ ਪ੍ਰਾਈਵੇਟ ਪ੍ਰੀਖਿਆ ਮਿਤੀ 25 ਅਪ੍ਰੈਲ ਨੂੰ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਸ਼ਾ ਭਵਨ, ਸ਼ੇਰਾਂ ਵਾਲ਼ਾ ਗੇਟ ਵਿਖੇ ਸਥਿਤ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਕਰਵਾਈ ਜਾਣ ਵਾਲੀ ਪ੍ਰੀਖਿਆ ਸਬੰਧੀ ਪ੍ਰੀਖਿਆ ਫਾਰਮ ਦਫ਼ਤਰ ਤੋਂ ਸਵੇਰੇ 9.30 ਤੋਂ 5.00 ਵਜੇ ਤੱਕ ਪ੍ਰਾਪਤ ਕੀਤੇ ਜਾ ਸਕਦੇ ਹਨ ਅਤੇ ਸੰਪੂਰਨ ਤੌਰ ਤੇ ਫਾਰਮ ਭਰ ਕੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਜਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ 1 ਮਾਰਚ ਤੋਂ 20 ਮਾਰਚ ਤੱਕ (ਬਿਨਾਂ ਲੇਟ ਫੀਸ) ਪੰਜਾਬੀ ਟਾਈਪ ਲਈ 200 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 300 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ, 21 ਮਾਰਚ ਤੋਂ 31 ਮਾਰਚ ਤੱਕ (50 ਰੁਪਏ ਲੇਟ ਫੀਸ ਨਾਲ਼) ਪੰਜਾਬੀ ਟਾਈਪ ਲਈ 250 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 350 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ ਅਤੇ 01 ਅਪ੍ਰੈਲਤੋਂ 10 ਅਪ੍ਰੈਲ ਤੱਕ (100 ਰੁਪਏ ਲੇਟ ਫੀਸ ਨਾਲ) ਪੰਜਾਬੀ ਟਾਈਪ ਲਈ 300 ਰੁਪਏ ਅਤੇ ਪੰਜਾਬੀ ਸ਼ਾਰਟਹੈਂਡ/ਤੇਜ਼ਗਤੀ ਲਈ 400 ਰੁਪਏ ਫੀਸ ਭਰ ਕੇ ਫਾਰਮ ਭਰਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕੋਈ ਵੀ ਬੇਨਤੀ ਪੱਤਰ ਸਵੀਕਾਰ ਨਹੀਂ ਕੀਤਾ ਜਾਵੇਗਾ। ਸਹੀ ਸਮੇਂ ਤੇ ਫੀਸ ਭਰਨ ਵਾਲ਼ੇ ਵਿਦਿਆਰਥੀਆਂ ਦੀ ਪ੍ਰੀਖਿਆ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵਿਖੇ ਮਿਤੀ 25 ਅਪ੍ਰੈਲ, 2025 ਨੂੰ ਕਰਵਾਈ ਜਾਵੇਗੀ।