ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਦੇ ਵਿਦਿਆਰਥੀਆਂ ਗਏ ਵਿੱਦਿਅਕ ਟੂਰ ਲਈ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 7 ਫ਼ਰਵਰੀ 2025:- ਸਕੂਲ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਹਾਦਰਗੜ੍ਹ ਪਟਿਆਲਾ ਵਿਖੇ ਪ੍ਰਿੰਸੀਪਲ ਰੰਧਾਵਾ ਸਿੰਘ ਦੀ ਰਹਿਨੁਮਾਈ ਹੇਠ ਨੌਵੀਂ ਜਮਾਤ ਦੇ 120 ਵਿਦਿਆਰਥੀਆਂ ਦਾ ਵਿਦਿਅਕ ਟੂਰ ਲਿਜਾਇਆ ਗਿਆ। ਇਸ ਟੂਰ ਵਿਚ ਵਿਦਿਆਰਥੀਆਂ ਨੇ ਚੱਪੜ ਚਿੜੀ, ਦਾਸਤਾਨੇ ਸ਼ਹਾਦਤ , ਚਮਕੌਰ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਦਾ ਦੋਰਾ ਕੀਤਾ।
ਇਸ ਮੌਕੇ ਪ੍ਰਿੰਸੀਪਲ ਰੰਧਾਵਾ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਵਿਦਿਅਕ ਟੂਰ ਸਿੱਖਣ ਦੇ ਨਾਲ-ਨਾਲ ਸਾਰੀ ਜ਼ਿੰਦਗੀ ਲਈ ਯਾਦਗਾਰ ਰਹਿੰਦੇ ਹਨ ਅਤੇ ਟੂਰ ਦਾ ਆਨੰਦ ਮਾਨਣ ਦੇ ਨਾਲ ਇਤਿਹਾਸ, ਕਲਚਰ, ਸਵੈ- ਅਨੁਸ਼ਾਸਨ, ਸਵੈ ਪ੍ਰਬੰਧਨ ਵਰਗੇ ਹੋਰ ਨੈਤਿਕ ਮੁੱਲਾਂ ਨੂੰ ਵੀ ਸਿੱਖਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨਾਲ ਗਏ ਅਧਿਆਪਕ ਡਾ਼. ਅਰਸ਼ਪ੍ਰੀਤ ਕੌਰ, ਮਨਪ੍ਰੀਤ ਕੌਰ ਹਾਂਡਾ, ਸਰਤਾਜ ਕੌਰ, ਰਮਨਜੀਤ ਕੌਰ, ਦੀਪਕ ਸ਼ਰਮਾ ਅਤੇ ਦੀਦਾਰ ਸਿੰਘ ਦਾ ਟੂਰ ਨੂੰ ਬਾਖੂਬੀ ਮੇਨਜ ਕਰਨ ਦੀ ਪ੍ਰਸ਼ੰਸਾ ਕੀਤੀ।