ਪ੍ਰਾਇਮਰੀ ਅਧਿਆਪਕਾਂ ਦੀ ਵਰਕਸ਼ਾਪ ਸ਼ੁਰੂ ਹੋਈ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 7 ਫਰਵਰੀ ,2025 - ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਸਕੂਲਾਂ ਦੇ ਪ੍ਰਾਇਮਰੀ ਅਧਿਆਪਕਾਂ ਦੀ ਦੂਸਰੇ ਗੇੜ ਦੀ ਤਿੰਨ ਰੋਜ਼ਾ ਵਰਕਸ਼ਾਪ ਸ਼ੁਰੂ ਹੋਈ, ਬੀਤੇ ਦਿਨ ਡਾਇਟ ਪ੍ਰਿੰਸੀਪਲ ਮੋਨਿਕਾ ਭੁਟਾਨੀ ਨੇ ਚੱਲ ਰਹੇ ਸੈਮੀਨਾਰ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਸਿੱਖਣ ਲਈ ਕਲਾਸ ਰੂਮ ਦਾ ਮਾਹੌਲ ਸੁਖਾਵਾਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜ਼ੋ ਵਿਦਿਆਰਥੀਆਂ ਖੁਸ਼ੀ ਖੁਸ਼ੀ ਵਿਦਿਆ ਗ੍ਰਹਿਣ ਕਰਨ।
ਇਸ ਵਰਕਸ਼ਾਪ ਵਿੱਚ ਨਰਸਰੀ ਤੋਂ ਤੀਸਰੀ ਜਮਾਤ ਤੱਕ ਪੜਉਣ ਵਾਲੇ ਅਧਿਆਪਕਾਂ ਦੀ ਲਗਾਈ ਜਾ ਰਹੀ ਵਰਕਸ਼ਾਪ ਦੇ ਬਾਰੇ ਜਾਣਕਾਰੀ ਦਿੰਦਿਆਂ ਸੀਐਚਟੀ /ਰਿਸੋਰਸ ਪਰਸਨ ਮਨਜੀਤ ਸਿੰਘ ਮਾਵੀ ਨੇ ਦੱਸਿਆ ਕਿ ਲਗਾਈ ਗਈ ਇਸ ਵਰਕਸ਼ਾਪ ਵਿੱਚ ਮੁੱਖ ਤੌਰ ਤੇ ਨਰਸਰੀ ਤੋਂ ਤੀਸਰੀ ਜਮਾਤ ਤੱਕ ਦੀਆ ਨਵਿਆਈਆ ਪੁਸਤਕਾਂ ,ਬੱਚਿਆਂ ਦੇ ਪਰਿਵਾਰ , ਸਮਾਜਿਕ ਵਾਤਾਵਰਨ ਅਤੇ ਸਮੇਂ ਦੇ ਹਾਣੀ ਬਣਾਉਣ ਦੇ ਲਈ ਅਧਿਆਪਕਾ ਨੂੰ ਸਿਖਲਾਈ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਅਧਿਆਪਕਾਂ ਨੂੰ ਇਹਨਾਂ ਪੁਸਤਕਾਂ ਦੇ ਵਿੱਚ ਚਾਰ ਨੁਕਾਈ ਪਹੁੰਚ ਨੂੰ ਲਾਗੂ ਕਰਨ , ਸਿੱਖਣ ਸਿਖਾਉਣ ਨਵੀਨਤਮ ਵਿਧੀਆਂ ਨੂੰ ਤਿਆਰ ਕਰਨ ਅਤੇ ਪਾਠ ਯੋਜਨਾ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ, ਉਹਨਾਂ ਨੇ ਦੱਸਿਆ ਕਿ ਇਸ ਵਰਕਸ਼ਾਪ ਦੇ ਵਿੱਚ ਪੰਜਾਬੀ ,ਹਿਸਾਬ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਨਵੀਨਤਮ ਅਤੇ ਰੋਚਕ ਤਰੀਕੇ ਨਾਲ ਪੜਾਉਣ ਦੀ ਵਿਧੀ ਦੀ ਵੀ ਸਿਖਲਾਈ ਦਿੱਤੀ ਗਈ।
ਇਸ ਮੌਕੇ ਇਸਦਰਦੀਪ ਸਿੰਘ ,ਵਰੁਣ ਕੁਮਾਰ ਰਿਸੋਰਸਪਰਸਨ ,ਸੀ ਐਚ ਟੀ ਬਲਜਿੰਦਰ ਸਿੰਘ ਢਿੱਲੋਂ,ਸੁਰਿੰਦਰ ਭਟਨਾਗਰ ,ਸੁਸੀਲ ਕੁਮਾਰ ਆਦ ਹਾਜਰ ਸਨ।