ਸੁਖਬੀਰ ਬਾਦਲ ਦੀ ਬੇਟੀ ਦੀ ਰਿਸੈਪਸ਼ਨ ਪਾਰਟੀ ਤੇ ਪਹੁੰਚੀਆਂ ਵੱਡੀਆਂ ਹਸਤੀਆਂ, ਨਵ-ਵਿਆਹੀ ਜੋੜੀ ਨੂੰ ਦਿੱਤਾ ਆਸ਼ੀਰਵਾਦ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 17 ਫਰਵਰੀ 2025- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਬੇਟੀ ਹਰਕੀਰਤ ਕੌਰ ਬਾਦਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ, ਉਨ੍ਹਾਂ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਨਿਊ ਚੰਡੀਗੜ੍ਹ ਵਿੱਚ ਕੀਤੀ ਗਈ। ਇਸ ਮੌਕੇ ਵੱਡੀਆਂ ਸਿਆਸੀ ਪਾਰਟੀਆਂ ਦੇ ਆਗੂ ਮੌਜੂਦ ਰਹੇ।
.jpg)
ਇਨ੍ਹਾਂ ‘ਚ ਉੱਪ ਰਾਸ਼ਟਰਪਤੀ ਜਗਦੀਪ ਧਨਕੜ, ਹਿਮਾਚਲ ਪ੍ਰਦੇਸ਼ ਦੇ ਸੀਐੱਮ ਸੁਖਵਿੰਦਰ ਸੁੱਖੂ, ਜੰਮੂ ਕਸ਼ਮੀਰ ਦੇ ਸੀਐੱਮ ਉਮਰ ਅਬਦੁੱਲਾ ਤੇ ਉਨ੍ਹਾਂ ਦੇ ਪਿਤਾ ਫਾਰੂਕ ਅਬਦੁੱਲਾ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਸੁਨੀਲ ਜਾਖੜ, ਵਿਜੇ ਸਾਂਪਲਾ, ਸੁਰਜੀਤ ਕੁਮਾਰ ਜਿਆਣੀ, ਅਸ਼ਵਨੀ ਸ਼ਰਮਾ, ਤਰੁਣ ਚੁੱਘ, ਅਨਿਲ ਵਿੱਜ, ਭੁਪਿੰਦਰ ਸਿੰਘ ਹੁੱਡਾ, ਕਾਂਗਰਸੀਆਂ ਵਿੱਚ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ ਸਿੰਘ, ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਐਮਪੀ ਜਸਬੀਰ ਡਿੰਪਾ, ਪਵਨ ਬਾਂਸਲ, ਵਿਜੇ ਇੰਦਰ ਸਿੰਗਲਾ ਹਾਲਾਂਕਿ ਵਿਆਹ ਵਿੱਚ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਿੱਧਰੇ ਨਜ਼ਰੀਂ ਨਹੀਂ ਆਏ। ਇਸ ਤੋਂ ਇਲਾਵਾ ਆਪ ਦਾ ਵਿਧਾਇਕ ਕੁਲਵੰਤ ਸਿੰਘ, ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ, ਜਥੇਦਾਰ ਰਣਜੀਤ ਸਿੰਘ ਪਟਨਾ ਸਾਹਿਬ, ਬੰਗਲਾ ਸਾਹਿਬ ਦੇ ਵੀ ਜਥੇਦਾਰ, ਵੱਖ ਵੱਖ ਅਦਾਰਿਆਂ ਦੇ ਐਡੀਟਰ ਵੀ ਵਿਆਹ ਵਿੱਚ ਮੌਜੂਦ ਰਹੇ।
.jpg)




