ਰਾਏਕੋਟ : ਪਿੰਡ ਗੋਂਦਵਾਲ 'ਚ ਭਗਤ ਰਵਿਦਾਸ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਡਾ. ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ) ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ
ਪ੍ਰਸਿੱਧ ਢਾਡੀ ਬਾਵਾ ਸਿੰਘ ਹਾਂਸ ਕਲਾਂ ਵਾਲਿਆਂ(ਨਕੋਦਰ ਵਾਲੀਆਂ ਬੀਬੀਆਂ) ਨੇ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਗੁਰ ਇਤਿਹਾਸ ਸਰਵਣ ਕਰਵਾਇਆ
ਸਟੇਜ ਸਕੱਤਰ ਦੇ ਫਰਜ਼ ਚੇਅਰਮੈਨ ਸਰਪੰਚ ਸੁਖਪਾਲ ਸਿੰਘ ਗੋਂਦਵਾਲ ਨੇ ਨਿਭਾਏ
ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਇਆ
ਵੱਖ-ਵੱਖ ਪੜਾਵਾਂ 'ਤੇ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਏ ਗਏ
ਨਿਰਮਲ ਦੋਸਤ
ਰਾਏਕੋਟ/ਲੁਧਿਆਣਾ , 15 ਫ਼ਰਵਰੀ 2025 : ਸਤਿਗੁਰੂ ਰਵਿਦਾਸ ਭਗਤ ਜੀ ਦਾ 648ਵਾਂ ਪ੍ਰਕਾਸ਼ ਪੁਰਬ ਸ਼ਹਿਰ ਰਾਏਕੋਟ ਦੀ ਬੁੱਕਲ 'ਚ ਵਸੇ ਪਿੰਡ ਗੋਂਦਵਾਲ ਵਿਖੇ ਵੀ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ।
ਗੁਰਦੁਆਰਾ ਰਵਿਦਾਸ ਮਹਾਰਾਜ ਜੀ, ਗੋਂਦਵਾਲ ਵਿਖੇ ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਪ੍ਰਕਾਸ਼ ਕਰਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ/ਸਮਾਪਤੀ ਦੇ ਅੱਜ ਭੋਗ ਪਾਏ ਗਏ।
ਇਸ ਧਾਰਮਿਕ ਸਮਾਗਮ ਦੇ ਚੱਲਦਿਆਂ ਅੱਜ ਗੁਰਦੁਆਰਾ ਰਵਿਦਾਸ ਮਹਾਰਾਜ ਜੀ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਗੂਰਦੁਆਰਾ ਦਸਮੇਸ਼ ਦਰਬਾਰ ਸਾਹਿਬ, ਗੋਂਦਵਾਲ ਦੇ ਮੁੱਖ ਸੇਵਾਦਾਰ(ਵਜ਼ੀਰ) ਡਾਕਟਰ ਭਾਈ ਸੁਖਵਿੰਦਰ ਸਿੰਘ ਗੋਂਦਵਾਲ (ਰਾਏਕੋਟ ਵਾਲੇ) ਦੇ ਸੁੁਪ੍ਰਸਿੱਧ ਰਾਗੀ ਜੱਥੇ ਵੱਲੋਂ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ। ਵੱਖ-ਵੱਖ ਪੜਾਵਾਂ 'ਤੇ ਬਾਵਾ ਸਿੰਘ ਹਾਂਸ ਕਲਾਂ ਵਾਲਿਆਂ (ਨਕੋਦਰ ਵਾਲੀਆਂ ਬੀਬੀਆਂ) ਦੇ ਬਹੁ-ਚਰਚਿਤ ਢਾਡੀ ਜੱਥੇ ਵੱਲੋਂ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਗਿਆ। ਨਗਰ ਕੀਰਤਨ ਦੇ ਹਰ ਪੜਾਅ 'ਤੇ ਨਗਰ ਕੀਰਤਨ ਦਾ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਸ਼ਰਧਾਲੂਆਂ ਵੱਲੋਂ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਤਰ੍ਹਾਂ ਦੇ ਖਾਣ-ਪੀਣ ਦੇ ਵਧੀਆ ਪ੍ਰਬੰਧ ਕੀਤੇ ਗਏ।
ਪ੍ਰਬੰਧਕਾਂ ਨੇ ਇਸ ਧਾਰਮਿਕ ਸਮਾਗਮ ਮੌਕੇ ਤਨ-ਮਨ-ਧਨ ਨਾਲ ਸੇਵਾ ਕਰਨ ਦੇ ਮਾਮਲੇ 'ਚ ਸੰਗਤਾਂ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੱਤੀਆਂ।
ਸਟੇਜ ਸਕੱਤਰ ਦੇ ਫਰਜ਼ ਸਰਪੰਚ-ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਨੇ ਗੁਰਮਤਿ ਅਨੁਸਾਰ ਬਾਖੂਬੀ ਨਿਭਾਏ ਗਏ।ਰੋਜ਼ਾਨਾ ਹੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਨਗਰ ਕੀਰਤਨ ਮੌਕੇ ਸੰਗਤਾਂ 'ਚ ਹੋਰਨਾਂ ਤੋਂ ਇਲਾਵਾ ਕੈਪਟਨ ਅਮਰ ਸਿੰਘ, ਕੁਲਦੀਪ ਸਿੰਘ ਖਜ਼ਾਨਚੀ, ਹਰਦੀਪ ਸਿੰਘ, ਸੁਖਦਰਸ਼ਨ ਸਿੰਘ, ਸੁਖਚੈਨ ਸਿੰਘ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਉੱਘੇ ਸਮਾਜ ਸੇਵਕ ਤੀਰਥ ਸਿੰਘ ਜੌਹਲਾਂ (ਅਮਨਿੰਦਰ ਢਾਬੇ ਵਾਲੇ, ਜਲਾਲਦੀਵਾਲ), ਅੰਮ੍ਰਿਤਪਾਲ ਸਿੰਘ ਧਰਮਾ, ਕੁਲਵਿੰਦਰ ਸਿੰਘ ਕਿੰਦਾ,ਗੁਰਪ੍ਰੀਤ ਸਿੰਘ ਗੋਪੀ, ਹਰਵਿੰਦਰ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਛਿੰਦਾ, ਕੁਲਦੀਪ ਸਿੰਘ ਮਿੰਟੂ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ ਸੀਰਾ ਹਾਜ਼ਰ ਸਨ।