ਨੈਸ਼ਨਲ ਕੈਡਿਟਸ ਜੂਡੋ ਚੈਂਪੀਅਨਸ਼ਿਪ 2025 ਪੂਨਾ ਲਈ ਪੰਜਾਬ ਟੀਮ ਰਵਾਨਾ
ਗੁਰਦਾਸਪੁਰੀਆਂ ਹੱਥ ਹੋਵੇਗੀ ਇਸ ਚੈਂਪੀਅਨਸ਼ਿਪ ਦੀ ਕਮਾਨ
ਰੋਹਿਤ ਗੁਪਤਾ
ਗੁਰਦਾਸਪੁਰ , 21 ਜਨਵਰੀ 2025 : ਨੈਸ਼ਨਲ ਕੈਡਿਟਸ ਜੂਡੋ ਚੈਂਪੀਅਨਸ਼ਿਪ 2025 ਲੜਕੇ ਲੜਕੀਆਂ ਮਿਤੀ 23 ਜਨਵਰੀ ਤੋਂ 25 ਜਨਵਰੀ ਤੱਕ ਪੂਨਾ ਮਹਾਰਾਸ਼ਟਰ ਵਿਖੇ ਹੋ ਰਹੀਆਂ ਹਨ ਜਿਸ ਵਿਚ ਪੰਜਾਬ ਦੀ 20 ਮੈਂਬਰੀ ਟੀਮ ਭਾਗ ਲਵੇਗੀ। ਇਸ ਟੀਮ ਵਿਚ ਗੁਰਦਾਸਪੁਰ ਦੇ ਛੇ ਖਿਡਾਰੀ ਸ਼ਾਮਲ ਹਨ। ਇਸ ਟੀਮ ਦੀ ਕਮਾਨ ਗੁਰਦਾਸਪੁਰੀਆ ਹੱਥ ਹੋਵੇਗੀ ।
ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਇਸ ਟੀਮ ਦੇ ਮੈਨੇਜਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਸੈਕਟਰੀ ਜ਼ਿਲ੍ਹਾ ਜੂਡੋ ਐਸੋਸੀਏਸ਼ਨ ਗੁਰਦਾਸਪੁਰ ਹੋਣਗੇ। ਟੀਮ ਕੋਚ ਰਵੀ ਕੁਮਾਰ ਗੁਰਦਾਸਪੁਰ ਅਤੇ ਗੁਰਦਾਸਪੁਰ ਦੀ ਜੰਮਪਲ ਕੋਚ ਹਰਦੀਪ ਸਿੰਘ ਹਨ। ਟੀਮ ਵਿਚ 55 ਕਿਲੋ ਭਾਰ ਵਰਗ ਵਿੱਚ ਵਰਨੀਤ ਕੁਮਾਰ ਸੁਖਜਿੰਦਰਾ ਪਬਲਿਕ ਸਕੂਲ ਗੁਰਦਾਸਪੁਰ, ਪਰਵ ਆਈ ਟੀ ਆਈ ਗੁਰਦਾਸਪੁਰ, 60 ਕਿਲੋ ਭਾਰ ਵਰਗ ਵਿੱਚ, 73 ਕਿਲੋ ਭਾਰ ਵਰਗ ਵਿੱਚ ਹਰਸ਼ਵਰਧਨ ਸ਼ਰਮਾ ਬਟਾਲਾ, 81 ਕਿਲੋ ਭਾਰ ਵਰਗ ਵਿੱਚ ਰਿਹਾਨ ਸ਼ਰਮਾ ਲਿਟਲ ਫਲਾਵਰ ਸਕੂਲ ਗੁਰਦਾਸਪੁਰ, 90 ਕਿਲੋ ਭਾਰ ਵਰਗ ਤੋਂ ਜ਼ਿਆਦਾ ਵਿਚ ਪੁਸਿਆਮਿਤਰ ਗੋਲਡਨ ਮਾਡਲ ਸਕੂਲ ਗੁਰਦਾਸਪੁਰ ਅਤੇ +78 ਭਾਰ ਵਰਗ ਵਿੱਚ ਹਰ ਪੁਨੀਤ ਕੌਰ ਸ੍ਰੀਮਤੀ ਧੰਨ ਦੇਈ ਡੀ ਏ ਵੀ ਸਕੂਲ ਗੁਰਦਾਸਪੁਰ ਹਨ। ਪੰਜਾਬ ਜੂਡੋ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਅਤੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ ਗੁਰਦਾਸਪੁਰ ਦੇ ਯਤਨਾਂ ਸਦਕਾ ਸਮੁੱਚੇ ਖਿਡਾਰੀਆਂ ਨੂੰ ਟਰੈਕ ਸੂਟ ਦਿੱਤੇ ਗਏ ਹਨ। ਖਿਡਾਰੀਆਂ ਦੇ ਟਰੈਕ ਸੂਟ ਦਾ ਸਮੁੱਚਾ ਖਰਚਾ ਅਮਰੀਕਾ ਵਿਚ ਰਹਿ ਰਹੇ ਸਾਬਕਾ ਜੂਡੋ ਖਿਡਾਰੀ ਚਰਨਜੀਤ ਸਿੰਘ ਲਵਲੀ ਨੇ ਕੀਤਾ ਹੈ।
ਪੰਜਾਬ ਜੂਡੋ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਵਰਿੰਦਰ ਸਿੰਘ , ਇੰਸਪੈਕਟਰ ਰਾਜ ਕੁਮਾਰ, ਇੰਸਪੈਕਟਰ ਕਪਿਲ ਕੌਂਸਲ , ਇੰਸਪੈਕਟਰ ਜਤਿੰਦਰ ਪਾਲ ਸਿੰਘ, ਸਾਹਿਲ ਪਠਾਣੀਆਂ ਐਸ ਐਚ ਓ ਘੁਮਾਣ, ਨਵੀਨ ਸਲਗੋਤਰਾ, ਏ ਡੀ ਓ ਹਰਦੀਪ ਕੁਮਾਰ, ਡਾਕਟਰ ਰਵਿੰਦਰ ਸਿੰਘ ਨੇ ਟੀਮ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਪੰਜਾਬ ਟੀਮ ਮੈਡਲ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।