ਦਸੂਹਾ ਦੇ ਪਿੰਡ ਬੱਡਲਾ ਦੇ ਵਿੱਚ ਨਵੇਂ ਬਣੇ ਖੇਡ ਮੈਦਾਨ ਦਾ MLA ਘੁੰਮਣ ਵੱਲੋਂ ਉਦਘਾਟਨ
- ਦਸੂਹਾ ਹਲਕੇ ’ਚ 10 ਵਾਂ ਖੇਡ ਪਾਰਕ ਦਾ ਉਦਘਾਟਨ
- ਕਰੀਬ 20 ਲੱਖ ਦੀ ਲਾਗਤ ਨਾਲ ਕ੍ਰਿਕਟ, ਫੁੱਟਬਾਲ ਦਾ ਖੇਡ ਮੈਦਾਨ ,ਬੱਚਿਆਂ ਦਾ ਪਾਰਕ ਅਤੇ ਓਪਨ ਜਿੰਮ ਬਣਕੇ ਹੋਇਆ ਤਿਆਰ
- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਹਲਕਾ ਵਾਸੀਆਂ ਵਲੋਂ ਧੰਨਵਾਦ
ਦਸੂਹਾ/ਹੁਸ਼ਿਆਰਪੁਰ, 21 ਜਨਵਰੀ 2025: ਦਸੂਹਾ ਦੇ ਪਿੰਡ ਬੱਡਲਾ ਵਿਖੇ ਨਵੇਂ ਬਣੇ ਖੇਡ ਪਾਰਕ, ਫੱਟਬਾਲ ਦਾ ਮੈਦਾਨ, ਕ੍ਰਿਕਟ ਦਾ ਮੈਦਾਨ , ਬੱਚਿਆ ਲਈ ਝੂਲੇ ਅਤੇ ੳਪਨ ਜਿੰਮ ਦਾ ਉਦਘਾਟਨ ਵਿਧਾਇਕ ਕਰਮਬੀਰ ਸਿੰਘ ਘੁੰਮਣ ਵੱਲੋਂ ਸਮੂਹ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਮੌਕੇ ਘੁੰਮਣ ਨੇ ਸਮਾਗਮ ’ਚ ਬੋਲਦਿਆਂ ਕਿਹਾ ਕਿ ਇਸ ਖੇਡ ਮੈਦਾਨ ’ਤੇ ਕੁੱਲ ਕਰੀਬ 20 ਲੱਖ ਖ਼ਰਚ ਕੀਤਾ ਗਿਆ ਹੈ। ਇਸ ਵਿੱਚ ਫੁੱਟਬਾਲ ਦਾ ਖੇਡ ਮੈਦਾਨ ,ਸੈਰ ਕਰਨ ਨੂੰ ਪਾਰਕ ਟਰੈਕ ਅਤੇ ਬੱਚਿਆਂ ਵਾਸਤੇ ਝੂਲੇ,ਕ੍ਰਿਕਟ ਦਾ ਮੈਦਾਨ ,ਨੋਜਵਾਨਾਂ ਵਾਸਤੇ ਓਪਨ ਜਿੰਮ ਬਣਾਇਆ ਗਿਆ ਹੈ ਅਤੇ ਦਸੂਹਾ ਦੇ ਵਿੱਚ ਇਹ 10 ਵਾਂ ਖੇਡ ਪਾਰਕ ਹੈ ।
ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਪਾਣੀ ਲਾਉਣ ਲਈ ਸਿਸਟਮ ਵੀ ਲਗਾਇਆ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਪਾਰਕ ਵੀ ਤਿਆਰ ਹੋ ਰਹੇ ਹਨ ਜੋ ਜਲਦ ਹੀ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਤਾਂ ਜੋ ਇਹਨਾਂ ਖੇਡ ਮੈਦਾਨਾਂ ਚ ਖੇਡਣ ਨਾਲ ਨੋਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਇਸ ਸਮੇਂ ਸਮੂਹ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਪਹਿਲੀ ਵਾਰ ਕੋਈ ਸਰਕਾਰ ਗਲੀਆਂ-ਨਾਲ਼ੀਆਂ ਤੋਂ ਹੱਟ ਕੇ ਕੰਮ ਕਰ ਰਹੀ ਹੈ ਅਤੇ ਇਸ ਪਾਰਕ ਦੇ ਬਨਣ ਨਾਲ ਇਲਾਕੇ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ ਅਤੇ ਇਹ ਬਹੁਮੰਤਵੀ ਪਾਰਕ ਇਲਾਕੇ ’ਚ ਬਣਿਆ ਪਹਿਲਾਂ ਪਾਰਕ ਹੈ।
ਇਸ ਮੌਕੇ ਬੀ ਡੀ ਪੀ ੳ ਗੁਰਪ੍ਰੀਤ ਸਿੰਘ, ਸੰਦੀਪ ਢਿਲੋਂ, ਸੈਕਟਰੀ ਰਮਨ ਕੁਮਾਰ,ਸਾਬਕਾ ਸਰਪੰਚ ਗੁਲਸ਼ਨ, ਪਿੰਡ ਬੱਡਲਾ ਸਰਪੰਚ ਸੁਮਨ ਕੁਮਾਰੀ, ਪੰਚ ਗੁਰਿੰਦਰ ਸਿੰਘ ,ਮੋਨਿਕਾ , ਡਿਕੀ ਰਾਣਾ ,ਸੰਜੀਵ ਕੁਮਾਰ , ਹਰਬੰਸ ਸਿੰਘ ,ਕਾਂਤਾ ਰਾਣੀ , ਸੁਰਿੰਦਰਾ ਦੇਵੀ ,ਨਿਰਪਾਲ ਸਿੰਘ ,ਅਨੀਤਾ ਕੁਮਾਰ ਪਿੰਡ ਵਾਸੀ- ਮੋਨੂੰ ਬੱਡਲਾ, ਕਾਕਾ ਬੱਡਲਾ ਪੰਚ , ਕੈਪਟਨ ਗੁਲਸ਼ਨ ਕੁਮਾਰ ਸਾਬਕਾ ਸਰਪੰਚ ,ਕੈਪਟਨ ਜੋਗਿੰਦਰ ਸਿੰਘ ,ਸ਼ਾਮ ਲਾਲ ਸਰਪੰਚ ਨਵਾਂ ਬੱਡਲਾ,ਪ੍ਰਧਾਨ ਬਿੱਲਾ ਬੱਡਲਾ,ਜਤਿੰਦਰ ਸਿੰਘ ਪੰਚ ਨਵਾਂ ਬੱਡਲਾਂ, ਨਿਰਮਲ ਸਿੰਘ ਪੰਚ ਨਵਾ ਬੱਡਲਾ, ਅਮਨਦੀਪ ਘੁੰਮਣ ਬਲਾਕ ਪ੍ਰਧਾਨ,ਲਾਡੀ ਸਰਪੰਚ ਸੌਸਪੁਰ,ਦਿਨੇਸ਼ ਸਰਪੰਚ ਗੱਗਜੱਲੋ,ਤਲਵਿੰਦਰ ਸਰਪੰਚ ਕੱਤੋਵਾਲ,ਦੀਪਕ ਵਰਮਾ , ਸੂਬੇਦਾਰ ਜਤਿੰਦਰ ਰਾਣਾ , ਆਜ਼ਾਦ ਰਾਣਾ , ਸੂਬੇਦਾਰ ਕੈਲਾਸ਼ ਰਾਣਾ ਹਾਜ਼ਰ ਸਨ।