ਇੰਡ. ਏਰੀਆ ਫੇਜ਼ 8 ਏ ਅਤੇ ਬੀ ਵਿੱਚ ਰੂਟੀਨ ਵਿੱਚ ਕਰਵਾਈ ਜਾਂਦੀ ਹੈ ਸਾਫ-ਸਫਾਈ : ਸੰਯੁਕਤ ਕਮਿਸ਼ਨਰ ਦੀਪਾਂਕਰ ਗਰਗ
ਹਰਜਿੰਦਰ ਸਿੰਘ ਭੱਟੀ
- ਕਿਹਾ, ਫੇਜ਼-8 ਏ ਅਤੇ ਬੀ ਵਿੱਚ ਪੈਂਦੀਆਂ ਏ ਅਤੇ ਬੀ ਰੋਡਜ਼ ਨੂੰ ਕੀਤਾ ਹੋਇਆ ਸਫਾਈ ਦੇ ਠੇਕੇ ਵਿੱਚ ਸ਼ਾਮਿਲ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜਨਵਰੀ 2025: ਸੰਯੁਕਤ ਕਮਿਸ਼ਨਰ, ਨਗਰ ਨਿਗਮ , ਦੀਪਾਂਕਰ ਗਰਗ ਨੇ ਇੰਡ. ਏਰੀਆ ਫੇਜ਼ 8 ਏ ਅਤੇ ਬੀ ਦੀ ਰੂਟੀਨ ਵਿੱਚ ਸਾਫ- ਸਫਾਈ ਨਾ ਹੋਣ ਸਬੰਧੀ ਛਪੀਆਂ ਖ਼ਬਰਾਂ ਤੇ ਸਪਸ਼ਟ ਕਰਦਿਆਂ ਕਿਹਾ ਕਿ ਇੰਡ. ਏਰੀਆ ਫੇਜ਼ 8 ਏ ਅਤੇ ਬੀ ਦੀ ਰੂਟੀਨ ਵਿੱਚ ਸਾਫ- ਸਫਾਈ ਕਰਵਾਈ ਜਾ ਰਹੀ ਹੈ, ਪ੍ਰੰਤੂ ਕੁਝ ਲੋਕਾਂ ਵੱਲੋਂ ਫੇਜ-8 ਏ ਅਤੇ ਬੀ ਵਿਖੇ ਖੁੱਲ੍ਹੀਆਂ ਥਾਵਾਂ ਤੇ ਕੂੜਾ ਸੁੱਟ ਦਿੱਤਾ ਜਾਂਦਾ ਹੈ, ਜਿਸ ਨੂੰ ਨਗਰ ਨਿਗਮ ਵੱਲੋਂ ਰੂਟੀਨ ਵਿੱਚ ਕਲੀਅਰ ਕਰਵਾਇਆ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਇੰਡਸਟਰੀਅਲ ਖੇਤਰ ਨੂੰ ਸਫਾਈ ਦੇ ਠੇਕੇ ਤੋਂ ਬਾਹਰ ਰੱਖਣ ਸਬੰਧੀ ਦੱਸਿਆ ਕਿ ਇਹ ਜਾਣਕਾਰੀ ਸਹੀ ਨਹੀਂ ਹੈ। ਨਗਰ ਨਿਗਮ ਵੱਲੋਂ ਸ਼ਹਿਰ ਦੀ ਸਾਫ-ਸਫਾਈ ਦੇ ਦਿੱਤੇ ਗਏ ਠੇਕੇ ਵਿੱਚ ਫੇਜ਼-8 ਏ ਅਤੇ ਬੀ ਵਿੱਚ ਪੈਂਦੀਆਂ ਏ ਅਤੇ ਬੀ ਰੋਡਜ਼ ਨੂੰ ਵੀ ਸਫਾਈ ਦੇ ਠੇਕੇ ਵਿੱਚ ਸ਼ਾਮਿਲ ਕੀਤਾ ਹੋਇਆ ਹੈ।