ਪੰਜਾਬ ਸਰਕਾਰ ਨੇ ਮੈਡੀਕਲ ਅਫਸਰਾਂ ਲਈ ਲਾਗੂ ਕੀਤੀ ਤਨਖਾਹਾਂ ’ਚ ਯਕੀਨੀ ਵਾਧੇ ਦੀ ਸਕੀਮ, ਪੜ੍ਹੋ ਵੇਰਵਾ
ਰਵੀ ਜੱਖੂ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 21 ਜਨਵਰੀ, 2025: ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਕੰਮ ਕਰਦੇ ਮੈਡੀਕਲ ਅਫਸਰਾਂ ਲਈ ਤਨਖਾਹਾਂ ਵਿਚ ਹਰ 5 ਸਾਲ ਮਗਰੋਂ ਯਕੀਨੀ ਵਾਧੇ ਦੀ ਸਕੀਮ ਮਾਡੀਫਾਈਡ ਐਸ਼ਿਓਰਡ ਕੈਰੀਅਰ ਪ੍ਰੋਗੈਸ਼ਰਨ ਸਕੀਮ (ਐਮ ਏ ਸੀ ਪੀ) ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਸਕੀਮ 17.07.2020 ਤੋਂ ਪਹਿਲਾਂ ਭਰਤੀ ਹੋਏ ਡਾਕਟਰਾਂ ਲਈ ਲਾਗੂ ਹੋਵੇਗੀ।
ਇਸ ਫੈਸਲੇ ਮੁਤਾਬਕ ਡਾਕਟਰਾਂ ਨੂੰ ਭਰਤੀ ਵੇਲੇ 56100 ਰੁਪਏ ਤਨਖਾਹ ਮਿਲੇਗੀ, 5 ਸਾਲ ਬਾਅਦ ਇਹ 67400 ਹੋ ਜਾਵੇਗੀ, ਇਸ ਉਪਰੰਤ 10 ਸਾਲ ਦੀ ਸੇਵਾ ਮੁਕੰਮਲ ਹੋਣ ’ਤੇ 83600 ਰੁਪਏ ਤਨਖਾਹ ਹੋਵੇਗੀ ਤੇ 15 ਸਾਲ ਦੀ ਸੇਵਾ ਪੂਰੀ ਹੋਣ ’ਤੇ 1 ਲੱਖ 22 ਹਜ਼ਾਰ 800 ਰੁਪਏ ਤਨਖਾਹ ਹੋਵੇਗੀ।
ਹੋਰ ਵੇਰਵੇ ਹੇਠਾਂ ਦਿੱਤੀ ਹੁਕਮਾਂ ਦੀ ਕਾਪੀ ਵਿਚ ਪੜ੍ਹੋ: